Punjab

ਮਹਿਲਾ ਦੀ ਵਾਲੀਆਂ ‘ਤੇ ਹੱਥ ਪਾਉਣ ਦੇ ਚੱਕਰ ‘ਚ ਲੁਟੇਰੇ ਨੇ ਕਰ ਦਿੱਤੀ ਮਾੜੀ ਹਰਕਤ ! ਤਸਵੀਰਾਂ ਵੇਖ ਕੇ ਉੱਡ ਗਏ ਹੋਸ਼

lUdhihana thief separated the woman's hair in the ear

ਬਿਊਰੋ ਰਿਪੋਰਟ : ਪੰਜਾਬ ਵਿੱਚ ਸਚੈਨਿੰਗ ਦੀਆਂ ਵਾਰਦਾਤਾਂ ਇੰਨੀ ਜ਼ਿਆਦਾ ਵੱਧ ਗਈਆਂ ਹਨ ਕਿ ਸੜਕ ‘ਤੇ ਚੱਲਣਾ ਮੁਸ਼ਕਿਲ ਹੋ ਗਿਆ ਹੈ । ਲੁਧਿਆਣਾ ਤੋਂ ਜਿਹੜੀ ਵਾਰਦਾਤ ਸਾਹਮਣੇ ਆਈ ਹੈ ਉਸ ਨੇ ਹੋਸ਼ ਉੱਡਾ ਦਿੱਤੇ ਹਨ । ਲੁਧਿਆਣਾ ਵਿੱਚ ਇੱਕ ਬਜ਼ੁਰਗ ਮਹਿਲਾ ਸੜਕ ‘ਤੇ ਜਾ ਰਹੀ ਸੀ,ਲੁਟੇਰੇ ਪਿੱਛੋ ਆਏ ਅਤੇ ਮਹਿਲਾ ਦੇ ਕੰਨਾਂ ਦੀਆਂ ਵਾਲੀਆਂ ‘ਤੇ ਝਪਟਾ ਮਾਰਿਆ । ਇਸ ਦੌਰਾਨ ਦਰਦਨਾਕ ਇਹ ਹੋਇਆ ਕਿ ਵਾਲੀਆਂ ਦੇ ਨਾਲ ਮਹਿਲਾ ਦੇ ਕੰਨ ਦਾ ਹਿੱਸਾ ਵੀ ਲੁਟੇਰੇ ਦੇ ਹੱਥ ਵਿੱਚ ਆ ਗਿਆ । ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਲੁੱਟ ਤੋਂ ਬਾਅਦ ਜਿਸ ਤਰ੍ਹਾਂ ਨਾਲ ਮਹਿਲਾ ਦਾ ਕੰਨ ਦਾ ਇੱਕ ਹਿੱਸਾ ਕੱਟਿਆ ਗਿਆ ਉਸ ਦਾ ਦਰਦ ਬਰਦਾਸ਼ਤ ਕਰਨਾ ਬਹੁਤ ਮੁਸ਼ਕਿਲ ਸੀ ।

ਬਜ਼ੁਰਗ ਮਹਿਲਾ ਨਾਲ ਜੋ ਵਾਪਰਿਆ ਉਹ ਸੁਰੱਖਿਆ ‘ਤੇ ਸਵਾਲ ਤਾਂ ਖੜੇ ਕਰਦਾ ਹੀ ਪਰ ਵੱਡਾ ਸਬਕ ਇਹ ਵੀ ਹੈ ਕਿ ਅਜਿਹੇ ਮਹਿੰਗੇ ਗਹਿਣੇ ਪਾਕੇ ਬਾਜ਼ਾਰ ਜਾਂ ਫਿਰ ਭੀੜ ਵਾਲੀ ਥਾਂ ਜਾਣ ਤੋਂ ਬਚਨਾ ਚਾਹੀਦਾ ਹੈ। ਕਿਉਂਕਿ ਜੁਰਮ ਜਿਸ ਤਰ੍ਹਾਂ ਬੇਲਗਾਮ ਹੈ ਛੋਟੇ-ਛੋਟੇ ਕਦਮਾਂ ਨਾਲ ਬਚਿਆ ਜਾ ਸਕਦਾ ਹੈ । ਪੁਲਿਸ ਪ੍ਰਸ਼ਾਸਨ ਨੂੰ ਵੀ ਆਪੋ-ਆਪਣੇ ਇਲਾਕੇ ਵਿੱਚ ਅਜਿਹੇ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਜਿਸ ਦੇ ਜ਼ਰੀਏ ਲੁਟੇਰਿਆਂ ਦੇ ਮਨਾਂ ਦੇ ਅੰਦਰ ਖੌਫ ਪੈਦਾ ਹੋ ਸਕੇ ਅਤੇ ਨਾਗਰਿਕ ਬਿਨਾਂ ਕਿਸੇ ਡਰ ਦੇ ਬਾਜ਼ਾਰ ਅਤੇ ਜਨਤਕ ਥਾਵਾਂ ਤੇ ਘੁਮ ਸਕੇ । ਇਸ ਤੋਂ ਪਹਿਲਾਂ ਸੁਨਾਮ ਤੋਂ ਇੱਕ ਵੀਡੀਓ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ਼ੇਅਰ ਕੀਤੀ ਸੀ ਉਹ ਵੀ ਕਾਫ਼ੀ ਖੌਫਨਾਕ ਸੀ । ਲੁਟੇਰਿਆਂ ਨੇ ਸੁੰਨਸਾਨ ਗਲੀ ਵਿੱਚ ਮਹਿਲਾ ਨੂੰ ਟਾਰਗੇਟ ਬਣਾਇਆ ਸੀ ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੁਨਾਮ ਦਾ ਇੱਕ ਵੀਡੀਓ ਸ਼ੇਅਰ ਕੀਤਾ ਸੀ। ਜਿਸ ਵਿੱਚ ਇੱਕ ਸੁੰਨਸਾਨ ਗਲੀ ਦੇ ਵਿੱਚ 2 ਮਹਿਲਾਵਾਂ ਜਾ ਰਹੀਆਂ ਹਨ ਅਤੇ 2 ਮੁਲਜ਼ਮ ਸਕੂਟੀ ‘ਤੇ ਆਉਂਦੇ ਹਨ ਅਤੇ ਜਿਸ ਮਹਿਲਾ ਨੇ ਪਰਸ ਆਪਣੇ ਮੋਢੇ ‘ਤੇ ਟੰਗਿਆ ਹੁੰਦਾ ਹੈ ਉਸ ‘ਤੇ ਝਪਟਾ ਮਾਰ ਕੇ ਪਰਸ ਲੈਕੇ ਫਰਾਰ ਹੋ ਜਾਂਦੇ ਹਨ। ਇਸ ਦੌਰਾਨ ਮਹਿਲਾ ਹੇਠਾਂ ਡਿੱਗ ਜਾਂਦੀ ਹੈ ਅਤੇ ਕਾਫੀ ਦੇਰ ਸੱਟਾਂ ਲੱਗਣ ਦੀ ਵਜ੍ਹਾ ਕਰਕੇ ਉਹ ਨਹੀਂ ਉਠ ਦੀ ਹੈ । ਸਾਥੀ ਮਹਿਲਾ ਸ਼ੋਰ ਮਚਾਉਂਦੀ ਹੈ ਪਰ ਲੁਟੇਰੇ ਫ਼ਰਾਰ ਹੋ ਜਾਂਦੇ ਹਨ । ਪੰਜਾਬ ਵਿੱਚ ਵੱਧ ਰਹੇ ਜੁਰਮ ਦੀ ਇਹ ਉਹ ਤਸਵੀਰ ਹੈ ਜਿਸ ‘ਤੇ ਸੁਖਬੀਰ ਬਾਦਲ ਨੇ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ‘ਤੇ ਹਮਲਾ ਕੀਤਾ ਸੀ । ਉਨ੍ਹਾਂ ਨੇ ਵੀਡੀਓ ਪੋਸਟ ਕਰਕੇ ਲਿਖਿਆ ਕਿ ‘ਸੂਬੇ ਵਿੱਚ ਕੋਈ ਸੁਰੱਖਿਅਤ ਨਹੀਂ ਹੈ ਉਹ ਭਾਵੇ ਘਰ ਦੇ ਅੰਦਰ ਹੋਵੇ ਜਾਂ ਫਿਰ ਬਾਹਰ,ਸਰੇਆਮ ਲੁੱਟ ਦੀਆਂ ਅਜਿਹੀਆਂ ਵਾਰਦਾਤਾਂ ਹੁਣ ਰੋਜ਼ ਹੁੰਦੀਆਂ ਹਨ। ਭਗਵੰਤ ਮਾਨ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਨਿਭਾਉਣ ਵਿੱਚ ਫੇਲ੍ਹ ਸਾਹਿਬ ਹੋਏ ਹਨ ਉਨ੍ਹਾਂ ਨੂੰ ਫੌਰਨ ਅਸਤੀਫਾ ਦੇਣਾ ਚਾਹੀਦਾ ਹੈ’।