The Khalas Tv Blog Punjab ਪੰਜਾਬ ਪੁਲਿਸ ਦੇ ਇਸ ਮੁਲਾਜ਼ਮ ਨੂੰ ਤੁਹਾਡਾ ਇੱਕ ‘ਸਲਿਊਟ’ਬਣ ਦਾ ਹੈ !
Punjab

ਪੰਜਾਬ ਪੁਲਿਸ ਦੇ ਇਸ ਮੁਲਾਜ਼ਮ ਨੂੰ ਤੁਹਾਡਾ ਇੱਕ ‘ਸਲਿਊਟ’ਬਣ ਦਾ ਹੈ !

Ludhihana traffice police man safe women life

ਮਹਿਲਾ ਆਪਣੇ ਪਤੀ ਤੋਂ ਕਾਪੀ ਪਰੇਸ਼ਾਨ ਸੀ ਇਸ ਲਈ ਉਹ ਪੁੱਲ ਤੋਂ ਛਾਲ ਮਾਰਨ ਜਾ ਰਹੀ ਸੀ

ਬਿਊਰ ਰਿਪੋਰਟ : ਲੁਧਿਆਣਾ ਵਿੱਚ ਇੱਕ ਟਰੈਫਿਕ ਪੁਲਿਸ ਮੁਲਾਜ਼ਮ ਦੀ ਸਮਝਾਰੀ ਨਾਲ ਇੱਕ ਮਹਿਲਾ ਦੀ ਜਾਨ ਬਚ ਗਈ ਹੈ । ਇਸ ਮੁਲਾਜ਼ਮ ਦਾ ਨਾਂ ਹੈ ਪਰਮਜੀਤ ਸਿੰਘ । ਦਰਅਸਲ ਇੱਕ ਮਹਿਲਾ ਜਗਰਾਓ ਪੁੱਲ ਤੋਂ ਛਾਲ ਮਾਰ ਕੇ ਸੂਸਾ ਈਡ ਕਰਨ ਦੀ ਕੋਸ਼ਿਸ਼ ਕਰਨ ਲੱਗੀ ਸੀ । ਪਰ ਪਰਮਜੀਤ ਸਿੰਘ ਨੇ ਮਹਿਲਾ ਨੂੰ ਰੋਕਿਆ ਅਤੇ ਉਸ ਨੂੰ ਬਚਾਇਆ । ਟਰੈਫਿਕ ਪੁਲਿਸ ਮੁਲਾਜ਼ਮ ਮੁਤਾਬਿਕ ਜਦੋਂ ਮਹਿਲਾ ਪੁੱਲ ਦੇ ਉੱਤੇ ਚੜ ਰਹੀ ਸੀ ਤਾਂ ਉਸ ਨੂੰ ਮਹਿਲਾ ਦੀਆਂ ਹਰਕਤਾਂ ‘ਤੇ ਸ਼ੱਕ ਹੋਇਆ। ਮਹਿਲਾ ਪੁਲਿਸ ਮੁਲਾਜ਼ਮ ਨੂੰ ਵੇਖ ਕੇ ਦੌੜਨ ਲੱਗੀ ਦਾ ਮੁਲਾਜ਼ਮ ਪਰਮਜੀਤ ਵੀ ਉਸ ਦੇ ਪਿੱਛੇ ਭਜਿਆ ਅਤੇ ਉਸ ਨੂੰ ਰੋਕਿਆ । ਸੂਸਾ ਈਡ ਕਰਨ ਦੀ ਕੋਸ਼ਿਸ਼ ਕਰਨ ਵਾਲੀ ਮਹਿਲਾ ਦਾ ਨਾਂ ਰੇਖਾ ਦੱਸਿਆ ਜਾ ਰਿਹਾ ਹੈ ਅਤੇ ਉਹ ਆਪਣੇ ਪਤੀ ਦੇ ਨਾਲ ਰਿਸ਼ਤਿਆਂ ਨੂੰ ਲੈਕੇ ਪਰੇਸ਼ਾਨ ਸੀ ।

ਇਸ ਵਜ੍ਹਾ ਨਾਲ ਸੂਸਾ ਈਡ ਕਰ ਰਹੀ ਸੀ ਮਹਿਲਾ

ਪੁੱਲ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕਰਨ ਵਾਲੀ ਰੇਖਾ  ਨੇ ਦੱਸਿਆ ਕਿ ਪਤੀ ਦਾ ਕਿਸੇ ਹੋਰ ਮਹਿਲਾ ਦੇ ਨਾਲ ਗੈਰ ਕਾਨੂੰਨੀ ਸਬੰਧ ਸਨ । ਪਤੀ ਘਰ ਵਿੱਚ ਉਸ ਨੂੰ ਵੜਨ ਨਹੀਂ ਦਿੰਦਾ ਸੀ । ਘਰ ਜਾਣ ਦੇ ਉਸ ਨਾਲ ਕੁੱਟਮਾਰ ਕਰਦਾ ਸੀ ।   ਰੇਖਾ ਪਤੀ ਤੋਂ  6 ਮਹੀਨੇ ਤੋਂ ਵੱਖ ਰਹਿ ਰਹੀ ਸੀ । ਪਤੀ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ ਉਸ ਦਾ ਹਾਲ ਪੁੱਛਣ ਗਈ ਸੀ ਪਰ ਉਸ ਨੂੰ ਘਰ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ।

ਥਾਣੇ ਵਿੱਚ ਕੋਈ ਸੁਣਵਾਈ ਨਹੀਂ ਹੋਈ

ਰੇਖਾ ਨੇ ਦੱਸਿਆ ਕਿ ਉਸ ਨੇ ਪਤੀ ਦੀ ਸ਼ਿਕਾਇਤ ਕਈ ਵਾਰ ਮਹਿਲਾ ਥਾਣੇ ਵਿੱਚ ਕੀਤੀ ਪਰ ਕੋਈ ਨਤੀਜਾ ਨਹੀਂ ਨਿਕਲਿਆ । ਇਸ ਲਈ ਦੁੱਖੀ ਹੋਕੇ ਉਹ ਸੂਸਾ ਈਡ ਕਰਨ ਜਾ ਰਹੀ ਸੀ । ਰੇਖਾ ਨੇ ਇਲਜ਼ਾਮ ਲਗਾਇਆ ਕਿ ਵਿਆਹ ਵਿੱਚ ਜਿਹੜਾ ਸਮਾਨ ਦਿੱਤਾ ਸੀ ਉਹ ਵੀ ਪਤੀ ਵਾਪਸ ਨਹੀਂ ਦੇ ਰਿਹਾ ਹੈ ।

ਮਹਿਲਾ ਦੇ ਹੱਥ ‘ਤੇ ਲੱਗੀ ਸੱਟ

ਲੁਧਿਆਣਾ ਥਾਣਾ ਡਿਵੀਜਨ ਨੰਬਰ 2 ਦੀ SHO ਅਰਸ਼ਪ੍ਰੀਤ ਕੌਰ ਨੇ ਕਿਹਾ ਕਿ ਮਹਿਲਾ ਦੇ ਹੱਥ ਵਿੱਚ ਸੱਟ ਲੱਗੀ ਸੀ । ਮਹਿਲਾ ਦਾ ਉਸ ਦੇ ਪਤੀ ਦੇ ਨਾਲ ਵਿਵਾਦ ਸੀ । ਤਿੰਨ ਦਿਨ ਪਹਿਲਾਂ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ । ਜਿਸ ਦਿਨ ਸ਼ਿਕਾਇਤ ਮਿਲੀ ਉਸੇ ਦਿਨ ਹੀ ਰੇਡ ਕੀਤੀ ਗਈ ਸੀ । ਪਰ ਪਤੀ ਘਰ ਨਹੀਂ ਮਿਲਿਆ । ਪੁਲਿਸ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਪਰ ਇਸ ਦੌਰਾਨ ਟਰੈਫਿਕ ਪੁਲਿਸ ਮੁਲਾਜ਼ਮ ਪਰਮਜੀਤ ਸਿੰਘ ਨੇ ਜਿਵੇਂ ਆਪਣੀ ਸਮਝਦਾਰੀ ਨਾਲ ਇੱਕ ਮਹਿਲਾ ਦੀ ਜਾਨ ਬਚਾਈ ਹੈ । ਸਾਡੇ ਸਾਰੀਆਂ ਵੱਲੋਂ  ਪਰਮਜੀਤ ਸਿੰਘ ਨੂੰ  ਇੱਕ ਸਲਿਊਟ ਤਾਂ ਬਣ ਦਾ ਹੀ ਹੈ।

Exit mobile version