ਬਿਉਰੋ ਰਿਪੋਰਟ : ਮਹਿੰਦਰਾ ਦੀ ਸਭ ਤੋਂ ਜ਼ਿਆਦਾ ਵਿਕਨ ਵਾਲੀ ਹਮੇਸ਼ਾ ਡਿਮਾਂਡ ਵਿੱਚ ਰਹਿਣ ਵਾਲੀ ਥਾਰ ਹੁਣ ਨਵੇਂ ਰੂਪ ਵਿੱਚ ਨਜ਼ਰ ਆ ਰਹੀ ਹੈ । ਦੱਖਣੀ ਅਫਰੀਕਾ ਵਿੱਚ ਥਾਰ ਦੇ ਫੁੱਲ ਇਲੈਕਟ੍ਰਿਫਾਇਡ ਵਰਜਨ ਮਹਿੰਦਰਾ ਥਾਰ ਈ ਤੋਂ ਪਰਦਾ ਚੁੱਕਿਆ ਗਿਆ।ਮਹਿੰਦਰਾ ਥਾਰ ਈ ਕੰਪਨੀ ਦੇ ਮੌਜੂਦਾ ਇਲੈਕਟ੍ਰਿਕ ਵਹੀਕਲ ਵਾਂਗ ਹੀ ਹੈ । ਜਿਸ ਵਿੱਚ ਬੋਲੈਰੋ,ਸਕਾਰਪੀਓ ਵੀ ਸ਼ਾਮਲ ਹਨ ।
ਮਹਿੰਦਰਾ ਥਾਰ ਇਲੈਕਟ੍ਰਿਕ ਨੂੰ ਕੰਪਨੀ ਕਸਟਮਾਇਜਡ INGLO-P ਪਲੇਟਫਾਰਮ ‘ਤੇ ਤਿਆਰੀ ਕਰੇਗੀ ਜੋ ਥਾਰ ਨੂੰ ਉਸ ਦੇ ਇਲੈਕਟ੍ਰਿਕ ਅਵਤਾਰ ਨਾਲ ਜੋੜਨ ਵਿੱਚ ਮਦਦ ਕਰੇਗਾ । ਨਵੀਂ ਥਾਰ ਦੀ ਲੰਬਾਈ 2,775 MM ਤੋਂ ਲੈਕੇ 2,975 MM ਦੇ ਵਿੱਚ ਹੈ। । ਕੰਪਨੀ ਨੇ ਨਵੀਂ ਥਾਰ ਦੀ ਉਚਾਈ ਜ਼ਮੀਨ ਤੋਂ ਉੱਚੀ ਰੱਖੀ ਹੈ। ਰਿਪੋਰਟ ਦੇ ਮੁਤਾਬਿਕ ਇਸ ਨਵੀਂ ਆਉਣ ਵਾਲੀ ਇਲੈਕਟ੍ਰਿਕ ਵਹੀਕਲ ਬਣਾਉਣ ਵਿੱਚ ਦਿੱਗਜ ਚੀਨੀ ਕਾਰ ਕੰਪਨੀ ਬਿਲਡ ਯੋਰ ਡੀਮਸ 80 KWH LFP ਕੈਮਿਸਟਰੀ ਬਲੇਡ ਲੀਥੀਅਮ ਆਯਨ ਬੈਟਰੀ ਪੈਕ ਦਿੱਤਾ ਗਿਆ ਹੈ ।
ਇਸ ਵਿੱਚ ਲੱਗਣ ਵਾਲੀ ਇਲੈਕਟ੍ਰਿਕ ਮੋਟਰ ਦੀ ਗੱਲ ਕਰੀਏ ਤਾਂ ਬੈਟਰੀ ਪੈਕ ਦੇ ਨਾਲ 228bhp ਦੀ ਪਾਵਰ ਅਤੇ 380Nm ਪੀਕ ਟਾਰਕ ਦੀ ਤਾਕਤ ਵਾਲੇ ਇਲੈਕਟ੍ਰਿਕ ਮੋਟਰ ਨਾਲ ਜੋੜਿਆ ਗਿਆ ਹੈ । ਇਲੈਕਟ੍ਰਿਕ ਥਾਰ ਆਪਣੇ ਡਿਜ਼ਾਇਨ ਨਾਲ ਭਵਿੱਖ ਦੀ ਝਲਕ ਦਿੰਦੀ ਹੈ ।
ਮਹਿੰਦਰਾ ਦਾ ਲਾਂਚਿੰਗ ਟਾਇਮ
ਮਹਿੰਦਰਾ ਥਾਰ ਇਲੈਕਟ੍ਰਾਨਿਕ ਨੂੰ ਲਾਂਚ ਕਰਨ ਨੂੰ ਲੈਕੇ ਕੰਪਨੀ ਨੇ ਹੁਣ ਤੱਕ ਅਧਿਕਾਰਿਕ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ । ਪਰ ਲਾਂਚ ਤੋਂ ਪਹਿਲਾਂ ਕੰਪਨੀ ਨੇ ਇਸ ਦੀ ਕੁਝ ਡਿਟੇਲ ਦਾ ਖੁਲਾਸਾ ਕਰ ਦਿੱਤਾ ਹੈ । ਮਹਿੰਦਰਾ ਦੇ ਇਲੈਕਟ੍ਰਿਕ ਸੈਗਮੈਂਟ ਦੀ ਲੀਡਰਸ਼ਿਪ xuv.e9 ਨੂੰ ਅਪ੍ਰੈਲ 2025,BE.05 ਨੂੰ ਅਕਤੂਬਰ 2025 ਅਤੇ BE.07 ਨੂੰ ਅਪ੍ਰੈਲ 2026 ਵਿੱਚ ਲਾਂਚ ਕੀਤਾ ਜਾਵੇਗਾ ।