India

ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਦਿੱਤਾ ਅਸਤੀਫਾ!

ਬਿਉਰੋ ਰਿਪੋਰਟ – ਮਹਾਰਾਸ਼ਟਰ ਵਿਚ ਚੋਣ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਆਪਣਾ ਅਸਤੀਫਾ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਸੌਂਪ ਦਿੱਤਾ ਹੈ। ਇਸ ਮੌਕੇ ਸ਼ਿੰਦੇ ਦੇ ਨਾਲ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਵੀ ਮੌਜੂਦ ਸਨ। ਦੱਸ ਦੇਈਏ ਕਿ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਹੋਣਗੇ। ਇਸ ਸਬੰਘੀ ਹੁਣ ਭਾਜਪਾ ਦੇ ਵਿਧਾਇਕਾਂ ਦੀ ਬੈਠਕ ਬੁਲਾਈ ਜਾਵੇਗੀ ਅਤੇ ਉਸ ਵਿਚ ਫੜਨਵੀਸ ਨੂੰ ਲੀਡਰ ਚੁਣਿਆ ਜਾਵੇਗਾ। ਇਸ ਤੋਂ ਬਾਅਦ ਸ਼ਿੰਦੇ, ਫੜਨਵੀਸ ਅਤੇ ਅਜੀਤ ਸਹਿਯਾਦਰੀ ਗੈਸਟ ਹਾਊਸ ‘ਚ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ।  ਭਾਜਪਾ ਹਾਈਕਮਾਂਡ ਨੇ ਨਵੇਂ ਮੁੱਖ ਮੰਤਰੀ ਲਈ ਦੇਵੇਂਦਰ ਫੜਨਵੀਸ ਦਾ ਨਾਂ ਲਗਭਗ ਤੈਅ ਕਰ ਲਿਆ ਹੈ। ਉਨ੍ਹਾਂ ਦੇ ਨਾਂ ਦਾ ਅਧਿਕਾਰਤ ਐਲਾਨ ਅੱਜ ਹੀ ਕੀਤਾ ਜਾ ਸਕਦਾ ਹੈ। ਜੇਕਰ ਫੜਨਵੀਸ ਮੁੱਖ ਮੰਤਰੀ ਬਣਦੇ ਹਨ ਤਾਂ ਨਵੀਂ ਸਰਕਾਰ ਵਿੱਚ ਪਹਿਲਾਂ ਵਾਂਗ ਦੋ ਡਿਪਟੀ ਮੁੱਖ ਮੰਤਰੀ ਹੋਣਗੇ। ਐਨਸੀਪੀ ਤੋਂ ਅਜੀਤ ਪਵਾਰ ਅਤੇ ਸ਼ਿਵ ਸੈਨਾ ਤੋਂ ਸ਼ਿੰਦੇ ਨਵੇਂ ਵਿਧਾਇਕ ਦਾ ਨਾਂ ਅੱਗੇ ਰੱਖ ਸਕਦੇ ਹਨ।

ਇਹ ਵੀ ਪੜ੍ਹੋ –   ਤਰਨਤਾਰਨ ਤੋਂ ਬਾਅਦ ਹੁਣ ਅੰਮ੍ਰਿਤਸਰ ‘ਚ ਹੋਇਆ ਪੁਲਿਸ ਐਨਕਾਊਂਟਰ, ਬਦਮਾਸ਼ ਦੇ ਪੈਰ ‘ਚ ਲੱਗੀ ਗੋਲੀ