India

ਮਹਾਕੁੰਭ ਵਿੱਚ ਮੁੜ ਤੋਂ ਹੋਇਆ ਵੱਡਾ ਹਾਦਸਾ !

ਬਿਉਰੋ ਰਿਪੋਰਟ – ਮਹਾਕੁੰਭ ਮੇਲਾ ਖੇਤਰ ਵਿੱਚ ਮੁੜ ਤੋਂ ਅੱਗ ਲੱਗ ਗਈ ਹੈ,ਮੇਲੇ ਵਿੱਚ ਸ਼ਕਰਾਚਾਰਿਆ ਮਾਰਗ ਦੇ ਸੈਕਟਰ 18 ਦੇ ਕਈ ਪੰਡਾਲ ਸੜ ਗਏ ਹਨ । ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ । ਅੱਗ ਬੁਝਾਉਣ ਦੀ ਕੋਸ਼ਿਸ਼ ਜਾਰੀ ਹੈ ।

ਭੀੜ ਨੂੰ ਮੌਕੇ ਤੋਂ ਹਟਾਇਆ ਗਿਆ ਹੈ ਹਾਦਸਾ ਹਰੀਹਰਾਨੰਦ ਦੇ ਸ਼ਿਵਰ ਵਿੱਚ ਹੋਇਆ ਹੈ,ਅੱਗ ਲੱਗਣ ਦੇ ਬਾਅਦ ਚਾਰੋ ਤਰਫ ਬੈਰੀਕੇਡਿੰਗ ਕੀਤੀ ਗਈ ਹੈ । ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਕੇ ਕਾਬੂ ਪਾਇਆ,ਅੱਗ ਕਿਸ ਵਜ੍ਹਾ ਨਾਲ ਲੱਗੀ ਹੈ ਇਹ ਹੁਣ ਤੱਕ ਸਾਫ ਨਹੀਂ ਹੋ ਸਕਿਆ ਹੈ ।

ਸ਼ੁੱਕਰਵਾਰ 7 ਫਰਵਰੀ ਨੂੰ ਮਹਾਕੁੰਭ ਦਾ 26ਵਾਂ ਦਿਨ ਹੈ ਸ਼ੁੱਕਰਵਾਰ ਨੂੰ ਸੰਗਮ ਵਿੱਚ ਸ਼ਰਧਾਲੂਆਂ ਦੀ ਭੀੜ ਹੈ,ਸ਼ਨੀਵਾਰ ਅਤੇ ਐਤਵਾਰ ਨੂੰ ਸ਼ਰਧਾਲੂਆਂ ਦੀ ਭੀੜ ਵੱਧ ਸਕਦੀ ਹੈ, ਇਸ ਨੂੰ ਵੇਖ ਦੇ ਹੋਏ ਪ੍ਰਸ਼ਾਸਨ ਨੇ ਫਿਰ ਤੋਂ ਅਲਰਟ ਜਾਰੀ ਕੀਤਾ ਹੈ । ਭੀੜ ਦੀ ਨਿਗਰਾਨੀ ਕੀਤੀ ਜਾ ਰਹੀ ਹੈ,ਸੰਗਮ ‘ਤੇ ਸ਼ਰਧਾਲੂਆਂ ਨੂੰ ਰੁਕਣ ਨਹੀਂ ਦਿੱਤਾ ਜਾ ਰਿਹਾ ਹੈ। ਪੁਲਿਸ ਇਸਨਾਨ ਕਰ ਚੁੱਕੇ ਲੋਕਾਂ ਨੂੰ ਕੱਢ ਰਹੀ ਹੈ,ਤਾਂਕੀ ਭੀੜ ਇਕੱਠੀ ਨਾ ਹੋਵੇ । ਪ੍ਰਿਆਗਰਾਜ ਸ਼ਹਿਰ ਵਿੱਚ ਐਂਟਰੀ ਹੋ ਰਹੀ ਹੈ,ਹਾਲਾਂਕਿ ਭੀੜ ਦੇ ਹਿਸਾਬ ਨਾਲ ਪੁਲਿਸ ਨੇ ਪਲਾਨ ਤਿਆਰ ਕੀਤਾ ਹੈ । ਮਹਾਕੁੰਭ ਵਿੱਚ ਜ਼ਿਆਦਾਤਰ ਅਖਾੜਿਆਂ ਵਿੱਚ ਹੁਣ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ । ਹਾਲਾਂਕਿ ਸ਼ਰਧਾਲੂਆਂ ਨੂੰ ਅਖਾੜੇ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ ।