ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਇੱਕ ਪਤੀ-ਪਤਨੀ ਨੇ ਸਾਬਕਾ ਫੌਜੀ ਨੂੰ ਬੇਸੁੱਧ ਕਰਕੇ ਉਸ ਦੀ ਗੰਦੀ ਵੀਡੀਓ ਬਣਾ ਲਈ । ਮੁਲਜ਼ਮ ਨੇ ਉਸ ਨੂੰ ਬਲੈਕਮੇਲ ਕਰਦੇ ਹੋਏ 5 ਲੱਖ ਦੀ ਡਿਮਾਂਡ ਵੀ ਕੀਤੀ । ਮਾਛੀਵਾੜਾ ਸਾਹਿਬ ਦੇ ਰਹਿਣ ਵਾਲੇ ਸਾਬਕਾ ਫੌਜੀ ਨਵਦੀਪ ਸਿੰਘ ਨੇ ਅਖਬਾਰ ਵਿੱਚ ਇਸ਼ਤਿਆਰ ਦਿੱਤਾ ਸੀ । ਜਿਸ ਵਿੱਚ ਉਸ ਨੇ ਲਿਖਿਆ ਸੀ ਕਿ ਉਸ ਨੂੰ ਇੱਕ ਸਾਥੀ ਦੀ ਜ਼ਰੂਰਤ ਹੈ । ਇਸ਼ਤਿਹਾਰ ਪੜਨ ਤੋਂ ਬਾਅਦ ਉਸ ਨੂੰ ਇੱਕ ਮਹਿਲਾ ਦਾ ਫੋਨ ਆਇਆ । ਉਸ ਨੇ ਆਪਣਾ ਨਾਂ ਸ਼ਵੇਤਾ ਸੈਨੀ ਦੱਸਿਆ ।
ਨਵਦੀਪ ਨੇ ਆਪਣੀ ਉਮਰ 23 ਸਾਲ ਦੱਸੀ ਅਤੇ ਫਿਰ ਨਵਦੀਪ ਸਿੰਘ ਨੂੰ ਮਿਲਣ ਦੇ ਲਈ ਮਾਛੀਵਾਰਾ ਪਹੁੰਚ ਗਈ । ਉਸ ਨੇ ਦੱਸਿਆ ਕਿ ਉਹ ਖਾਲਸਾ ਕਾਲਜ ਵਿੱਚ ਬਿਉਟੀਸ਼ਨ ਦਾ ਕੋਰਸ ਕਰ ਰਹੀ ਹੈ । ਪਹਿਲੀ ਮੁਲਾਕਾਤ ਵਿੱਚ ਹੀ ਉਸ ਨੇ 5 ਹਜ਼ਾਰ ਉਧਾਰ ਲਏ ਸਨ । ਫਿਰ ਸ਼ਵੇਤਾ ਨੇ ਨਵਦੀਪ ਨੂੰ ਲੁਧਿਆਣਾ ਆਉਣ ਦੇ ਲਈ ਕਿਹਾ । ਹੋਟਲ ਵਿੱਚ ਦੋਵਾਂ ਨੇ ਲੰਚ ਕੀਤਾ । ਘੁਮਾਰ ਮੰਡੀ ਵਿੱਚ ਉਸ ਨੇ ਸ਼ਵੇਤਾ ਨੂੰ 4700 ਰੁਪਏ ਦੀ ਸ਼ਾਪਿੰਗ ਕਰਵਾਈ ਇਸ ਦੇ ਬਾਅਦ 9500 ਰੁਪਏ ਦਾ ਉਸ ਨੇ ਘਰੇਲੂ ਸਮਾਨ ਖਰੀਦਿਆ ।
ਘਰ ਜਾਕੇ ਕੋਲਡ ਡ੍ਰਿੰਕ ਵਿੱਚ ਨਸ਼ੀਨੇ ਪਰਦਾਰਥ ਦਿੱਤੇ ।
SSP ਅਮਨੀਤ ਕੌਂਡਲ ਨੇ ਦੱਸਿਆ ਕਿ ਸ਼ਵੇਤਾ ਨੇ ਨਵਦੀਪ ਨੂੰ ਲਵਲੀ ਯਨੀਵਰਸਿਟੀ ਦੇ ਨਜ਼ਦੀਕ ਬੁਲਾਇਆ । ਇੱਥੇ ਸ਼ਵੇਤਾ ਨਵਦੀਪ ਨੂੰ ਫਗਵਾੜੇ ਬਾਈਪਾਸ ਨਜ਼ਦੀਕ ਪਿੰਡ ਮਹੇਲੀ ਲੈ ਗਈ । ਸ਼ਵੇਤਾ ਨੇ ਨਵਦੀਪ ਨੂੰ ਕਿਹਾ ਕਿ ਜਿਸ ਮਕਾਨ ਅਸੀਂ ਆਏ ਹਾਂ ਇਹ ਉਸ ਦੀ ਸਹੇਲੀ ਦਾ ਹੈ ਉਸ ਦਾ ਪੂਰਾ ਪਰਿਵਾਰ ਵਿਆਹ ਦੇ ਲਈ ਗਿਆ ਹੈ । ਸ਼ਵੇਤਾ ਨੇ ਨਵਦੀਪ ਨੂੰ ਕੋਲਡ ਡ੍ਰਿੰਕ ਵਿੱਚ ਨਸ਼ੀਲਾ ਪ੍ਰਦਾਰਥ ਦਿੱਤਾ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ । ਇਸੇ ਵਿਚਾਲੇ ਉਸ ਦੇ ਕਮਰੇ ਵਿੱਚ ਇੱਕ ਹੋਰ ਨੌਜਵਾਨ ਪਹੁੰਚ ਗਿਆ ਅਤੇ ਉਹ ਨਵਦੀਪ ਨਾਲ ਕੁੱਟਮਾਰ ਕਰਨ ਲੱਗਿਆ । ਸ਼ਵੇਤਾ ਉਸ ਨੂੰ ਮਨਦੀਪ ਕਹਿ ਰਹੀ ਸੀ । ਮਨਦੀਪ ਸ਼ਵੇਤਾ ਨੂੰ ਕਿਰਨਦੀਪ ਕਹਿ ਰਿਹਾ ਸੀ ਬਾਅਦ ਵਿੱਚ ਪਤਾ ਚੱਲਿਆ ਕਿ ਦੋਵੇ ਪਤੀ ਪਤਨੀ ਹਨ ।
ਕੱਪੜੇ ਉਤਾਰ ਕੇ ਬਣਾਈ ਅਸ਼ਲੀਲ ਵੀਡੀਓ
ਮਹਿਲਾ ਅਤੇ ਉਸ ਦੇ ਪਤੀ ਨੇ ਨਵਦੀਪ ਦੇ ਕੱਪੜੇ ਉਤਾਰ ਦਿੱਤੇ ਅਤੇ ਫਿਰ ਬਾਥਰੂਮ ਵਿੱਚ ਲਿਜਾ ਕੇ ਉਸ ਦੀ ਗੰਦੀ ਰੀਲ ਬਣਾਈ । ਮੁਲਜ਼ਮਾਂ ਨੇ ਉਸ ਦੇ ਜ਼ਰੂਰੀ ਕਾਗਜ਼ਾਦ ਅਤੇ 15 ਹਜ਼ਾਰ ਰੁਪਏ ਪਰਸ ਤੋਂ ਕੱਢ ਲਏ । ਮੁਲਜ਼ਮ ਨਵਦੀਪ ਨੂੰ ਕਾਰ ਵਿੱਚ ਬਿਠਾ ਕੇ ਮੇਹਲੀ-ਫਗਵਾੜਾ ਰੋਡ ‘ਤੇ SBI ਬੈਂਕ ਦੇ ATM ਬੂਥ ਲੈ ਗਏ । ਫਿਰ 20 ਹਜ਼ਾਰ ਰੁਪਏ ਖਾਤੇ ਤੋਂ ਕੱਢੇ । ਉਨ੍ਹਾਂ ਨੇ ਉਸ ਦਾ ਲਾਇਸੈਂਸ ਅਤੇ ਆਧਾਰ ਕਾਰਡ ਵਾਪਸ ਕਰ ਦਿੱਤਾ ।
ਬਲੈਮੇਲਿੰਗ ਕਰ 5 ਲੱਖ ਮੰਗੇ
ਮਹਿਲਾ ਕਿਰਨਦੀਪ ਅਤੇ ਉਸ ਦੇ ਪਤੀ ਮਨਦੀਪ ਨੇ ਨਵਦੀਪ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਪੁਲਿਸ ਨੂੰ ਦੱਸਿਆ ਤਾਂ ਉਸ ਨੂੰ ਜਾਨ ਤੋਂ ਮਾਰ ਦੇਣਗੇ। ਸਿਰਫ਼ ਇੰਨਾਂ ਹੀ ਨਹੀਂ ਇਹ ਵੀ ਧਮਕੀ ਦਿੱਤੀ ਕਿ ਉਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਜਾਵੇਗੀ ਜੇਕਰ 5 ਲੱਖ ਨਾ ਦਿੱਤੇ । ਮੁਲਜ਼ਮ ਨੇ ਡਰ ਦੇ ਮਾਰੇ 1 ਲੱਖ 68 ਹਜ਼ਾਰ ਦੇ ਦਿੱਤੇ । ਪੀੜਤ ਨਵਦੀਪ ਨੇ ਥਾਣਾ ਮਾਛੀਵਾੜਾ ਵਿੱਚ ਸ਼ਿਕਾਇਤ ਦਰਜ ਕਰਵਾਈ । ਜਿਸ ਤੋਂ ਬਾਅਦ DSP ਵਰਿਆਮ ਸਿੰਘ ਨੇ ਆਪਣੀ ਟੀਮ ਦੇ ਨਾਲ ਮੁਲਜ਼ਮਾਂ ਨੂੰ ਕਾਬੂ ਕਰ ਲਿਆ ।