India

ਮਹਾਰਾਸ਼ਟਰ ‘ਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ, 7 ਲੋਕਾਂ ਦੀ ਮੌਤ 50 ਤੋਂ ਵੱਧ ਫਸੇ

‘ਦ ਖ਼ਾਲਸ ਬਿਊਰੋ ( ਮੁੰਬਈ ) :- ਮਹਾਰਾਸ਼ਟਰ ਦੇ ਭਿਵੰਡੀ ਇਲਾਕੇ ‘ਚ ਅੱਜ ਵੱਡਾ ਹਾਦਸਾ ਹੋ ਗਿਆ ਹੈ। ਇੱਥੇ ਤਿੰਨ ਮੰਜ਼ਿਲਾਂ ਬਿਲਡਿੰਗ ਅਚਾਨਕ ਢਹਿ ਗਈ ਹੈ ਅਤੇ ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ। ਇੱਥੇ 50-60 ਲੋਕਾਂ ਦੇ ਫਸੇ ਹੋਣ ਦੀ ਅਸ਼ੰਕਾ ਹੈ। ਮੌਕੇ ‘ਤੇ ਪਹੁੰਚੀ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਦੱਸਣਯੋਗ ਹੈ ਕਿ ਸਾਲ 1984 ‘ਚ ਬਿਲਡਿੰਗ ਬਣੀ ਸੀ, ਅਤੇ 21 ਪਰਿਵਾਰ ਇੱਥੇ ਰਹਿੰਦੇ ਹਨ। ਇਸ ਇਮਾਰਤ ਵਿੱਚ ਕੁੱਲ 40 ਫਲੈਟ ਸਨ,

NDRF ਦੀ ਟੀਮ ਮੌਕੇ ‘ਤੇ ਮੌਜੂਦ ਹੈ ਅਤੇ 8-10 ਲੋਕਾਂ ਨੂੰ ਮਲਬੇ ‘ਚੋਂ ਕੱਢਿਆ ਜਾ ਚੁੱਕਾ ਹੈ। ਇਕ ਬੱਚੇ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਜਾਣਕਾਰੀ ਮੁਤਾਬਿਕ ਰਾਤ ਸਾਢੇ ਤਿੰਨ ਵਜੇ ਇਹ ਹਾਦਸਾ ਵਾਪਰਿਆ।

ਮੁੰਬਈ ਦੇ ਨੇੜਲੇ ਥਾਣੇ ਦੇ ਭਿਵੰਡੀ ‘ਚ ਸਥਿਤ ਇਸ ਇਮਾਰਤ ਨੂੰ ਮਿਊਂਸੀਪਲ ਕਾਰਪੋਰੇਸ਼ਨ ਨੇ ਨੋਟਿਸ ਵੀ ਦਿੱਤਾ ਹੋਇਆ ਸੀ, ਅਤੇ ਇਸ ਇਮਾਰਤ ‘ਚ ਸਮਰੱਥਾ ਤੋਂ ਜ਼ਿਆਦਾ ਲੋਕ ਰਹਿੰਦੇ ਸਨ। ਜਾਣਕਾਰੀ ਮੁਤਾਬਕ ਤਿੰਨ ਮੰਜ਼ਿਲਾਂ ਇਸ ਇਮਾਰਤ ‘ਚ 21 ਪਰਿਵਾਰ ਰਹਿੰਦੇ ਸਨ।