ਬਿਉਰੋ ਰਿਪੋਰਟ : ਕਿਸਾਨ ਯੁਨੀਅਨ ਨੇ ਪੰਜਾਬ ਪੁਲਿਸ ਦੇ ਇੱਕ ਹਵਲਦਾਰ ਦੀ ਕਰਤੂਤ ਨੂੰ ਜਨਤਕ ਕੀਤਾ ਹੈ । ਲੁਧਿਆਣਾ ਵਿੱਚ ਇਹ ਪੁਲਿਸ ਮੁਲਾਜ਼ਮ ਵਰਦੀ ਵਿੱਚ ਸ਼ਰੇਆਮ ਸ਼ਰਾਬ ਪੀ ਰਿਹਾ ਸੀ । ਕੀਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਦੀ ਪੁਲਿਸ ਮੁਲਾਜ਼ਮ ਚੰਗੀ ਬਹਿਸ ਹੋਈ ਜਿਸ ਤੋਂ ਬਾਅਦ ਆਗੂ ਵੱਲੋਂ ਪੁਲਿਸ ਮੁਲਾਜ਼ਮ ਦਾ ਵੀਡੀਓ ਬਣਾਇਆ ਗਿਆ। ਕਿਸਾਨ ਆਗੂ ਨੇ ਕਿਹਾ ਕੀ ਉਨ੍ਹਾਂ ਨੇ ਪੁਲਿਸ ਮੁਲਾਜ਼ਮ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਪੁਲਿਸ ਮੁਲਾਜ਼ਮ ਨਹੀਂ ਰੁਕਿਆ ਅਤੇ ਸ਼ਰੇਆਮ ਸ਼ਰਾਬ ਪੀਂਦਾ ਰਿਹਾ । ਜਿਸ ਤੋਂ ਬਾਅਦ ਉਨ੍ਹਾਂ ਜਦੋਂ ਕੈਮੇਰੇ ਨਾਲ ਵੀਡੀਓ ਬਣਾਈ ਤਾਂ ਪੁਲਿਸ ਮੁਲਾਜ਼ਮ ਕੈਮਰਾ ਖਿੱਚਣ ਲੱਗਾ । ਕੁਲਦੀਪ ਸਿੰਘ ਨੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਹੈ ।
ਦੱਸਿਆ ਜਾ ਰਿਹਾ ਹੈ ਕੀ ਪੁਲਿਸ ਮੁਲਾਜ਼ਮ ਰੋਜ਼ਾਨਾ ਇਸੇ ਤਰ੍ਹਾਂ ਨਾਲ ਘਰ ਤੋਂ ਡਿਉਟੀ ‘ਤੇ ਆਉਂਦਾ ਹੈ ਪਰ ਕੰਮ ਨਹੀਂ ਕਰਦਾ ਹੈ । ਸ਼ਾਮ ਨੂੰ ਇਸੇ ਤਰ੍ਹਾਂ ਰੋਜ਼ਾਨਾ ਵਰਦੀ ਵਿੱਚ ਸ਼ਰਾਬ ਪੀਕੇ ਘਰ ਪਰਤ ਜਾਂਦਾ ਹੈ । ਕਿਸਾਨ ਯੂਨੀਅਨ ਦੇ ਆਗੂ ਨੇ ਲੁਧਿਆਣਾ ਦੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕੀ ਪੁਲਿਸ ਮੁਲਾਜ਼ਮ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਂ।
ਪਿੰਡ ਛੁੱਟੀ ‘ਤੇ ਜਾ ਰਿਹਾ ਸੀ ਮੁਲਾਜ਼ਮ
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਮੁਲਾਜ਼ਮ ਹੁਣ ਸਫਾਈ ਦੇ ਰਿਹਾ ਹੈ । ਉਸ ਨੇ ਕਿਹਾ ਉਹ ਆਨ ਡਿਉਟੀ ਨਹੀਂ ਸੀ । ਉਸ ਸਮੇਂ ਉਹ ਘਰ ਪਰਤ ਰਿਹਾ ਸੀ । ਇਸ ‘ਤੇ ਕਿਸਾਨ ਆਗੂਆਂ ਦੇ ਨਾਲ ਆਲੇ-ਦੁਆਲੇ ਖੜੇ ਲੋਕਾਂ ਨੇ ਵੀ ਪੁਲਿਸ ਮੁਲਾਜ਼ਮ ਦੀ ਇਸ ਹਰਕਤ ‘ਤੇ ਕਾਫੀ ਲਾਨਤਾਂ ਪਾਇਆ । ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ । ਸਖਤ ਕਾਰਵਾਈ ਨਾ ਹੋਣ ਦੀ ਵਜ੍ਹਾ ਕਰਕੇ ਕਈ ਮੁਲਾਜ਼ਮ ਡਿਉਟੀ ‘ਤੇ ਸ਼ਰਾਬ ਪੀਂਦੇ ਹੋਏ ਕਈ ਵਾਰ ਫੜੇ ਜਾਂਦੇ ਹਨ । ਵੱਡਾ ਸਵਾਲ ਇਹ ਹੈ ਕੀ ਵੀਡੀਓ ਜਨਤਕ ਹੋਣ ਤੋਂ ਬਾਅਦ ਪੁਲਿਸ ਮੁਲਾਜ਼ਮ ਖਿਲਾਫ ਕਾਰਵਾਈ ਹੋਵੇਗੀ । ਉਹ ਭਾਵੇਂ ਇਹ ਤਰਕ ਦੇ ਰਿਹਾ ਹੈ ਕੀ ਉਸ ਦੀ ਡਿਉਟੀ ਖ਼ਤਮ ਹੋ ਗਈ ਸੀ ਪਰ ਪੁਲਿਸ ਵਰਦੀ ਵਿੱਚ ਉਹ ਕਿਵੇਂ ਸ਼ਰਾਬ ਪੀ ਸਕਦਾ ਹੈ। ਪੁਲਿਸ ਨੂੰ ਇਸ ਗੱਲ ਦੀ ਵੀ ਜਾਂਚ ਕਰਵਾਉਣੀ ਚਾਹੀਦੀ ਹੈ ਕੀ ਪੁਲਿਸ ਮੁਲਾਜ਼ਮ ਜਿਹੜਾ ਡਿਉਟੀ ਖਤਮ ਹੋਣ ਦਾ ਤਰਕ ਦੇ ਰਿਹਾ ਹੈ ਉਸ ਵਿੱਚ ਕਿੰਨਾਂ ਸੱਚ ਹੈ ?