Punjab

ਦੇਸ਼ ਤੋਂ ਪਰਤਿਆ ਪੰਜਾਬੀ ! ਦੋਸਤਾਂ ਨਾਲ ਲੰਚ ਕੀਤਾ ! ਫਿਰ ਰਫ਼ਤਾਰ ਖਾ ਗਈ ਜ਼ਿੰਦਗੀ

ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਇੱਕ ਦਰਦਨਾਕ ਹਾਦਸੇ ਦੀ ਖ਼ਬਰ ਆਈ ਹੈ । ਮਾਰੀਸ਼ਸ ਤੋਂ ਪਰਤੇ ਨੌਜਵਾਨ ਦੀ ਜ਼ਬਰਦਸਤ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਹੈ । ਜਦਕਿ ਉਸ ਦਾ ਦੋਸਤ ਦੀ ਬੁਰੀ ਹਾਲਤ ਹੈ । ਦੋਵੇ ਸਾਥੀ ਲੰਚ ਕਰਕੇ ਰਾਕ ਮੇਨ ਸੜਕ ਤੋਂ ਬਾਈਕ ‘ਤੇ ਘਰ ਪਰਤ ਰਹੇ ਸਨ । ਇਸ ਦੌਰਾਨ ਇੱਕ ਤੇਜ਼ ਰਫਤਾਰ ਇਨੋਵਾ ਕਾਰ ਆਈ ਅਤੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ । ਬਾਈਕ ਸਵਾਰ ਨੌਜਵਾਨ ਕਾਫੀ ਦੂਰ ਜਾਕੇ ਡਿੱਗੇ। ਇੱਕ ਨੌਜਵਾਨ ਨੇ ਤਾਂ ਮੌਕੇ ‘ਤੇ ਹੀ ਦਮ ਤੋੜ ਦਿੱਤਾ ਜਦਕਿ ਦੂਜਾ ਜਖ਼ਮੀ ਹਸਪਤਾਲ ਵਿੱਚ ਭਰਤੀ ਹੈ। ਜਿਸ ਨੌਜਵਾਨ ਦੀ ਮੌਤ ਹੋਈ ਹੈ ਉਸ ਦਾ ਨਾਂ ਜਗਜੀਤ ਸਿੰਘ ਉਰਫ ਜੱਗੂ ਦੱਸਿਆ ਜਾ ਰਿਹਾ ਹੈ । ਉਹ ਕੁਝ ਮਹੀਨੇ ਪਹਿਲਾਂ ਹੀ ਮਾਰੀਸ਼ਸ ਤੋਂ ਆਇਆ ਸੀ । ਜਗਜੀਤ ਦੇ ਮਾਪਿਆਂ ਦੀ ਮੌਤ ਹੋ ਗਈ ਸੀ ਉਹ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਹੀ ਰਹਿੰਦਾ ਸੀ ।

ਇਨੋਵਾ ਬਾਈਕ ਤੋਂ ਬਾਅਦ ਟਰਾਲੇ ਵਿੱਚ ਵਜੀ

ਮ੍ਰਿਤਕ ਜਗਜੀਤ ਸਿੰਘ ਦੇ ਨਾਲ ਇੱਕ ਹੋਰ ਜ਼ਖਮੀ ਦਾ ਨਾਂ ਸਿਮਰਨ ਦੱਸਿਆ ਜਾ ਰਿਹਾ ਹੈ ਜੋ ਕੀ ਫੋਰਟਿਸ ਹਸਪਤਾਲ ਵਿੱਚ ਦਾਖਲ ਹੈ । ਹਾਦਸੇ ਵਿੱਚ ਕਾਰ ਅਤੇ ਬਾਈਕ ਦੋਵੇ ਬੁਰੀ ਤਰ੍ਹਾਂ ਡੈਮੇਜ ਹੋ ਗਏ ਹਨ । ਕਾਰ ਦੇ ਡਰਾਈਵਰ ਨੇ ਪਹਿਲਾਂ ਬਾਈਕ ਨੂੰ ਟੱਕਰ ਮਾਰੀ ਫਿਰ ਉਹ ਘਬਰਾ ਗਿਆ ਅਤੇ ਬੈਲੰਸ ਵਿਗੜਨ ਨਾਲ ਉਹ ਸਿੱਧਾ ਟਰਾਲੇ ਵਿੱਚ ਜਾਕੇ ਵਜਿਆ ।

ਕਾਰ ਦੇ ਡਰਾਈਵਰ ਨੂੰ ਵੀ DMC ਵਿੱਚ ਭਰਤੀ ਕਰਵਾਇਆ

ਇਨੋਵਾ ਕਾਰ ਡਰਾਈਵਰ ਨੂੰ ਵੀ ਕਾਫੀ ਸੱਟਾਂ ਲੱਗਿਆ ਹਨ । ਕਾਰ ਦੇ ਏਅਰ ਬੈਗ ਖੁੱਲ ਗਏ । ਜਿਸ ਨਾਲ ਉਸ ਦੀ ਜਾਨ ਬਚ ਗਈ । ਲੋਕਾਂ ਦੀ ਮਦਦ ਨਾਲ ਉਸ ਨੂੰ DMC ਭਰਤੀ ਕਰਵਾਇਆ ਗਿਆ ਸੀ । ਘਟਨਾ ਵਾਲੀ ਥਾਂ ਪੁਲਿਸ ਪਹੁੰਚੀ ਅਤੇ ਕਰੇਨ ਦੀ ਮਦਦ ਨਾਲ ਕਾਰ ਨੂੰ ਸਾਇਡ ਕੀਤਾ ਅਤੇ ਟਰੈਫਿਕ ਨੂੰ ਚਲਵਾਇਆ ।