India

ਔਰਤ ਪਹਾੜ ਤੋਂ 300 ਫੁੱਟ ਹੇਠਾਂ ਡਿੱਗੀ! ਸੋਸ਼ਲ ਮੀਡੀਆ ’ਤੇ ਸਟਾਰ ਬਣਨ ਦਾ ਚਸਕਾ ਸੀ!

ਅੱਜਕਲ੍ਹ ਲੋਕ ਰੀਲ ਤੇ ਰੀਅਲ ਵਿੱਚ ਫ਼ਰਕ ਸਮਝਣ ਵਿੱਚ ਬਹੁਤ ਵੱਡੀ ਗ਼ਲਤੀ ਕਰ ਰਹੇ ਹਨ। ਇਹ ਗ਼ਲਤੀ ਏਨੀ ਭਾਰੀ ਪੈ ਜਾਂਦੀ ਹੈ ਕਿ ਉਨ੍ਹਾਂ ਦੀ ਜਾਨ ਵੀ ਜਾ ਚਲੀ ਜਾਂਦੀ ਹੈ। ਤਾਜ਼ਾ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਰੀਲ ਬਣਾਉਂਦੇ ਹੋਏ ਇੱਕ ਔਰਤ ਦੀ ਜਾਨ ਚਲੀ ਗਈ ਹੈ।

ਮਹਾਰਾਸ਼ਟਰ ਵਿੱਚ ਰੀਲ ਬਣਾਉਂਦੇ ਸਮੇਂ 300 ਫੁੱਟ ਖਾਈ ‘ਚ ਡਿੱਗਣ ਨਾਲ ਇਕ ਔਰਤ ਦੀ ਮੌਤ ਹੋ ਗਈ। ਮਾਮਲਾ ਔਰੰਗਾਬਾਦ ਜ਼ਿਲ੍ਹੇ ਦੇ ਸੁਲੀਭੰਜਨ ਦਾ ਹੈ। ਔਰਤ ਦੀ ਪਛਾਣ 23 ਸਾਲਾ ਸ਼ਵੇਤਾ ਦੀਪਕ ਸੁਰਵਾਸੇ ਵਜੋਂ ਹੋਈ ਹੈ। ਉਸ ਦੇ ਖਾਈ ਵਿੱਚ ਡਿੱਗਣ ਤੋਂ ਕੁਝ ਸੈਕਿੰਡ ਪਹਿਲਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।

ਸ਼ਵੇਤਾ ਸੋਮਵਾਰ (17 ਜੂਨ) ਦੁਪਹਿਰ ਕਰੀਬ 2 ਵਜੇ ਆਪਣੇ 25 ਸਾਲਾ ਦੋਸਤ ਸੂਰਜ ਸੰਜਾਊ ਮੂਲੇ ਨਾਲ ਔਰੰਗਾਬਾਦ ਤੋਂ ਸੁਲੀਭੰਜਨ ਹਿਲਜ਼ ਗਈ ਸੀ। ਉਹ ਸੁਲੀਭੰਜਨ ਦੇ ਦੱਤਾ ਮੰਦਿਰ ਨੇੜੇ ਪਹਾੜ ’ਤੇ ਡਾਰੀਈਵਿੰਗ ਸਿੱਖਣ ਦੌਰਾਨ ਰੀਲ ਬਣਾ ਰਹੀ ਸੀ। ਇਸ ਦੌਰਾਨ ਗੱਡੀ ਰਿਵਰਸ ਕਰਦਿਆਂ ਹਾਦਸਾ ਵਾਪਰ ਗਿਆ ਤੇ ਉਹ ਹੇਠਾਂ ਖੱਡ ਵਿੱਚ ਡਿੱਗ ਗਈ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸ਼ਵੇਤਾ ਡਰਾਈਵਿੰਗ ਸੀਟ ‘ਤੇ ਬੈਠ ਕੇ ਕਾਰ ਚਲਾ ਰਹੀ ਸੀ। ਉਸ ਦਾ ਦੋਸਤ ਸੂਰਜ ਕਾਰ ਦੇ ਬਾਹਰੋਂ ਵੀਡੀਓ ਸ਼ੂਟ ਕਰ ਰਿਹਾ ਸੀ। ਇਸ ਦੌਰਾਨ ਸ਼ਵੇਤਾ ਨੇ ਕਾਰ ਨੂੰ ਰਿਵਰਸ ਕਰਨਾ ਸ਼ੁਰੂ ਕਰ ਦਿੱਤਾ। ਉਸ ਸਮੇਂ ਖੱਡ ਤੇ ਕਾਰ ਵਿਚਕਾਰ ਸਿਰਫ 50 ਮੀਟਰ ਦੀ ਦੂਰੀ ਸੀ। ਕਾਰ ਨੂੰ ਰਿਵਰਸ ਕਰਦੇ ਸਮੇਂ ਸ਼ਵੇਤਾ ਨੇ ਬ੍ਰੇਕ ਲਗਾਉਣ ਦੀ ਬਜਾਏ ਐਕਸੀਲੇਟਰ ਦਬਾ ਦਿੱਤਾ।

ਵੀਡੀਓ ਸ਼ੂਟ ਕਰ ਰਿਹਾ ਉਸਦਾ ਦੋਸਤ ਉਸਨੂੰ ਕਲੱਚ ਦਬਾਉਣ ਲਈ ਕਹਿੰਦਾ ਹੈ। ਉਹ ਵੀ ਕਾਰ ਨੂੰ ਰੋਕਣ ਲਈ ਦੌੜਦਾ ਹੈ ਪਰ ਉਦੋਂ ਤੱਕ ਕਾਰ ਤੇਜ਼ੀ ਨਾਲ ਪਿੱਛੇ ਖਾਈ ਵਿੱਚ ਜਾ ਡਿੱਗੀ। ਹਾਦਸੇ ‘ਚ ਸ਼ਵੇਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਲਈਆਂ ਗਈਆਂ ਤਸਵੀਰਾਂ ਵਿੱਚ ਝਾੜੀਆਂ ਵਿੱਚ ਬੁਰੀ ਤਰ੍ਹਾਂ ਨੁਕਸਾਨੀ ਹੋਈ ਕਾਰ ਦਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ – ਅੰਮ੍ਰਿਤਪਾਲ ਨੂੰ ਕੀਤਾ ਜਾਵੇ ਰਿਹਾਅ, ਨਹੀਂ ਤਾਂ ਅਕਾਲੀ ਦਲ ਵੀ ਕਰੇਗਾ ਇਹ ਕੰਮ