ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਵਿਆਹ ਦੇ ਜਸ਼ਨ ਮਾਤਮ ਵਿੱਚ ਬਦਲ ਗਏ। ਪਕਖੋਵਾਲ ਰੋਡ ‘ਤੇ ਇੱਕ ਪੈਲੇਸ ਵਿੱਚ ਵਿਆਹ ਦਾ ਸਮਾਗਮ ਚੱਲ ਰਿਹਾ ਸੀ । ਸਾਰੇ ਮਹਿਮਾਨ ਪਹੁੰਚੇ ਹੋਏ ਸਨ । ਜਸ਼ਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਕੈਮਰੇ ਵਿੱਚ ਕੈਦ ਕਰਨ ਦੇ ਲਈ ਨੌਜਵਾਨ ਪਰਵਿੰਦਰ ਉਰਫ ਕ੍ਰਿਸ਼ ਵੀ ਵਿਆਹ ਸਮਾਗਮ ਵਿੱਚ ਸੀ। ਉਹ ਫੋਟੋ ਗਰਾਫਰ ਅਰਜੁਨ ਸ਼ਰਮਾ ਦੇ ਨਾਲ ਵਿਆਹ ਵਿੱਚ ਮਹਿਮਾਨਾਂ ਦੀ ਫੋਟੋਆਂ ਖਿੱਚ ਰਿਹਾ ਸੀ । ਅਚਾਨਕ ਉਹ ਚਿਲਾਉਣ ਲੱਗਿਆ ਜਦੋਂ ਵੇਖਿਆ ਤਾਂ ਉਹ ਝਟਕੇ ਨਾਲ ਹੇਠਾਂ ਡਿੱਗ ਗਿਆ । ਹਰ ਕੋਈ ਹੈਰਾਨ ਸੀ, ਜਦੋਂ ਸਮਝ ਆਈ ਤਾਂ ਪਤਾ ਚਲਿਆ ਕੀ ਪਰਵਿੰਦਰ ਬਿਜਲੀ ਦੀ ਤਾਰ ਦੀ ਚਪੇਟ ਵਿੱਚ ਆ ਗਿਆ ਸੀ ਅਤੇ ਉਸ ਨੂੰ ਜ਼ਬਰਦਸਤ ਕਰੰਟ ਲੱਗਿਆ ਸੀ। ਜਦੋਂ ਉਹ ਹੇਠਾਂ ਡਿੱਗਿਆ ਤਾਂ ਉਸ ਨੂੰ ਫੋਰਨ ਚੁੱਕ ਕੇ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਕਾਫੀ ਖਰਾਬ ਹੋ ਗਈ ਅਤੇ ਪਰਵਿੰਦਰ ਨੂੰ DMC ਲੁਧਿਆਣਾ ਰੈਫਰ ਕਰ ਦਿੱਤਾ ਗਿਆ ।
ਪਰਵਿੰਦਰ ਨੇ ਦਮ ਤੋੜ ਦਿੱਤਾ
ਪਰਵਿੰਦਰ ਉਰਫ ਕ੍ਰਿਸ਼ ਨੂੰ ਜਦੋਂ DMC ਲੁਧਿਆਣਾ ਲਿਆਇਆ ਗਿਆ ਸੀ ਤਾਂ ਉਸ ਦੀ ਹਾਲਤ ਕਾਫੀ ਖਰਾਬ ਸੀ । ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ ਅਤੇ ਪਰਵਿੰਦਰ ਉਰਫ ਕ੍ਰਿਸ਼ ਦੀ ਮੌਤ ਹੋ ਗਈ ਇਸ ਤੋਂ ਵੀ ਦਰਦਨਾਕ ਗੱਲ ਇਹ ਹੈ ਕੀ ਪਰਵਿੰਦਰ ਦੇ ਮਾਪੇ ਪਹਿਲਾਂ ਹੀ ਇਸ ਦੁਨੀਆਂ ਤੋਂ ਚੱਲੇ ਗਏ ਸਨ । ਉਸ ਦਾ ਚਾਚਾ ਪਰਮਜੀਤ ਸਿੰਘ ਉਰਫ ਵਿਕੀ ਉਸ ਨੂੰ ਪਾਲ ਰਿਹਾ ਸੀ । ਪਰਵਿੰਦਰ ਦੇ ਚਾਚੇ ਨੇ ਪੈਲੇਸ ‘ਤੇ ਲਾਪਰਵਾਈ ਦੇ ਗੰਭੀਰ ਇਲਜ਼ਾਮ ਲਗਾਏ ਹਨ
ਚਾਚੇ ਨੇ ਲਗਾਏ ਇਲਜ਼ਾਮ
ਮ੍ਰਿਤਕ ਪਰਵਿੰਦਰ ਦੇ ਚਾਚੇ ਪਰਮਜੀਤ ਸਿੰਘ ਦਾ ਕਹਿਣਾ ਹੈ ਕੀ ਉਸ ਦਾ ਭਤੀਜਾ ਅਰਜੁਨ ਸ਼ਰਮਾ ਦੇ ਨਾਲ ਫੋਟੋ ਗਰਾਫੀ ਦਾ ਕੰਮ ਕਰਦਾ ਸੀ । ਜਿਸ ਪੈਲਸ ਵਿੱਚ ਉਹ ਕੰਮ ਕਰਨ ਗਏ ਸਨ ਉੱਥੇ ਦੇ ਪ੍ਰਬੰਧਕਾਂ ਦੀ ਲਾਪਰਵਾਈ ਦੀ ਵਜ੍ਹਾਂ ਕਰਕੇ ਪਰਵਿੰਦਰ ਦੀ ਜਾਨ ਗਈ ਹੈ । ਪੈਲੇਸ ਵਿੱਚ ਬਿਜਲੀ ਦੇ ਤਾਰਾਂ ਦੀ ਸਪਲਾਈ ਠੀਕ ਨਹੀਂ ਸੀ । ਜਿਸ ਕਾਰਨ ਪਰਵਿੰਦਰ ਨੂੰ ਕਰੰਟ ਦਾ ਝਟਕਾ ਲੱਗਿਆ ਅਤੇ ਉਸ ਦੀ ਮੌਤ ਹੋ ਗਈ । ਚਾਚਾ ਪਰਮਜੀਤ ਸਿੰਘ ਨੇ ਪੁਲਿਸ ਵਿੱਚ ਪੈਲਸ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ।