Punjab

7 ਮੌ ਤਾਂ ਲਈ ਲੁਧਿਆਣਾ MC ‘ਤੇ ਲੱਗਿਆ 100 ਕਰੋੜ ਦਾ ਜੁਰਮਾਨਾ,ਮਹੀਨੇ ਅੰਦਰ ਨਹੀਂ ਭਰਨ ‘ਤੇ ਹੋਵੇਗੀ ਕਾਰਵਾਈ

20 ਅਪ੍ਰੈਲ 2022 ਵਿੱਚ ਝੁੱਗੀ ਵਿੱਚ ਅੱ ਗ ਲੱਗਣ ਨਾਲ 7 ਲੋਕਾਂ ਦੀ ਮੌ ਤ ਹੋ ਗਈ ਸੀ

‘ਦ ਖ਼ਾਲਸ ਬਿਊਰੋ :- NGT ਯਾਨੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਲੁਧਿਆਣਾ ਨਗਰ ਨਿਗਮ ‘ਤੇ 100 ਕਰੋੜ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਇਸ ਨੂੰ ਇੱਕ ਮਹੀਨੇ ਦੇ ਅੰਦਰ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਸਾਲ 20 ਅਪ੍ਰੈਲ ਨੂੰ ਲੁਧਿਆਣਾ ਦੇ ਤਾਜਪੁਰ ਰੋਡ ‘ਤੇ ਇੱਕ ਝੁੱਗੀ ਨੂੰ ਅੱਗ ਲੱਗ ਗਈ ਸੀ, ਜਿਸ ਵਿੱਚ 7 ਲੋਕਾਂ ਦੀ ਮੌ ਤ ਹੋ ਗਈ ਸੀ। ਜਿਨ੍ਹਾਂ ਦੀ ਮੌ ਤ ਹੋਈ ਸੀ, ਉਸ ਵਿੱਚੋਂ 2 ਦੀ ਉਮਰ 50 ਸਾਲ ਤੋਂ ਵੱਧ ਸੀ ਜਦਕਿ ਬਾਕੀ 5 ਬੱਚੇ ਸਨ, ਜਿਨ੍ਹਾਂ ਦੀ ਉਮਰ 15 ਸਾਲ ਤੋਂ 2 ਸਾਲ ਦੇ ਵਿੱਚ ਸੀ। ਇਸ ਦ ਰਦਨਾਕ ਹਾ ਦਸੇ ਤੋਂ ਬਾਅਦ NGT ਦੀ ਟੀਮ ਨੇ ਘਟਨਾ ਵਾਲੀ ਥਾਂ ‘ਤੇ ਸਰਵੇ ਕੀਤਾ ਸੀ ਅਤੇ ਨਗਰ ਨਿਗਮ ਨੂੰ ਇਸ ਪੂਰੀ ਘਟਨਾ ਦਾ ਜ਼ਿੰਮੇਵਾਰ ਦੱਸਦੇ ਹੋਏ 1 ਮਹੀਨੇ ਦੇ ਅੰਦਰ ਲੁਧਿਆਣਾ ਨਗਰ ਨਿਗਮ ਨੂੰ ਜ਼ਿਲ੍ਹਾ ਰਜਿਸਟਰਾਰ ਕੋਲ 100 ਕਰੋੜ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ਅਤੇ ਜੇਕਰ ਨਿਗਮ NGT ਦੇ ਹੁਕਮਾਂ ਦਾ ਪਾਲਨ ਨਹੀਂ ਕਰ ਸਕਿਆ ਤਾਂ ਸੂਬਾ ਸਰਕਾਰ ਨਾਲ ਸੰਪਰਕ ਕੀਤਾ ਜਾਵੇਗਾ। ਉੱਧਰ ਖ਼ਬਰ ਹੈ ਕਿ NGT ਦੇ ਜੁਰਮਾਨੇ ਤੋਂ ਬਾਅਦ ਲੁਧਿਆਣਾ ਨਗਰ ਨਿਗਮ ਵਿੱਚ ਭੂਚਾਲ ਆ ਗਿਆ ਹੈ। ਦੱਸਿਆ ਜਾ ਰਿਹਾ ਹੈ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਿੱਝਰ ਨੇ ਇਸ ਸਿਲਸਿਲੇ ਵਿੱਚ ਕਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਅਤੇ ਉਹ ਘਟਨਾ ਵਾਲੀ ਥਾਂ ਦਾ ਵੀ ਦੌਰਾ ਕਰਨਗੇ।

NGT ਦੇ ਸਰਵੇ ਵਿੱਚ ਵੱਡਾ ਖੁਲਾਸਾ

ਜਿਸ ਪਰਿਵਾਰ ਦੀ ਝੁੱਗੀ ਨੂੰ ਅੱਗ ਲੱਗੀ ਹੈ, ਉਹ ਕੂੜਾ ਚੁੱਕਣ ਦਾ ਕੰਮ ਕਰਦੇ ਸਨ। 10 ਸਾਲਾਂ ਤੋਂ ਕੂੜੇ ਦੀ ਡੰਪ ਸਾਇਟ ‘ਤੇ ਪਰਿਵਾਰ ਰਹਿੰਦਾ ਸੀ। ਹਾ ਦਸੇ ਤੋਂ ਬਾਅਦ ਜਦੋਂ NGT ਦੀ ਟੀਮ ਨੇ ਡੰਪ ਸਾਇਡ ਦਾ ਦੌਰਾ ਕੀਤਾ ਤਾਂ ਜਾਂਚ ਦੌਰਾਨ ਕੂੜੇ ਦੇ ਢੇਰ ਲੱਗੇ ਸਨ ਅਤੇ ਥਾਂ-ਥਾਂ ‘ਤੇ ਧੂੰਆ ਨਿਕਲ ਰਿਹਾ ਸੀ। ਇਸ ਦੇ ਬਾਅਦ NGT ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਾਫੀ ਝਾੜ ਵੀ ਲਗਾਈ ਸੀ। ਹੁਣ NGT ਨੇ ਨਗਰ ਨਿਗਮ ‘ਤੇ ਜੁਰਮਾਨਾ ਲਗਾਇਆ। ਇਸ ਜੁਰਮਾਨੇ ਦੇ ਵਿੱਚੋਂ ਹੀ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇਗਾ।

ਜੁਰਮਾਨੇ ਦੀ ਰਕਮ ਤੋਂ ਮੁਆਵਜ਼ਾ ਦਿੱਤਾ ਜਾਵੇਗਾ

ਤਾਜਪੁਰ ਰੋਡ ਵਿੱਚ ਜਿਨ੍ਹਾਂ ਦੀ ਮੌਤ ਹੋਈ ਹੈ, ਪੀੜਤ ਪਰਿਵਾਰਾਂ ਨੂੰ ਜੁਰਮਾਨੇ ਦੀ ਰਕਮ ਨਾਲ ਹੀ ਮੁਆਵਜਾ ਦਿੱਤਾ ਜਾਵੇਗਾ। ਨਿਯਮਾਂ ਮੁਤਾਬਿਕ 50 ਸਾਲ ਤੋਂ ਵੱਧ ਉਮਰ ਦੇ ਪੀੜਤ ਨੂੰ 10 ਲੱਖ ਅਤੇ 20 ਸਾਲ ਤੋਂ ਘੱਟ ਉਮਰ ਵਾਲੇ ਪੀੜਤ ਪਰਿਵਾਰ ਨੂੰ 7 ਲੱਖ 50 ਹਜ਼ਾਰ ਦਿੱਤੇ ਜਾਣਗੇ ਜਦਕਿ ਪਰਿਵਾਰ ਦੇ ਇੱਕ ਜ਼ਿੰਦਾ ਸ਼ਖ਼ਸ ਨੂੰ 1 ਲੱਖ ਦਿੱਤੇ ਜਾਣਗੇ ਬਾਕੀ FD ਦੇ ਤੌਰ ਉੱਤੇ ਜਮ੍ਹਾਂ ਹੋਣਗੇ।