Punjab

ਲੁਧਿਆਣਾ ਵਿੱਚ 2 ਲੋਕਾਂ ਦਾ ਵੀਡੀਓ ਵਾਇਰਲ ਹੋ ਰਿਹਾ ਹੈ,ਇਹ ਦੋਵੇ ਹੱਥ ਜੋੜ ਦੇ ਰਹੇ ਪਰ ਲੋਕਾਂ ਨੇ ਨਹੀਂ ਛੱਡਿਆ

Ludhiana lootera naked in market

ਬਿਊਰੋ ਰਿਪੋਰਟ : ਪੰਜਾਬ ਦੇ ਹਰ ਕੋਨੇ ਵਿੱਚੋ ਲਗਾਤਾਰ ਲੁਟੇਰਿਆਂ ਦੀ ਲੁੱਟ ਦੇ ਇੰਨੇ ਵੀਡੀਓ ਸਾਹਮਣੇ ਆ ਰਹੇ ਸਨ ਕਿ ਪੰਜਾਬ ਵਿੱਚ ਕ੍ਰਾਈਮ ਦੇ ਗਰਾਫ ਨੂੰ ਲੈਕੇ ਲੋਕਾਂ ਦੀ ਚਿੰਤਾ ਵਧ ਗਈ ਹੈ । ਪਰ ਲੁਧਿਆਣਾ ਦੇ ਲੋਕਾਂ ਨੇ 2 ਲੁਟੇਰਿਆਂ ਦਾ ਇਨ੍ਹਾਂ ਬੁਰਾ ਹਾਲ ਕੀਤਾ ਹੈ ਕਿ ਜੇਕਰ ਇਸ ਦਾ ਅੰਜਾਮ ਦੂਜੇ ਲੁਟੇਰੇ ਵੇਖ ਲੈਣ ਤਾਂ ਮੁੜ ਤੋਂ ਕਿਸੇ ‘ਤੇ ਵੀ ਹੱਥ ਪਾਉਣ ਦੀ ਜ਼ੁਰਤ ਨਾ ਕਰਨ । ਲੁਧਿਆਣਾ ਵਿੱਚ 2 ਲੁਟੇਰਿਆਂ ਨੇ ਮੋਬਾਈਲ ਫੋਨ ਅਤੇ ਪਰਸ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਦੋਵਾਂ ਨੂੰ ਮੌਕੇ ‘ਤੇ ਹੀ ਫੜ ਲਿਆ । ਫਿਰ ਭੀੜ ਨੇ ਦੋਵਾਂ ਦੇ ਨਾਲ ਜ਼ਬਰਦਸਤ ਕੁੱਟਮਾਰ ਕੀਤੀ ਅਤੇ ਗੁੱਸੇ ਵਿੱਚ ਉਨ੍ਹਾਂ ਦੇ ਕੱਪੜੇ ਉਤਾਰ ਕੇ ਨੰਗਾ ਕਰਕੇ ਦੌੜ ਲਵਾਈ। ਘਟਨਾ ਸ਼ੇਰਪੁਰ ਰੇਲਵੇ ਲਾਈਨ ਦੇ ਨਾਲ ਲੱਗ ਦੀ ਫੌਜੀ ਕਾਲੋਨੀ ਦੀ ਹੈ । ਇਨ੍ਹਾਂ ਦੋਵਾਂ ਲੁਟੇਰਿਆਂ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ।

ਇਸ ਤਰ੍ਹਾਂ ਵਾਰਦਾਤ ਕਰਨ ਦੀ ਹੋਈ ਕੋਸ਼ਿਸ

ਫੌਜੀ ਕਾਲੋਨੀ ਦੇ ਰਹਿਣ ਵਾਲੇ ਸਨੀਨ ਗੋਇਲ ਅਤੇ ਜਤਿਨ ਦਵਾਈ ਲੈਣ ਲਈ ਰੇਲਵੇ ਲਾਈਨ ਦੇ ਕੋਲ ਜਾ ਰਹੇ ਸਨ। ਉਸੇ ਦੌਰਾਨ 2 ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਮੋਬਾਈਲ ਅਤੇ ਪਰਸ ਖੋਣ ਦੀ ਕੋਸ਼ਿਸ਼ ਕੀਤੀ । ਦੋਵਾਂ ਨੌਜਵਾਨਾਂ ਨੇ ਸ਼ੋਰ ਮਚਾਇਆ ਤਾਂ ਆਲੇ-ਦੁਆਲੇ ਲੋਕਾਂ ਦੀ ਭੀੜ ਜਮਾਂ ਹੋ ਗਈ । ਬਦਮਾਸ਼ ਭੱਜਣ ਲੱਗੇ ਤਾਂ ਲੋਕਾਂ ਨੇ ਫੜ ਲਿਆ । ਜਿਸ ਤੋਂ ਬਾਅਦ ਉਹ ਫੌਜੀ ਕਾਲੋਨੀ ਲੈ ਗਏ । ਜਿੱਥੇ ਡਾਂਗਾਂ ਦੇ ਨਾਲ ਉਨ੍ਹਾਂ ਨੇ ਦੋਵਾਂ ਨਾਲ ਕੁੱਟਮਾਰ ਕੀਤੀ ।

ਦੋਵੇ ਲੁਟੇਰਿਆਂ ਨੇ ਲੋਕਾਂ ਦੇ ਸਾਹਮਣੇ ਹੱਥ ਜੋੜੇ ਅਤੇ ਛੱਡਣ ਦੀ ਅਪੀਲ ਕੀਤੀ ਪਰ ਰੋਜ਼ਾਨਾ ਹੋ ਰਹੀਆਂ ਲੁੱਟ ਦੀ ਵਾਰਦਾਤਾਂ ਦੀ ਵਜ੍ਹਾ ਕਰਕੇ ਲੋਕਾਂ ਦਾ ਪਾਰਾ ਚੜਿਆ ਹੋਇਆ ਸੀ ਅਤੇ ਫਿਰ ਉਨ੍ਹਾਂ ਨੇ ਲੁਟੇਰਿਆਂ ਦੀ ਇੱਕ ਵੀ ਨਹੀਂ ਸੁਣੀ। ਕੁੱਟਮਾਰ ਤੋਂ ਬਾਅਦ ਲੁਟੇਰਿਆਂ ਦੇ ਕੱਪੜੇ ਫਾੜ ਦਿੱਤੇ ਅਤੇ ਪੂਰੇ ਇਲਾਕੇ ਨੰਗਾ ਕਰਕੇ ਦੋੜ ਲਗਵਾਈ ਅਤੇ ਇਲਾਕੇ ਦੀ ਜਨਤਾ ਉਨ੍ਹਾਂ ਦੇ ਪਿੱਛੇ-ਪਿੱਛੇ ਭੱਜ ਦੀ ਰਹੀ । ਲੋਕਾਂ ਨੇ ਦੋਵਾਂ ਲੁਟੇਰਿਆਂ ਦਾ ਵੀਡੀਓ ਵੀ ਬਣਾਇਆ। ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਹਾਲਾਂਕਿ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ । ਵੀਡੀਓ ਵਿੱਚ ਨੌਜਵਾਨ ਦੱਸ ਰਹੇ ਹਨ ਕਿ ਲੁਧਿਆਣਾ ਦੇ ਸ਼ੇਰਪੁਰ ਦੀ ਫੌਜੀ ਕਾਲੋਨੀ ਦੀ ਘਟਨਾ ਹੈ ।

10 ਦਿਨਾਂ ਵਿੱਚ ਪੰਜਾਬ ਵਿੱਚ ਲੁੱਟ ਦੇ 4 ਡਰਾਉਣ ਵਾਲੇ ਮਾਮਲੇ

ਇਸ ਤੋਂ ਪਹਿਲਾਂ ਸੁਨਾਮ ਅਤੇ ਲੁਧਿਆਣਾ ਵਿੱਚ 2 ਵਾਰਦਾਤਾਂ ਸਾਹਮਣੇ ਆਇਆ ਸਨ ਜਿਸ ਵਿੱਚ ਸਰੇਆਮ 2 ਮਹਿਲਾਵਾਂ ਨੂੰ ਗਲੀ ਵਿੱਚ ਜਾਂਦੇ ਸ਼ਿਕਾਰ ਬਣਾਇਆ ਗਿਆ ਸੀ, ਸੁਨਾਮ ਦਾ ਵੀਡੀਓ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਸ਼ੇਅਰ ਕੀਤਾ ਜਿਸ ਵਿੱਚ ਸਾਫ ਵਿਖਾਈ ਦੇ ਰਿਹਾ ਸੀ ਕਿ 2 ਲੁਟੇਰੇ ਸਕੂਟੀ ‘ਤੇ ਸੁੰਨਸਾਨ ਗਲੀ ਵਿੱਚ ਆਉਂਦੇ ਹਨ ਅਤੇ ਮਹਿਲਾ ਦਾ ਬੈਗ ਖਿੱਚ ਕੇ ਫਰਾਰ ਹੋ ਜਾਂਦੇ ਹਨ।ਬੈਗ ਮਹਿਲਾ ਦੇ ਗਲੇ ਵਿੱਚ ਸੀ ਇਸ ਲਈ ਉਹ ਆਪ ਵੀ ਨਾਲ  ਘਸੀਟੀ ਜਾਂਦੀ ਹੈ,ਵਾਰਦਾਤ ਦੌਰਾਨ ਮਹਿਲਾ ਬੁਰੀ ਤਰ੍ਹਾਂ ਜਖ਼ਮੀ ਹੁੰਦੀ ਹੈ। ਉਧਰ ਲੁਧਿਆਣਾ ਵਿੱਚੋ ਹੀ ਇੱਕ ਵੀਡੀਓ ਸਾਹਮਣੇ ਆਇਆ ਸੀ ਮਹਿਲਾ ਘਰ ਦੇ ਬਾਹਰ ਸੈਰ ਕਰ ਰਹੀ ਹੁੰਦੀ ਹੈ ਇੱਕ ਲੁਟੇਰਾ ਚਾਕੂ ਲੈਕੇ ਆਉਂਦਾ ਹੈ । ਮਹਿਲਾ ਕਾਫੀ ਦੇਰ ਉਸ ਦਾ ਮੁਕਾਬਲਾ ਕਰਦੀ ਹੈ ਅਤੇ ਬਾਅਦ ਵਿੱਚੋਂ ਲੁਟੇਰੇ ਨੂੰ ਭੱਜਣਾ ਪੈਂਦਾ ਹੈ । ਇਸ ਮਹਿਲਾ ਨੇ ਜਿਸ ਦਲੇਰੀ ਨਾਲ ਲੁਟੇਰੇ ਦਾ ਮੁਕਾਬਲਾ ਕੀਤਾ ਸੀ ਉਹ ਤਸਵੀਰਾਂ ਵੇਖ ਕੇ ਹਰ ਇੱਕ ਨੇ ਮਹਿਲਾ ਦੇ ਹੌਸਲੇ ਦੀ ਤਾਰੀਫ ਕੀਤੀ ਸੀ । ਲੁੱਟ ਦੀ ਇੱਕ ਵਾਰਦਾਤ ਦੌਰਾਨ ਮਹਿਲਾਂ ਦੇ ਕੰਨ ਦੀਆਂ ਵਾਲੀਆਂ ਦੀ ਦਰਦਨਾਕ ਤਸਵੀਰ ਵੀ ਸਾਹਮਣੇ ਆਈ ਸੀ। ਲੁਟੇਰਿਆਂ ਨੇ ਲੁੱਟ ਕਰਨ ਵਕਤ ਮਹਿਲਾ ਦਾ ਕੰਨ ਹੀ ਕੱਟ ਲਿਆ ਸੀ । ਵਾਰਦਾਤ ਤੋਂ ਬਾਅਦ ਮਹਿਲਾ ਦਰਦ ਨਾਲ ਚੀਕ ਦੀ ਰਹੀ ।

ਇਸੇ ਤਰ੍ਹਾਂ ਜਲੰਧਰ ਦੀ ਦਲੇਰ ਕੁੜੀ ਦੀ ਕਹਾਣੀ ਸਾਹਮਣੇ ਆਈ ਸੀ । ਜੋ ਸਕੂਟੀ ‘ਤੇ ਜਾ ਰਹੇ ਲੁਟੇਰਿਆਂ ਦਾ ਸ਼ਿਕਾਰ ਬਣੀ ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਫੜਨ ਵਿੱਚ ਕਾਮਯਾਬ ਹੋਈ। ਜਿਹੜੇ ਲੁਟੇੇਰੇ ਕੁੜੀ ਤੋਂ ਫੋਨ ਲੁੱਟ ਕੇ ਲੈਕੇ ਫਰਾਰ ਹੋਏ ਸਨ ਉਹ ਅੱਗੇ ਟਰੈਫਿਰ ਵਿੱਚ ਫਸ ਗਏ । ਦਲੇਰ ਕੁੜੀ ਵੀ ਲੁਟੇਰਿਆਂ ਦਾ ਪਿੱਛਾ ਕਰ ਰਹੀ ਸੀ,ਉਸ ਨੇ ਮੌਕੇ ‘ਤੇ ਪਹੁੰਚ ਕੇ ਸ਼ੋਰ ਮਚਾਇਆ ਅਤੇ ਲੋਕਾਂ ਨੇ ਇੱਕ ਲੁਟੇਰੇ ਨੂੰ ਫੜ ਲਿਆ ਜਿਸ ਤੋਂ ਬਾਅਦ ਲੋਕਾਂ ਨੇ  ਲੁਟੇਰੀ ਨਾਲ ਜਮ ਕੇ ਕੁੱਟਮਾਰ ਕੀਤੀ ਅਤੇ ਬਾਅਦ ਵਿੱਚੋਂ ਉਸ ਨੂੰ ਪੁਲਿਸ ਦੇ ਹਵਾਲ ਕਰ ਦਿੱਤਾ ਗਿਆ