‘ਦ ਖ਼ਾਲਸ ਬਿਊਰੋ :- ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਮਹਾਂਮਾਰੀ ਕਾਰਨ ਚੱਲ ਰਹੇ ਲਾਕਡਾਊਨ ‘ਚ ਢਿੱਲ ਦਿੱਤੀ ਜਾਣ ਦੇ ਤਹਿਤ ਬਿਆਨ ਦਿੰਦਿਆਂ ਕਿਹਾ ਕਿ ਸੂਬੇ ਵਿੱਚ 30 ਜੂਨ ਤੋਂ ਬਾਅਦ ਵੀ ਲਾਕਡਾਊਨ ਖੋਲ੍ਹਣ ਸਬੰਧੀ ਪਾਬੰਦੀਆਂ ਜਾਰੀ ਰਹਿਣਗੀਆਂ।
ਜਿਸ ਦੀ ਜਾਣਕਾਰੀ ਠਾਕਰੇ ਨੇ ਆਪਣੇ ਟਵੀਟਰ ਅਕਾਊਂਟ ‘ਤੇ ਦਿੱਤੀ ਹੈ, ਉਹਨਾਂ ਲਾਕਡਾਊਂਨ ਦੌਰਾਨ ਪਾਬੰਦੀਆਂ ਖ਼ਤਮ ਕੀਤੇ ਜਾਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਰਾਜ ਵਿੱਚ ਅਜੇ ਵੀ ਕੋਰੋਨਾਵਾਇਰਸ ਦਾ ਖ਼ਤਰਾ ਬਣਿਆ ਹੋਇਆ ਹੈ। ਉਪਰੰਤ ਉਨ੍ਹਾਂ ਟਵੀਟ ਕੀਤਾ, ‘ਕੀ 30 ਜੂਨ ਤੋਂ ਬਾਅਦ ਲਾਕਡਾਊਨ ਹਟਾ ਦਿੱਤਾ ਜਾਵੇਗਾ? ਸਪੱਸ਼ਟ ਜਵਾਬ ਹੈ ਨਹੀਂ।’
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ‘‘ਕੀ ਲਾਕਡਾਊਨ ਖੋਲ੍ਹਣ ਦੇ ਕਾਰਜਾਂ ਨੂੰ ਸੂਬਾ ਸਰਕਾਰ ਵੱਲੋਂ ਮੁੜ ਸ਼ੁਰੂਆਤ ਮਿਸ਼ਨ ਦਾ ਨਾਂ ਦਿੱਤਾ ਗਿਆ ਹੈ। ਅਰਥਵਿਵਸਥਾਂ ਨੂੰ ਮੁੜ ਲੀਹ ’ਤੇ ਲਿਆਉਣ ਲਈ ਇਸ ਮਿਸ਼ਨ ਨੂੰ ਹੌਲੀ-ਹੌਲੀ ਲਾਗੂ ਕੀਤਾ ਜਾ ਰਿਹਾ ਹੈ।’’ ਉਨ੍ਹਾਂ ਕਿਹਾ ਕਿ 30 ਜੂਨ ਤੋਂ ਬਾਅਦ ਵੀ ਰਾਜ ਵਿੱਚ ਕੁੱਝ ਪਾਬੰਦੀਆਂ ਲਾਗੂ ਰਹਿਣਗੀਆਂ,ਪਰ ਛੋਟਾਂ ਹੌਲੀ-ਹੌਲੀ ਦਿੱਤੀਆਂ ਜਾਣਗੀਆਂ। ਊਧਵ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਤਿੰਨ ਮਹੀਨਿਆਂ ਬਾਅਦ ਮੁੰਬਈ ’ਚ ਕੁੱਝ ਸੈਲੂਨ ਖੁੱਲ੍ਹੇ ਹਨ, ਜਦਕਿ ਮੁਲਾਜ਼ਮਾਂ ਦੀ ਕਮੀ ਹੋਣ ਕਾਰਨ ਕਈ ਸੈਲੂਨ ਬੰਦ ਹਨ।
ਦੁਕਾਨਦਾਰਾਂ ਦਾ ਕਹਿਣਾ ਕਿ ਉਹ ਆਪਣੇ ਗਾਹਕਾਂ ਨੂੰ ਦੁਕਾਨ ਦੇ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਉਨ੍ਹਾਂ ਦਾ ਤਾਪਮਾਨ (ਥਰਮਲ ਸਕਰੀਨਿੰਗ) ਜਾਂਚਣ, ਸੈਨੇਟਾਈਜ਼ਰ ਦੀ ਵਰਤੋਂ ਕਰਨ ਦੇ ਨਾਲ-ਨਾਲ ਗਾਹਕਾਂ ਨੂੰ ਸਰਕਾਰ ਦੇ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਨ ਲਈ ਵੀ ਜਾਗਰੂਕ ਕਰ ਰਹੇ ਹਨ।