‘ਦ ਖ਼ਾਲਸ ਬਿਊਰੋ:- ਮਹਾਰਾਸ਼ਟਰ ਵਿੱਚ ਰਾਇਗੜ੍ਹ ਦੇ ਮਹਾੜ ਇਲਾਕੇ ਵਿੱਚ ਹਾਪੁਸ ਝੀਲ ਨੇੜੇ ਬਣੀ ਇੱਕ ਪੰਜ ਮੰਜ਼ਿਲਾਂ ਡਿੱਗਣ ਨਾਲ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਮਲਬੇ ਹੇਠਾਂ ਦੱਬੇ ਲੋਕਾਂ ਦੀ ਭਾਲ ਹਾਲੇ ਵੀ ਜਾਰੀ ਹੈ। । ਪੁਲਿਸ ਅਧਿਕਾਰੀਆਂ ਮੁਤਾਬਿਕ, ਹੁਣ ਤੱਕ ਮਲਬੇ ਹੇਠੋਂ 83 ਦੇ ਕਰੀਬ ਵਿਅਕਤੀਆਂ ਨੂੰ ਬਚਾਇਆ ਗਿਆ ਹੈ ਜਦਕਿ 10 ਵਿਅਕਤੀਆਂ ਦੇ ਹਾਲੇ ਵੀ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਹੈ। ਘਟਨਾ ਸਬੰਧੀ ਬਿਲਡਰ ਅਤੇ ਆਰਕੀਟੈਕਟ ਸਮੇਤ ਪੰਜ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
25 ਅਗਸਤ ਨੂੰ ਊਧਵ ਠਾਕਰੇ ਦੇ ਨਿਰਦੇਸ਼ਾਂ ’ਤੇ ਕੈਬਨਿਟ ਮੰਤਰੀ ਏਕਨਾਥ ਸ਼ਿੰਦੇ ਮੇਹਾਦ ਕਸਬੇ ’ਚ ਘਟਨਾ ਵਾਲੀ ਥਾਂ ਪਹੁੰਚੇ ਅਤੇ ਬਚਾਅ ਕਾਰਜਾਂ ਦਾ ਨਿਰੀਖਣ ਕੀਤਾ। ਗੰਭੀਰ ਹਾਲਤ ਵਿੱਚ ਜਖ਼ਮੀਆਂ ਦਾ ਇਲਾਜ ਮੁੰਬਈ ਹਸਪਤਾਲ ਵਿੱਚ ਜਾਰੀ ਹੈ ਜਿਨਾਂ ਵਿੱਚੋਂ ਕਈ ਤਾਂ ਕਾਫੀ ਹੱਦ ਠੀਕ ਵੀ ਹੋ ਚੁੱਕੇ ਹਨ।
ਜਿੱਥੇ ਇਹ ਬਿੰਲਡਿੰਗ ਢਹਿ-ਢੇਰੀ ਹੋਈ ਹੈ ਇਹ ਉਦਯੋਗਿਕ ਇਲਾਕਾ ਹੈ, ਇਹ ਹਰ ਸਾਲ ਭਾਰੀ ਬਰਸਾਤ ਲਈ ਜਾਣਿਆ ਜਾਂਦਾ ਹੈ। ਜਾਣਕਾਰੀ ਮੁਤਾਬਿਕ, 2016 ਵਿੱਚ ਸ਼ਹਿਰ ਨੇੜੇ ਮੁੰਬਈ-ਗੋਆ ਸੜਕ ‘ਤੇ ਇੱਕ ਅੰਗਰੇਜ਼ਾਂ ਵੇਲੇ ਦਾ ਪੁਲ ਢਹਿ-ਢੇਰੀ ਹੋ ਜਾਣ ਕਾਰਨ ਕਾਫੀ ਨੁਕਸਾਨ ਹੋਇਆ ਸੀ।