India

ਮਾਧਵੀ ਕਟਾਰੀਆ ਅਪੰਗ ਕਮਿਸ਼ਨ ਦੇ ਹੋਣਗੇ ਕਮਿਸ਼ਨਰ, ਰਾਜਪਾਲ ਨੇ ਦਿੱਤੀ ਮਨਜ਼ੂਰੀ

ਚੰਡੀਗੜ੍ਹ ‘ਚ ਅਪੰਗ ਵਿਅਕਤੀਆਂ ਲਈ ਕਮਿਸ਼ਨ ‘ਚ ਕਮਿਸ਼ਨਰ ਦੀ ਨਿਯੁਕਤੀ ਕੀਤੀ ਗਈ ਹੈ। ਇਸ ਸਬੰਧੀ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਸਾਬਕਾ ਆਈਏਐਸ ਅਧਿਕਾਰੀ ਮਾਧਵੀ ਕਟਾਰੀਆ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਾਧਵੀ ਕਟਾਰੀਆ ਨੂੰ ਇਸ ਅਹੁਦੇ ਉੱਤੇ ਰਹਿੰਦੇ ਹੋਏ 75 ਹਜ਼ਾਰ ਰੁਪਏ ਮਹੀਨਾਂ ਤਨਖਾਹ ਅਤੇ 5000 ਹਜ਼ਾਰ ਰੁਪਏ ਕਿਰਾਏ ਦੇ ਮਕਾਨ ਦੇ ਨਾਲ-ਨਾਲ ਹੋਰ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਇਸ ਕਮਿਸ਼ਨ ਨੂੰ ਇਸ ਸਾਲ ਬਣਾਇਆ ਗਿਆ ਸੀ ਅਤੇ ਮਾਧਵੀ ਕਟਾਰਿਆ ਇਸ ਦੀ ਪਹਿਲੀ ਕਮਿਸ਼ਨਰ ਹੋਵੇਗੀ।

ਮਾਧਵੀ ਕਟਾਰਿਆ ਪੰਜਾਬ ਨਾਲ ਸਬੰਧ ਰੱਖਦੀ ਹੈ ਅਤੇ ਉਹ ਸਾਬਾਕਾ ਆਈਏਐਸ ਅਧਿਕਾਰੀ ਹਨ। ਉਹ ਹੁਣ ਆਪਣੇ ਕੰਮ ਤੋਂ ਸੇਵਾਮੁਕਤ ਹੋ ਚੁੱਕੇ ਹਨ। ਮਾਧਵੀ ਵੱਲੋ ਡੈਪੂਟੇਸ਼ਨ ਉੱਤੇ ਰਹਿ ਕੇ ਚੰਡੀਗੜ੍ਹ ਵਿਖੇ ਆਪਣੀ ਡਿਊਟੀ ਕੀਤੀ ਗਈ ਹੈ। ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਅਪਾਹਜ ਲੋਕਾਂ ਆਪਣੇ ਕੰਮ ਆਸਾਨੀ ਨਾਲ ਕਰਵਾ ਸਕਦੇ ਹਨ। ਉਨ੍ਹਾਂ ਨੂੰ ਪਹਿਲਾਂ ਆਪਣੀਆਂ ਸ਼ਿਕਾਇਤਾਂ ਭੇਜਣ ਵਿੱਚ ਔਖ ਹੁੰਦੀ ਸੀ ਕਿਉਂਕਿ ਪਹਿਲਾਂ ਅਜਿਹਾ ਕੋਈ ਵੀ ਕਮਿਸ਼ਨ ਨਹੀਂ ਸੀ।

ਇਹ ਵੀ ਪੜ੍ਹੋ –  ਫਿਲਹਾਲ ਜੇਲ੍ਹ ’ਚ ਹੀ ਰਹਿਣਗੇ ਕੇਜਰੀਵਾਲ, ਨਿਆਂਇਕ ਹਿਰਾਸਤ 12 ਜੁਲਾਈ ਤੱਕ ਵਧਾਈ