Punjab

1 ਸਤੰਬਰ ਤੋਂ ਪੰਜਾਬੀਆਂ ‘ਤੇ ਪਵੇਗੀ ਮਹਿੰਗਾਈ ਦੀ ਮਾਰ ! ਸਭ ਤੋਂ ਵੱਡਾ ਟੋਲ ਪਲਾਜ਼ਾ ਹੁਣ 13 ਫੀਸਦੀ ਹੋਰ ਮਹਿੰਗਾ

toll plaza

ਦ ਖ਼ਾਲਸ ਬਿਊਰੋ : ਪੰਜਾਬੀਆਂ ਲਈ ਸਤੰਬਰ ਦੀ ਸ਼ੁਰੂਆਤ ਮਹਿੰਗਾਈ ਨਾਲ ਹੋਵੇਗੀ, ਸੜਕ ‘ਤੇ ਯਾਤਰਾਂ ਕਰਨ ਵਾਲੇ ਲੋਕਾਂ ਨੂੰ ਹੋਰ ਜੇਬ੍ਹ ਢਿੱਲੀ ਕਰਨੀ ਪਵੇਗੀ। ਪੰਜਾਬ ਦੇ ਸਭ ਤੋਂ ਜ਼ਿਆਦਾ ਚੱਲਣ ਵਾਲੇ ਟੋਲ ਪਲਾਜ਼ਾ ਨੇ ਤਕਬੀਰਨ 13 ਫੀਸਦੀ ਰੇਟ ਵਧਾਉਣ ਦਾ ਫੈਸਲਾ ਲਿਆ ਹੈ । ਜੇਕਰ ਤੁਸੀਂ ਜਲੰਧਰ ਤੋਂ ਲੁਧਿਆਣਾ ਦੇ ਵਿਚਾਲੇ ਸਫਰ ਕਰ ਰਹੇ ਹੋ ਤਾਂ ਤੁਹਾਨੂੰ ਪਿਛਲੀ ਵਾਰ ਤੋਂ ਵੱਧ ਟੋਲ ਦੇਣਾ ਹੋਵੇਗਾ, ਵੱਖ-ਵੱਖ ਗੱਡੀਆਂ ‘ਤੇ ਵੱਖ-ਵੱਖ ਟੋਲ ਲਾਗੂ ਹੋਵੇਗਾ।

ਲਾਡੋਵਾਲ ਟੋਲ ਪਲਾਜ਼ਾ ਦੇ ਰੇਟ ਵਧੇ

ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ‘ਤੇ ਰੇਟ ਵਧਾ ਦਿੱਤਾ ਗਿਆ ਹੈ। 1 ਸਤੰਬਰ ਤੋਂ ਨਵੀਆਂ ਕੀਮਤਾਂ ਲਾਗੂ ਹੋਣਗੀਆਂ। ਇਕ ਪਾਸੇ ਸਫਰ ਕਰਨ ਵਾਲਿਆਂ ਨੂੰ 15 ਰੁਪਏ ਵੱਧ ਦੇਣੇ ਹੋਣਗੇ ਜਦਕਿ ਦੋਵਾਂ ਪਾਸੇ ਸਫ਼ਰ ਕਰਨ ਵਾਲਿਆਂ ਨੂੰ ਹੁਣ 25 ਰੁਪਏ ਵਾਧੂ ਦੇਣੇ ਹੋਣਗੇ। ਕਾਰ ਯਾਤਰੀਆਂ ਨੂੰ ਪਹਿਲਾਂ ਇੱਕ ਪਾਸੇ ਸਫ਼ਰ ਲਈ 135 ਰੁਪਏ ਦੇਣੇ ਹੁੰਦੇ ਸਨ।  ਜਦਕਿ ਦੋਵੇ ਪਾਸੇ ਲਈ 200 ਰੁਪਏ। ਇਸੇ ਤਰ੍ਹਾਂ ਮਿਨੀ ਬੱਸ ਨੂੰ 235 ਰੁਪਏ ਅਤੇ ਦੋਵੇ ਪਾਸੇ ਸਫਰ ਦੇ ਲਈ 350 ਦੇਣੇ ਹੁੰਦੇ ਸਨ। ਬੱਸ ਨੂੰ ਇੱਕ ਪਾਸੇ ਦੇ 465 ਰੁਪਏ ਅਤੇ ਆਉਣ ਜਾਣ ਦੇ ਲਈ 700 ਰੁਪਏ ਦੇਣੇ ਪੈਂਦੇ ਸਨ,ਪਰ ਹੁਣ 1 ਸਤੰਬਰ ਤੋਂ ਤਕਬੀਨ 13 ਫੀਸਦੀ ਵੱਧ ਰੇਟ ਦੇਣੇ ਹੋਣਗੇ।

ਟੋਲ ਪਲਾਜ਼ਾ ਦੇ ਨਵੇਂ ਰੇਟ

ਕਾਰ/ਜੀਪ/ਵੈਨ 150 ਰੁਪਏ ਇੱਕ ਪਾਸੇ,ਦੋਵੇਂ ਸਾਇਡ ਦੇ 225 ਅਤੇ ਮਹੀਨੇ ਦਾ ਪਾਸ 4505 ਰੁਪਏ ਵਿੱਚ ਬਣੇਗਾ। ਉਧਰ ਮਿੰਨੀ ਬੱਸ 265 ਜਾਣ ਅਤੇ ਦੋਵੇ ਪਾਸੇ ਲਈ 395 ਦੇਣੇ ਹੋਣਗੇ ਜਦਕਿ 7880 ਰੁਪਏ ਮਹੀਨੇ ਦਾ ਪਾਸ ਬਣੇਗਾ। ਉਧਰ ਪ੍ਰਾਈਵੇਟ ਬੱਸ ਟਰੱਕ 525 ਰੁਪਏ ਜਦਕਿ ਦੋਵੇ ਪਾਸੇ ਲਈ 790 ਦੇਣੇ ਹੋਣਗੇ 15765 ਦਾ ਮਹੀਨੇ ਦਾ ਪਾਸ ਬਣੇਗਾ।

ਹਰ ਸਾਲ ਰੇਟ ਵੱਧਦੇ ਹਨ

ਟੋਲ ਪਲਾਜ਼ਾ ਦਾ ਕਹਿਣਾ ਹੈ ਕਿ ਹਰ ਸਾਲ ਟੋਲ ਦੇ ਰੇਟ ਵੱਧਦੇ ਹਨ।  ਇਸ ਦੇ ਤਹਿਤ ਹੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ। ਉਧਰ ਲੋਕਾਂ ਦਾ ਕਹਿਣਾ ਹੈ ਕਿ ਜਿਸ ਹਿਸਾਬ ਨਾਲ ਸਰਕਾਰ ਟੋਲ ਦੇ ਰੇਟ ਵਧਾ ਰਹੀ ਹੈ ਉਸ ਹਿਸਾਬ ਨਾਲ ਸਹੂਲਤਾਂ ਨਹੀਂ ਦਿੰਦੀ । ਕਈ ਥਾਵਾਂ ‘ਤੇ ਸੜਕਾਂ ਟੁੱਟੀਆਂ ਹੋਈਆਂ ਹਨ ਜਿਸ ਦੀ ਵਜ੍ਹਾ ਕਰਕੇ ਲੰਮੇ-ਲੰਮੇ ਜਾਮ ਲੱਗ ਜਾਂਦੇ ਹਨ।  ਅਜਿਹੇ ਵਿੱਚ ਟੋਲ ਦੇਣ ਦਾ ਕੀ ਫਾਇਦਾ ਹੈ।