The Khalas Tv Blog Punjab ਫੋਟੋਗ੍ਰਾਫੀ ਦੀ ਦੁਕਾਨ ਕਰਨ ਵਾਲਾ ਵਿਧਾਨ ਸਭਾ ਦਾ ਡਿਪਟੀ ਸਪੀਕਰ ਬਣਾਇਆ
Punjab

ਫੋਟੋਗ੍ਰਾਫੀ ਦੀ ਦੁਕਾਨ ਕਰਨ ਵਾਲਾ ਵਿਧਾਨ ਸਭਾ ਦਾ ਡਿਪਟੀ ਸਪੀਕਰ ਬਣਾਇਆ

ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਦੇ ਮੈਂਬਰ ਜੈਕਿਸ਼ਨ ਰੋੜੀ ਨੂੰ ਸਰਬਸੰਮਤੀ ਨਾਲ ਵਿਧਾਨ ਸਭਾ ਦਾ ਡਿਪਟੀ ਸਪੀਕਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੈਕਿਸ਼ਨ ਰੋੜੀ ਨੂੰ ਡਿਪਟੀ ਸਪੀਕਰ ਦੀ ਸੀਟ ਉੱਤੇ ਬਿਰਾਜਮਾਨ ਕੀਤਾ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਰੋੜੀ ਨੂੰ ਸਭ ਨੇ ਵਧਾਈਆਂ ਦਿੱਤੀਆਂ। ਰੋੜੀ ਦੂਜੀ ਵਾਰ ਇਸ ਸਦਨ ਦੇ ਮੈਂਬਰ ਚੁਣੇ ਗਏ ਸਨ। ਰੋੜੀ ਪਹਿਲੀ ਵਾਰ ਹਲਕਾ ਗੜ੍ਹਸ਼ੰਕਰ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਹਨ। ਇਸ ਮੌਕੇ ਰੋੜੀ ਦਾ ਪਰਿਵਾਰ ਵੀ ਸਦਨ ਵਿੱਚ ਮੌਜੂਦ ਸੀ।

ਰੋੜੀ ਨੇ ਵਿਆਹ ਸਮਾਗਮਾਂ ਵਿੱਚ ਫੋਟੋਗ੍ਰਾਫੀ ਦੇ ਕੰਮ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ, ਅੱਜ ਵੀ ਉਨ੍ਹਾਂ ਦਾ ਸਟੂਡੀਓ ਹੈ। ਭਗਵੰਤ ਮਾਨ ਨੇ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ ਕਿ ਹੁਣ ਫੋਟੋਗ੍ਰਾਫਰ ਦੀਆਂ ਖੁਦ ਫੋਟੋਆਂ ਛਪਿਆ ਕਰਨਗੀਆਂ। ਮਾਨ ਨੇ ਉਮੀਦ ਜਤਾਉਂਦਿਆਂ ਕਿਹਾ ਕਿ ਉਹ ਬਿਨਾਂ ਪੱਖਪਾਤ ਤੋਂ ਆਪਣਾ ਕੰਮ ਕਰਨਗੇ। ਭਗਵੰਤ ਮਾਨ ਨੇ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਚੰਗਾ ਕੰਮ ਕਰਨ ਨਾਲ ਉਨ੍ਹਾਂ ਦਾ ਨਾਮ ਇਤਿਹਾਸ ਵਿੱਚ ਲਿਖਿਆ ਜਾਵੇਗਾ।

Exit mobile version