ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਬੁਰੀ ਹਾਲਤ ਵਿੱਚ ਇੱਕ ਲਾਸ਼ ਮਿਲੀ ਹੈ । ਪਿੰਡ ਕਾਦਿਆ ਦੇ ਜੰਗਤ ਤੋਂ ਪੁਲਿਸ ਨੇ ਮ੍ਰਿਤਕ ਦੇਹ ਬਰਾਮਦ ਕੀਤੀ ਹੈ । ਸਭ ਤੋਂ ਪਹਿਲਾਂ ਰਾਹਗਿਰ ਨੇ ਇਸ ਦੀ ਇਤਲਾਹ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੂੰ ਦਿੱਤੀ ਸੀ । ਦਰਾਸਲ ਲਾਸ਼ ਦੀ ਹਾਲਤ ਇੰਨੀ ਮਾੜੀ ਸੀ ਕਿ ਇਸ ਨਾਲ ਪੂਰੇ ਇਲਾਕੇ ਵਿੱਚ ਬਦਬੂ ਫੈਲ ਗਈ ਸੀ । ਜਿਸ ਤੋਂ ਬਾਅਦ ਜੰਗਰਾਤ ਮਹਿਕਮੇ ਦੇ ਅਧਿਕਾਰੀ ਪੁਲਿਸ ਨੂੰ ਲੈਕੇ ਪਹੁੰਚੇ।
ਗਲੀ ਹੋਈ ਲਾਸ਼
ਆਲੇ ਦੁਆਲੇ ਦੇ ਲੋਕਾਂ ਨੇ ਦੱਸਿਆ ਲਾਸ਼ ਗਲੀ ਹੋਈ ਸੀ ਜਿਸ ਦੀ ਵਜ੍ਹਾ ਕਰਕੇ ਪੂਰੇ ਇਲਾਕੇ ਵਿੱਚ ਬਦਬੂ ਆ ਰਹੀ ਸੀ । ਲੋਕਾਂ ਨੂੰ ਲੱਗਿਆ ਕੋਈ ਜਾਨਵਰ ਮਰਿਆ ਹੋਇਆ ਹੈ । ਜਦੋਂ ਜਾਕੇ ਵੇਖਿਆ ਤਾਂ ਮੌਕੇ ‘ਤੇ ਨੌਜਵਾਨ ਦੀ ਲਾਸ਼ ਸੜੀ ਪਈ ਸੀ । ਘਟਨਾ ਵਾਲੀ ਥਾਂ ‘ਤੇ ਲਾਡੋਵਾਲ ਥਾਣੇ ਦੇ SHO ਵੀ ਪਹੁੰਚੇ । ਪੁਲਿਸ ਨੇ ਲਾਸ਼ ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖਿਆ ਹੈ । ਮ੍ਰਿਤਕ ਦੀ ਪਛਾਣ ਦੇ ਲਈ ਪੁਲਿਸ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛ ਹੋ ਰਹੀ ਹੈ। ਇਸ ਦੇ ਨਾਲ ਆਲੇ-ਦੁਆਲੇ ਦੇ ਪੁਲਿਸ ਸਟੇਸ਼ਨਾਂ ਤੋਂ ਗੁਮਸ਼ੁਦਗਾਂ ਦਾ ਰਿਕਾਰਡ ਵਿੱਚ ਖੰਗਾਲ ਜਾ ਰਿਹਾ ਹੈ ।
ਪੁਲਿਸ ਨੇ ਦੱਸਿਆ ਕਿ ਜਿਸ ਹਾਲ ਵਿੱਚ ਨੌਜਵਾਨ ਦੀ ਲਾਸ਼ ਮਿਲੀ ਹੈ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਦਾ ਕਤਲ ਹੋ ਸਕਦਾ ਹੈ । ਇਸ ਤੋਂ ਇਲਾਵਾ ਮ੍ਰਿਤਕ ਦੇਹ ਦੇ ਕੋਲੋ ਇੱਕ ਰਸੀ ਵੀ ਬਰਾਮਦ ਹੋਈ ਹੈ। ਹੋ ਸਕਦਾ ਹੈ ਕਿ ਮ੍ਰਿਤਕ ਨੇ ਆਤਮ ਹੱਤਿਆ ਵੀ ਕੀਤੀ ਹੋਵੇ ਨਹੀਂ ਤਾਂ ਕਿਸੇ ਨੇ ਰਸੀ ਦੇ ਜ਼ਰੀਏ ਉਸ ਦਾ ਗਲ ਦਬਾ ਕੇ ਮਾਰ ਦਿੱਤਾ ਗਿਆ ਹੋਵੇ। ਫਿਲਹਾਲ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟ ਕਰਵਾਇਆ ਜਾ ਰਿਹਾ ਹੈ ਜਿਸ ਤੋਂ ਇਹ ਪਤਾ ਚੱਲ ਸਕੇ ਕੀ ਕਦੋਂ ਨੌਜਵਾਨ ਦੀ ਮੌਤ ਹੋਈ ? ਉਸ ਦਾ ਕਤਲ ਹੋਇਆ ਜਾਂ ਫਿਰ ਉਸ ਨੇ ਆਤਮ ਹੱਤਿਆ ਕੀਤੀ ਹੈ ? ਇਸ ਤੋਂ ਇਲਾਵਾ ਪੁਲਿਸ ਆਲੇ-ਦੁਆਲੇ ਲੱਗੇ CCTV ਕੈਮਰਿਆਂ ਨੂੰ ਵੀ ਖੰਗਾਲ ਰਹੀ ਹੈ।