The Khalas Tv Blog Punjab ਠੰਢ ਤੋਂ ਬਚਣ ਲਈ ਲੁਧਿਆਣਾ ‘ਚ ਲੋਕਾਂ ਨੇ ‘ਕਾਰ ਹੀ ਸਾੜ’ ਦਿੱਤੀ !ਮਾਲਕ ਨੂੰ ਜਦੋਂ ਪਤਾ ਚੱਲਿਆ ਤਾਂ ਇਹ ਕੀਤਾ ਹਾਲ
Punjab

ਠੰਢ ਤੋਂ ਬਚਣ ਲਈ ਲੁਧਿਆਣਾ ‘ਚ ਲੋਕਾਂ ਨੇ ‘ਕਾਰ ਹੀ ਸਾੜ’ ਦਿੱਤੀ !ਮਾਲਕ ਨੂੰ ਜਦੋਂ ਪਤਾ ਚੱਲਿਆ ਤਾਂ ਇਹ ਕੀਤਾ ਹਾਲ

Ludhihana car burn

ਲੁਧਿਆਣਾ ਦੇ BSNL ਐਕਸਚੇਂਜ ਦੇ ਕੋਲ ਕਾਰ ਨੂੰ ਅੱਗ ਲੱਗ ਗਈ

ਬਿਊਰੋ ਰਿਪੋਰਟ : ਪੂਰੇ ਉੱਤਰ ਭਾਰਤ ਵਿੱਚ ਠੰਢ ਨਵੇਂ ਰਿਕਾਰਡ ਬਣਾ ਰਹੀ ਹੈ । ਪਹਾੜਾਂ ਤੋਂ ਜ਼ਿਆਦਾ ਇਸ ਵਾਰ ਮੈਦਾਨੀ ਇਲਾਕੇ ਵੱਧ ਕੰਬ ਰਹੇ ਹਨ । ਇੱਕ -ਦੋ ਕੰਬਲ ਨਹੀਂ ਤਿੰਨ-ਤਿੰਨ ਰਜਾਈਆਂ ਵੀ ਠੰਢ ਨੂੰ ਰੋਕ ਨਹੀਂ ਪਾ ਰਹੀ ਹੈ । ਅਜਿਹੇ ਵਿੱਚ ਬਿਨਾਂ ਛੱਤ ਤੋਂ ਬਾਹਰ ਬੈਠੇ ਲੋਕ ਅੱਗ ਦੇ ਸਹਾਰੇ ਸਵੇਰ ਅਤੇ ਰਾਤ ਗੁਜਾਰ ਰਹੇ ਹਨ। ਲੁਧਿਆਣਾ ਵਿੱਚ ਵੀ ਕੁਝ ਲੋਕਾਂ ਨੇ ਠੰਢ ਤੋਂ ਬਚਣ ਦੇ ਲਈ ਅੱਗ ਜਲਾਈ ਹੋਈ ਸੀ । ਲੋਕ ਹੱਥ ਸੇਕ ਰਹੇ ਸਨ ।ਪਰ ਹੱਥ ਸੇਕ ਦੇ ਸੇਕ ਦੇ ਅੱਗ ਨੂੰ ਤੇਜ਼ ਕਰਨ ਦੇ ਚੱਕਰ ਵਿੱਚ ਜਦੋਂ ਹੋਰ ਲੱਕੜਾ ਸੁੱਟਿਆ ਤਾਂ ਅੱਗ ਤੇਜ਼ ਹੋ ਗਈ ਅਤੇ ਵੇਖਦੇ ਹੀ ਵੇਖਦੇ ਨਾਲ ਖੜੀ ਕਾਰ ਨੂੰ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ।

ਸਭ ਤੋਂ ਪਹਿਲਾਂ ਅੱਗ ਦੀ ਲਪਟਾ ਨੇ ਕਾਰ ਦੇ ਇੰਜਣ ਨੂੰ ਆਪਣੀ ਲਪੇਟ ਵਿੱਚ ਲਿਆ । ਅੱਗ ਸੇਕ ਰਹੇ ਲੋਕ ਡਰ ਗਏ ਅਤੇ ਉਨ੍ਹਾਂ ਨੇ ਪਹਿਲਾਂ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ । ਫਿਰ ਕਿਸੇ ਨੇ ਕਾਰ ਦੇ ਮਾਲਿਕ ਨੂੰ ਇਤਲਾਹ ਦਿੱਤੀ । ਜਦੋਂ ਉਹ ਮੌਕੇ ‘ਤੇ ਪਹੁੰਚਿਆ ਤਾਂ ਉਸ ਦੇ ਹੋਸ਼ ਉੱਡ ਗਏ । ਉਸ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਬੜੀ ਮੁਸ਼ਕਿਲ ਨਾਲ ਕਾਫੀ ਦੇਰ ਬਾਅਦ ਕਾਰ ਮਾਲਿਕ ਸੀਸਫਾਇਰ ਦੇ ਜ਼ਰੀਏ ਅੱਗ ਨੂੰ ਬੁਝਾਇਆ ਪਰ ਤਾਂ ਤੱਕ ਕਾਰ ਮਾਲਿਕ ਦਾ ਕਾਫੀ ਨੁਕਸਾਨ ਹੋ ਚੁੱਕਿਆ ਸੀ । ਅੱਗ ਕਾਰ ਦੇ ਅਗਲੇ ਹਿੱਸੇ ਵਿੱਚ ਲੱਗੀ ਸੀ ਇਸ ਲਈ ਇੰਜਣ ਨੂੰ ਕਾਫੀ ਨੁਕਸਾਨ ਹੋਇਆ । ਇਹ ਪੂਰੀ ਘਟਨਾ ਲੁਧਿਆਣਾ ਦੇ ਭਾਰਤ ਨਗਰ ਚੌਕ ਦੇ ਕੋਲ BSNL ਐਕਸਚੇਂਜ ਦੇ ਸਾਹਮਣੇ ਹੋਈ ਸੀ ।

ਅੱਗ ਕਿਸ ਨੇ ਲਗਾਈ ?

ਕਾਰ ਵਿੱਚ ਅੱਗ ਲੱਗਣ ਤੋਂ ਬਾਅਦ ਲੋਕ ਬੁਝਾਉਣ ਦੇ ਲਈ ਇੱਥੇ-ਉੱਥੇ ਭੱਜਣ ਲੱਗੇ ਬੜੀ ਮੁਸ਼ਕਿਲ ਨਾਲ ਅੱਗ ‘ਤੇ ਕਾਬੂ ਪਾਇਆ ਗਿਆ ਪਰ ਹੁਣ ਜਾਂਚ ਹੋ ਰਹੀ ਹੈ ਕਿ ਅੱਗ ਲਗਾਈ ਕਿਸ ਨੇ ਸੀ ? ਮੌਕੇ ‘ਤੇ ਮੌਜੂਦ ਹਰ ਕੋਈ ਇੱਕ ਦੂਜੇ ‘ਤੇ ਜ਼ਿੰਮੇਵਾਰੀ ਸੁੱਟ ਰਿਹਾ ਹੈ । ਪਰ ਲਾਪਰਵਾਹੀ ਕਾਰਨ ਕਾਰ ਮਾਲਕ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ ਉਹ ਕਿਸੇ ਨੂੰ ਵੀ ਛੱਡਣ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਿਹਾ ਹੈ । ਮਾਲਿਕ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਜਾਵੇਗਾ।

ਠੰਢ ਤੋਂ ਬਚਣ ਦੇ ਲਈ ਅਕਸਰ ਲੋਕ ਸੜਕਾਂ ‘ਤੇ ਅੱਗ ਲਗਾਉਂਦੇ ਹਨ। ਪਰ ਇਹ ਕਿੰਨੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ ਇਸ ਦਾ ਅੰਦਾਜ਼ਾ ਸ਼ਾਇਦ ਕਿਸੇ ਨੂੰ ਵੀ ਨਹੀਂ ਸੀ । ਪਰ ਜਿਸ ਤਰ੍ਹਾਂ ਨਾਲ ਕਾਰ ਨੂੰ ਅੱਗ ਲਗੀ ਹੈ ਇਸ ਵਿੱਚ ਵੱਡੀ ਲਾਪਰਵਾਹੀ ਵੀ ਸਾਹਮਣੇ ਆ ਰਹੀ ਹੈ । ਲੋਕਾਂ ਨੂੰ ਕਾਰ ਦੇ ਨਜ਼ਦੀਕ ਅੱਗ ਨਹੀਂ ਲਾਉਣੀ ਚਾਹੀਦੀ ਸੀ । ਇਸ ਦੇ ਲਈ ਉਨ੍ਹਾਂ ਨੂੰ ਉਸ ਥਾਂ ‘ਤੇ ਅੱਗ ਜਲਾਉਣੀ ਚਾਹੀਦੀ ਸੀ ਜਿੱਥੇ ਕੋਈ ਗੱਡੀ ਜਾਂ ਫਿਰ ਅਜਿਹੀ ਚੀਜ਼ ਨਾ ਹੋਵੇ ਜਿਸ ਨਾਲ ਅੱਗ ਫੈਲ ਜਾਵੇਂ ਅਤੇ ਕਿਸੇ ਵੱਡੇ ਹਾਦਸੇ ਦਾ ਕਾਰਨ ਨਾ ਬਣੇ। ਇਹ ਹਾਦਸਾ ਵੱਡਾ ਅਲਰਟ ਹੈ, ਅੱਗ ਲੱਗਣ ਨਾਲ ਕਾਰ ਮਾਲਿਕ ਦਾ ਨੁਕਸਾਨ ਤਾਂ ਹੋ ਗਿਆ ਪਰ ਰਾਹਤ ਦੀ ਗੱਲ ਇਹ ਹੈ ਕੀ ਜਾਨੀ ਨੁਕਸਾਨ ਨਹੀਂ ਹੋਇਆ । ਸਾਨੂੰ ਸਾਰਿਆਂ ਨੂੰ ਹਾਦਸੇ ਤੋਂ ਸਬਕ ਲੈਣ ਦੀ ਜ਼ਰੂਰਤ ਹੈ ਕਿਉਂਕਿ ਕਹਿੰਦੇ ਹਨ ਨਜ਼ਰ ਹੱਟੀ ਦਾ ਦੁਰਘਟਨਾ ਘਟੀ ।

Exit mobile version