India

‘ਮਹਾਭਾਰਤ’ ਫੇਮ ਅਦਾਕਾਰ ਪੰਕਜ ਧੀਰ ਦਾ ਦਿਹਾਂਤ, ਕਰਣ ਦੇ ਕਿਰਦਾਰ ਨਾਲ ਘਰ-ਘਰ ’ਚ ਬਣਾਈ ਸੀ ਪਛਾਣ

ਬਿਊਰੋ ਰਿਪੋਰਟ (15 ਅਕਤੂਬਰ, 2025): ਬੀ. ਆਰ. ਚੋਪੜਾ ਦੀ ‘ਮਹਾਭਾਰਤ’ ਵਿੱਚ ਕਰਣ ਦੇ ਕਿਰਦਾਰ ਨਾਲ ਘਰ-ਘਰ ਵਿੱਚ ਪਹਚਾਣ ਬਣਾਉਣ ਵਾਲੇ ਪੰਕਜ ਧੀਰ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਅਦਾਕਾਰ ਫਿਰੋਜ਼ ਖਾਨ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਪੰਕਜ ਧੀਰ ਦਾ ਦੇਹਾਂਤ ਬੁੱਧਵਾਰ (15 ਅਕਤੂਬਰ) ਸਵੇਰੇ 11:30 ਵਜੇ ਹੋਇਆ। ਦੱਸਿਆ ਜਾ ਰਿਹਾ ਹੈ ਕਿ ਉਹ ਕੈਂਸਰ ਨਾਲ ਜੂਝਦੇ ਜ਼ਿੰਦਗੀ ਦੀ ਜੰਗ ਹਾਰ ਗਏ।

ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣਕੇ ਹਰ ਕੋਈ ਹੈਰਾਨ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ 4:30 ਵਜੇ ਮੁੰਬਈ ਦੇ ਵਿਲੇ ਪਾਰਲੇ ਵਿੱਚ ਕੀਤਾ ਜਾਵੇਗਾ।