The Khalas Tv Blog Others ਲੁਧਿਆਣਾ ਤੋਂ ਗਾਇਬ ਨਾਬਾਲਿਗ ਕੁੜੀ ਜਦੋਂ ਘਰ ਪਰਤੀ ਤਾਂ ਉਸ ਦੀ ਪੂਰੀ ਦੁਨੀਆ ਬਦਲ ਚੁੱਕੀ ਸੀ !
Others

ਲੁਧਿਆਣਾ ਤੋਂ ਗਾਇਬ ਨਾਬਾਲਿਗ ਕੁੜੀ ਜਦੋਂ ਘਰ ਪਰਤੀ ਤਾਂ ਉਸ ਦੀ ਪੂਰੀ ਦੁਨੀਆ ਬਦਲ ਚੁੱਕੀ ਸੀ !

Ludhiahan Girl recovered

ਮੁੰਡਾ ਕੁੜੀ ਨੂੰ ਆਪਣੇ ਨਾਲ ਹੋਟਲ ਲੈ ਗਿਆ ਅਤੇ ਉਸ ਦੇ ਨਾਲ ਮਾੜਾ ਵਤੀਰਾ ਕੀਤਾ

ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਇੱਕ ਨਾਬਾਲਿਗ ਕੁੜੀ ਦੇ ਨਾਲ ਬਹੁਤ ਹੀ ਮਾੜਾ ਹੋਇਆ ਹੈ । ਕੁਝ ਦਿਨ ਪਹਿਲਾਂ ਹੀ ਉਹ ਘਰ ਤੋਂ ਨਿਕਲੀ ਸੀ ਪਰ ਜਦੋਂ ਉਹ ਵਾਪਸ ਆਈ ਤਾਂ ਉਸ ਦੀ ਪੂਰੀ ਦੁਨੀਆ ਹੀ ਬਦਲ ਗਈ ਸੀ । ਘਰ ਪਰਤਨ ਤੋਂ ਬਾਅਦ ਉਸ ਨੇ ਮਾਪਿਆਂ ਨੂੰ ਜੋ ਆਪ ਬੀਤੀ ਸੁਣਾਈ ਉਹ ਬਹੁਤ ਹੀ ਹੈਰਾਨ ਕਰਨ ਵਾਲੀ ਸੀ । 24 ਦਸੰਬਰ ਨੂੰ ਘਰ ਪਰਤੀ ਨਾਬਾਲਿਗ ਨੇ ਦੱਸਿਆ ਇੱਕ ਸ਼ਖ਼ਸ ਨੇ ਉਸ ਦੇ ਨਾਲ ਜਬਰ ਜਨਾਹ ਵਰਗਾ ਘਿਨੌਣਾ ਅਪਰਾਧ ਕੀਤਾ ਹੈ । ਘਰ ਵਾਲੇ ਇਹ ਸੁਣ ਕੇ ਹੈਰਾਨ ਹੋ ਗਏ ।

ਪੀੜਤ ਨਾਬਾਲਿਗ ਕੁੜੀ ਨੇ ਦੱਸਿਆ ਕਿ ਇੱਕ ਵਿਅਕਤੀ ਵਿਆਹ ਦਾ ਝਾਂਸਾ ਦੇ ਕੇ ਉਸ ਨੂੰ ਆਪਣੇ ਨਾਲ ਅੰਮ੍ਰਿਤਸਰ ਲੈ ਗਿਆ ਸੀ । ਮੁਲਜ਼ਮ ਨੇ ਬੱਸ ਸਟੈਂਡ ਦੇ ਨਜ਼ਦੀਕ ਹੀ ਹੋਟਲ ਬੁੱਕ ਕਰਵਾਇਆ ਸੀ ਅਤੇ ਨਾਬਾਲਿਗ ਨੂੰ ਨਸ਼ੀਨੀ ਚੀਜ਼ ਪਿਲਾ ਕੇ ਉਸ ਦੇ ਨਾਲ ਜਬਰ ਜਨਾਹ ਵਰਗਾ ਘਿਨੌਣਾ ਕੰਮ ਕਰਦਾ ਰਿਹਾ ਹਾਂ। ਨਾਬਾਲਿਗ ਨੇ ਦੱਸਿਆ ਕਿ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਹ ਕਿਸੇ ਤਰ੍ਹਾਂ ਮੁਲਜ਼ਮ ਦੇ ਹੱਥੋ ਬੱਚ ਕੇ ਨਿਕਲੀ ਅਤੇ ਘਰ ਪਰਤੀ । ਕੁੜੀ ਦਾ ਰੋਹ-ਰੋਹ ਕੇ ਬੁਰਾ ਹਾਲ ਸੀ । ਪਰਿਵਾਰ ਵੀ ਧੀ ਦੇ ਗਾਇਬ ਹੋਣ ‘ਤੇ ਪਰੇਸ਼ਾਨ ਸੀ,ਜਦੋਂ ਨਾਬਾਲਿਗ ਨੇ ਆਪ ਬੀਤੀ ਸੁਣਾਈ ਤਾਂ ਮਾਪਿਆਂ ਦੇ ਹੋਸ਼ ਉੱਡ ਗਏ । ਫੌਰਨ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ। ਪਰਿਵਾਰ ਮੁਤਾਬਿਤ ਮੁਲਜ਼ਮ ਪਹਿਲਾਂ ਤੋਂ ਹੀ ਉਨ੍ਹਾਂ ਦੀ ਧੀ ‘ਤੇ ਬੁਰੀ ਨਜ਼ਰ ਰੱਖ ਦਾ ਸੀ ।

ਨਾਬਾਲਿਗ ਨੇ ਦੱਸਿਆ ਜਦੋਂ ਕੁੜੀ ਘਰ ਪਰਤੀ ਤਾਂ ਉਸ ਨੇ ਸਾਰੀ ਗੱਲ ਦੱਸੀ । ਨਾਬਾਲਿਗ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕੀ ਕੁਝ ਦਿਨ ਪਹਿਲਾਂ ਹੀ ਮੁਲਜ਼ਮ ਉਨ੍ਹਾਂ ਦੇ ਘਰ ਆਇਆ ਸੀ । ਜਿਸ ਦਿਨ ਉਹ ਘਰ ਆਇਆ ਸੀ ਉਸ ਦਿਨ ਕੋਈ ਵੀ ਨਹੀਂ ਸੀ। ਜਾਣਕਾਰੀ ਦੇ ਮੁਤਾਬਿਕ ਨਾਬਾਲਿਗ ਨਾਲ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਮੁਲਜ਼ਮ ਨੇ ਧਮਕੀ ਦਿੱਤੀ ਸੀ ਕਿ ਉਹ ਕਿਸੇ ਨੂੰ ਕੁਝ ਨਾ ਦਸੇ। ਮੁਲਜ਼ਮ ਨੇ ਉਸ ਨੂੰ ਵਿਆਹ ਦਾ ਝਾਂਸਾ ਵੀ ਦਿੱਤਾ ਸੀ ਅਤੇ ਇਸੇ ਲਈ ਕੁੜੀ ਉਸ ਦੇ ਨਾਲ ਅੰਮ੍ਰਿਤਸਰ ਗਈ ਸੀ । ਜਿੱਥੇ ਹੋਟਲ ਪਹੁੰਚ ਕੇ ਮੁਲਜ਼ਮ ਨੇ ਨਸ਼ੀਲਾ ਪਰਦਾਰਥ ਖਵਾ ਕੇ ਉਸ ਨਾਲ ਜਬਰ ਜਨਾਹ ਕੀਤਾ। ਪੁਲਿਸ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ ।

ਮਾਪਿਆਂ ਨੂੰ ਪਹਿਲਾਂ ਤੋਂ ਹੀ ਮੁੰਡੇ ਦੇ ਸ਼ੱਕ ਸੀ ਜੇਕਰ ਸਮਾਂ ਰਹਿੰਦੇ ਹੋਏ ਮੁਲਜ਼ਮ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੁੰਦੀ ਤਾਂ ਹੋ ਸਕਦਾ ਸੀ ਉਨ੍ਹਾਂ ਦੀ ਧੀ ਮੁੰਡੇ ਦੇ ਮਾੜੇ ਮਨਸੂਬੇ ਦਾ ਸ਼ਿਕਾਰ ਹੋਣ ਤੋਂ ਬਚ ਸਕਦੀ ਸੀ ।

Exit mobile version