ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਅਕਾਲੀ ਲੀਡਰ ਮਹਿੰਦਰ ਸਿੰਘ ਕੇਪੀ ਦੀ ਪਤਨੀ ਦਾ ਦੇਹਾਂਤ ਹੋ ਗਿਆ ਹੈ। 68 ਸਾਲਾ ਸੁਮਨ ਕੇਪੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਹਨ। ਉਨ੍ਹਾਂ ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੂੰ ਦੋ ਦਿਨ ਪਹਿਲਾਂ ਹੀ ਹਸਪਤਾਲ ਵਿੱਚੋਂ ਛੁੱਟੀ ਮਿਲੀ ਸੀ। ਉਹ ਕੈਂਸਰ ਦੀ ਬਿਮਾਰੀ ਤੋਂ ਪੀੜ੍ਹਤ ਸਨ। ਉਨ੍ਹਾਂ ਅੱਜ 1:30 ਵਜੇ ਆਖਰੀ ਸਾਹ ਲਏ ਹਨ।
ਇਹ ਵੀ ਪੜ੍ਹੋ – ਐਕਸ਼ਨ ਦੀ ਤਿਆਰੀ ‘ਚ ਕਿਸਾਨ ਜਥੇਬੰਦੀਆਂ, ਸਰਵਣ ਸਿੰਘ ਪੰਧੇਰ ਨੇ ਦੱਸੀ ਕੀ ਹੈ ਤਿਆਰੀ