India

ਮਹਾਰਾਸ਼ਟਰ ਤੇ ਝਾਰਖੰਡ ’ਚ ਵਿਧਾਨ ਸਭਾ ਚੋਣਾਂ ਦਾ ਐਲਾਨ! 23 ਨਵੰਬਰ ਨੂੰ ਨਤੀਜੇ

ਬਿਉਰੋ ਰਿਪੋਰਟ: ਚੋਣ ਕਮਿਸ਼ਨ ਨੇ ਅੱਜ ਮਹਾਰਾਸ਼ਟਰ (Maharashtra Assembly Election 2024) ਅਤੇ ਝਾਰਖੰਡ ਵਿਧਾਨ ਸਭਾ ਚੋਣਾਂ (Jharkhand Assembly Election 2024) ਦੇ ਨਾਲ-ਨਾਲ 48 ਵਿਧਾਨ ਸਭਾ ਅਤੇ 2 ਸੰਸਦੀ ਹਲਕਿਆਂ ਦੀਆਂ ਉਪ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ। ਮਹਾਰਾਸ਼ਟਰ ਵਿੱਚ 20 ਨਵੰਬਰ ਨੂੰ ਇੱਕ ਪੜਾਅ ਵਿੱਚ ਅਤੇ ਝਾਰਖੰਡ ਵਿੱਚ ਦੋ ਪੜਾਵਾਂ ਵਿੱਚ ਚੋਣਾਂ ਹੋਣਗੀਆਂ। ਪਹਿਲੇ ਪੜਾਅ ’ਚ 13 ਨਵੰਬਰ ਅਤੇ ਦੂਜੇ ਪੜਾਅ ’ਚ 20 ਨਵੰਬਰ ਨੂੰ ਵੋਟਿੰਗ ਹੋਵੇਗੀ। ਨਤੀਜੇ 23 ਨਵੰਬਰ ਨੂੰ ਆਉਣਗੇ।

ਮਹਾਰਾਸ਼ਟਰ ਵਿਧਾਨ ਸਭਾ ਦਾ ਕਾਰਜਕਾਲ 26 ਨਵੰਬਰ ਨੂੰ ਖ਼ਤਮ ਹੋਣਾ ਹੈ, ਜਦਕਿ ਝਾਰਖੰਡ ਵਿਧਾਨ ਸਭਾ ਦਾ ਕਾਰਜਕਾਲ 5 ਜਨਵਰੀ 2025 ਨੂੰ ਖ਼ਤਮ ਹੋਣਾ ਹੈ।

ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ

ਨੋਟੀਫਿਕੇਸ਼ਨ ਦੀ ਤਾਰੀਖ਼ – 22 ਅਕਤੂਬਰ
ਨਾਮਜ਼ਦਗੀਆਂ ਦੀ ਆਖ਼ਰੀ ਤਾਰੀਖ਼ – 29 ਅਕਤੂਬਰ
ਚੈਕਿੰਗ – 30 ਅਕਤੂਬਰ
ਨਾਮਜ਼ਦਗੀਆਂ ਵਾਪਸ ਲੈਣ ਦੀ ਤਾਰੀਖ਼ – 4 ਨਵੰਬਰ
ਚੋਣਾਂ ਦੀ ਤਰੀਕ – 20 ਨਵੰਬਰ
ਵੋਟਾਂ ਦੀ ਗਿਣਤੀ/ਨਤੀਜੇ – 23 ਨਵੰਬਰ

ਝਾਰਖੰਡ ਵਿੱਚ ਦੋ ਗੇੜ ’ਚ ਹੋਣਗੀਆਂ ਵਿਧਾਨ ਸਭਾ ਚੋਣਾਂ

ਪਹਿਲਾ ਗੇੜ
ਨੋਟੀਫਿਕੇਸ਼ਨ ਦੀ ਮਿਤੀ – 18 ਅਕਤੂਬਰ
ਨਾਮਜ਼ਦਗੀ ਦੀ ਆਖ਼ਰੀ ਮਿਤੀ – 25 ਅਕਤੂਬਰ
ਕਾਗਜ਼ਾਂ ਦੀ ਜਾਂਚ – 28 ਅਕਤੂਬਰ
ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ – 30 ਅਕਤੂਬਰ
ਵੋਟਿੰਗ – 13 ਨਵੰਬਰ
ਨਤੀਜੇ – 23 ਨਵੰਬਰ

ਦੂਜਾ ਗੇੜ
ਨੋਟੀਫਿਕੇਸ਼ਨ ਦੀ ਮਿਤੀ – 22 ਅਕਤੂਬਰ
ਨਾਮਜ਼ਦਗੀ ਦੀ ਆਖ਼ਰੀ ਮਿਤੀ – 29 ਅਕਤੂਬਰ
ਕਾਗਜ਼ਾਂ ਦੀ ਜਾਂਚ – 30 ਅਕਤੂਬਰ
ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ – 1 ਨਵੰਬਰ
ਵੋਟਿੰਗ – 20 ਨਵੰਬਰ
ਨਤੀਜੇ – 23 ਨਵੰਬਰ

48 ਵਿਧਾਨ ਸਭਾ ਅਤੇ 2 ਲੋਕ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਵੀ ਦੋ ਪੜਾਵਾਂ ਵਿੱਚ ਹੋਣਗੀਆਂ। 13 ਨਵੰਬਰ ਨੂੰ 47 ਵਿਧਾਨ ਸਭਾ ਅਤੇ ਇੱਕ ਲੋਕ ਸਭਾ ਸੀਟਾਂ ਲਈ ਵੋਟਿੰਗ ਹੋਵੇਗੀ। ਇੱਕ ਵਿਧਾਨ ਸਭਾ ਅਤੇ ਇੱਕ ਲੋਕ ਸਭਾ ਸੀਟ ਲਈ 20 ਨਵੰਬਰ ਨੂੰ ਵੋਟਿੰਗ ਹੋਵੇਗੀ। ਨਤੀਜੇ ਵੀ 23 ਨਵੰਬਰ ਨੂੰ ਆਉਣਗੇ। ਪੰਜਾਬ ਵਿੱਚ ਵੀ 13 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ 23 ਨੂੰ ਨਤੀਜੇ ਆਉਣਗੇ।

ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨ 2 ਕਿਮੀ ਅੰਦਰ ਹੋਣਗੇ ਅਤੇ ਕੰਟਰੋਲ ਰੂਮ ਤੋਂ ਸੋਸ਼ਲ ਮੀਡੀਆ ’ਤੇ ਵੀ ਰੱਖੀ ਨਜ਼ਰ ਜਾਵੇਗੀ। ਉਨ੍ਹਾਂ ਵੋਟਰਾਂ ਨੂੰ ਚੋਣਾਂ ਵਿੱਚ ਵਧ-ਚੜ੍ਹ ਕੇ ਵੋਟ ਪਾਉਣ ਅਤੇ ਉਮੀਦਵਾਰਾਂ ਤੇ ਪਾਰਟੀਆਂ ਨੂੰ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ।