Punjab

ਲੁਧਿਆਣਾ : ਜਿਸ ਤਾਏ ਨਾਲ 7 ਸਾਲਾਂ ‘ਸਹਿਜਪ੍ਰੀਤ’ ਨੂੰ ਸੀ ਸਭ ਤੋਂ ਵੱਧ ਪਿਆਰ,ਉਸੇ ਨੇ ਨਹਿਰ ‘ਚ ਸੁੱਟਿਆ! ਬੱਚੇ ਦੀ ਮਾਂ ਦੇ ਇਸ ਸ਼ਬਦ ਤੋਂ ਸੀ ਤਾਏ ਨੂੰ ਚਿੜ

2 ਦਿਨਾਂ ਤੋਂ ਸਹਿਜ ਗਾਇਬ ਸੀ, ਅਖੀਰਲੀ ਵਾਰ ਬੱਚੇ ਨੂੰ ਤਾਏ ਦੇ ਨਾਲ ਵੇਖਿਆ ਗਿਆ ਸੀ

‘ਦ ਖ਼ਾਲਸ ਬਿਊਰੋ : ਲੁਧਿਆਣਾ ਵਿੱਚ 2 ਦਿਨਾਂ ਤੋਂ 7 ਸਾਲ ਦੇ ਲਾਪਤਾ ਸਹਿਜਪ੍ਰੀਤ ਨੂੰ ਲੈ ਕੇ ਬਹੁਤ ਹੀ ਬੁਰੀ ਖ਼ਬਰ ਸਾਹਮਣੇ ਆਈ ਹੈ ।  ਐਤਵਾਰ ਨੂੰ ਉਸ ਦੀ ਗਿੱਲ ਨਹਿਰ ਤੋਂ ਲਾਸ਼ ਮਿਲੀ ਹੈ।  ਸਹਿਜਪ੍ਰੀਤ ਦਾ ਕ ਤਲ ਕਰਨ ਵਾਲਾ ਹੋਰ ਕੋਈ ਨਹੀਂ ਸੀ ਬਲਕਿ ਜਿਸ ਤਾਏ ਨੂੰ ਸਹਿਜ ਸਭ ਤੋਂ ਵੱਧ ਪਿਆਰ ਕਰਦਾ ਸੀ ਉਸੇ ਨੇ ਹੀ ਬੇਰਹਿਮੀ ਨਾਲ ਉਸ ਦਾ ਕਤ ਲ ਕੀਤਾ ਹੈ।  ਪਰਿਵਾਰ ਦਾ ਕੋਈ ਵੀ ਸ਼ਖ਼ਸ ਤਾਏ ‘ਤੇ ਸ਼ੱਕ ਨਹੀਂ ਕਰ ਰਿਹਾ ਸੀ, ਪੁਲਿਸ ਜਦੋਂ ਤਾਏ ਸਰਵਣ ਸਿੰਘ ਨੂੰ ਪੁੱਛ-ਗਿੱਛ ਲਈ ਲੈ ਕੇ ਗਈ ਤਾਂ ਉਲਟਾ ਪਰਿਵਾਰ ਪੁਲਿਸ ‘ਤੇ ਹੀ ਪਰੇਸ਼ਾਨ ਕਰਨ ਦਾ ਇਲਜ਼ਾਮ ਲੱਗਾ ਰਿਹਾ ਸੀ ਪਰ ਪੁਲਿਸ ਨੂੰ ਸ਼ੁਰੂ ਤੋਂ ਹੀ ਸਰਵਣ ਸਿੰਘ ਦੀ ਉਸ ਕਹਾਣੀ ‘ਤੇ ਸ਼ੱਕ ਸੀ ਜੋ ਉਹ ਸਹਿਜ ਦੇ ਲਾਪਤਾ ਹੋਣ ‘ਤੇ ਦੱਸ ਰਿਹਾ ਸੀ।  ਪੁੱਛ-ਗਿੱਛ ਤੋਂ ਬਾਅਦ ਤਾਏ ਸਵਰਣ ਸਿੰਘ ਨੇ ਕਤ ਲ ਦੇ ਪਿੱਛੇ ਜਿਹੜੀ ਵਜ੍ਹਾ ਦੱਸੀ ਹੈ ਉਹ ਹੋਸ਼ ਉਡਾ ਦੇਣ ਵਾਲੀ ਹੈ ਕਿ ਆਖਿਰ ਕਿਵੇਂ ਇੱਕ ਸ਼ਖ਼ਸ ਛੋਟੀ ਜੀ ਗੱਲ ਨੂੰ ਲੈ ਕੇ ਮਾਸੂਮ ਦਾ ਕਤ ਲ ਕਰ ਸਕਦਾ ਹੈ।

ਤਾਏ ਨੂੰ ਸਹਿਤ ਦੀ ਮਾਂ ਦੇ ਇਸ ਸ਼ਬਦ ਤੋਂ ਇਤਾਰਜ਼ ਸੀ

ਮੁਲਜ਼ਮ ਤਾਏ ਸਰਵਣ ਸਿੰਘ ਨੇ ਦੱਸਿਆ ਕਿ ਉਸ ਨੇ ਸਹਿਜਪ੍ਰੀਤ ਦਾ ਕਤ ਲ ਉਸ ਦੀ ਮਾਂ ਨੂੰ ਸਬਕ ਸਿਖਾਉਣ ਦੇ ਲਈ ਕੀਤਾ ਹੈ। ਸਹਿਜ ਦੀ ਮਾਂ ਤਾਏ ਸਰਵਣ ਸਿੰਘ ਨੂੰ ‘ਰਾਮੂ’ ਕਹਿ ਕੇ ਬੁਲਾਉਂਦੀ ਸੀ, ਇਹ ਹੀ ਉਸ ਦੇ ਦਿਮਾਗ ਨੂੰ ਵਾਰ-ਵਾਰ ਪਰੇਸ਼ਾਨ ਕਰਦਾ ਸੀ।  ਬਦਲੇ ਦੀ ਅੱਗ ਸਾਹਮਣੇ ਉਹ ਭੁੱਲ ਗਿਆ ਸੀ ਜਿਹੜਾ ਬੱਚਾ ਉਸ ਨੂੰ ਸਭ ਤੋਂ ਵੱਧ ਪਿਆਰ ਕਰਦਾ ਹੈ ਉਸ ਦਾ ਹੀ ਉਹ ਕ ਤਲ ਕਰਨ ਜਾ ਰਿਹਾ ਹੈ।  ਸਹਿਜਪ੍ਰੀਤ ਦੀ ਮਾਂ ਅਤੇ ਤਾਈ ਦੋਵੇ ਭੈਣਾਂ ਹਨ।  ਪਰਿਵਾਰ ਵਿੱਚ ਰੋਜ਼ਾਨਾ ਝੱਗੜਾ ਵੀ ਹੁੰਦਾ ਰਹਿੰਦਾ ਸੀ।

ਸਹਿਜਪ੍ਰੀਤ ਸਿੰਘ

ਇਸ ਤਰ੍ਹਾਂ ਸਹਿਜ ਗਾਇਬ ਹੋਇਆ

2 ਦਿਨ ਪਹਿਲਾਂ ਜਲੰਧਰ ਬਾਈਪਾਸ ਤੋਂ ਸਹਿਜਪ੍ਰੀਤ ਆਪਣੇ ਤਾਏ ਸਵਰਣ ਸਿੰਘ ਨਾਲ ਫਰੂਟ ਲੈਣ ਗਿਆ ਸੀ, ਉਹ ਜਦੋਂ ਘਰ ਪਹੁੰਚਿਆਂ ਤਾਂ ਉਸ ਨੇ ਕਿਸੇ ਨੂੰ ਨਹੀਂ ਦੱਸਿਆ ਕਿ ਸਹਿਜ ਗਾਇਬ ਹੋ ਗਿਆ ਹੈ। ਜਦੋਂ ਪਰਿਵਾਰ ਨੇ ਪੁੱਛਿਆਂ ਤਾਂ ਉਸ ਨੇ ਕਿਹਾ ਕਿ ਸਹਿਜ ਬਜ਼ਾਰ ਤੋਂ ਗਾਇਬ ਹੋ ਗਿਆ ਹੈ। ਪੁਲਿਸ ਨੂੰ ਸ਼ੁਰੂ ਤੋਂ ਹੀ ਸਰਵਣ ਸਿੰਘ ਦੀ ਕਹਾਣੀ ‘ਤੇ ਸ਼ੱਕ ਸੀ। ਪੁਲਿਸ ਨੇ ਲਗਾਤਾਰ ਉਸ ਤੋਂ ਪੁੱਛ-ਗਿੱਛ ਜਾਰੀ ਰੱਖੀ ਅਤੇ 2 ਦਿਨ ਬਾਅਦ ਸਰਵਣ ਸਿੰਘ ਨੇ ਜ਼ੁਬਾਨ ਖੋਲ੍ਹੀ ਅਤੇ ਦੱਸਿਆ ਕਿ ਬੱਚੇ ਨੂੰ ਮਾ ਰਕੇ ਉਸ ਨੇ ਗਿੱਲ ਨਹਿਰ ਵਿੱਚ ਸੁੱਟ ਦਿੱਤਾ ਹੈ। ਬੱਚੇ ਦੀ ਲਾ ਸ਼ ਨਹਿਰ ਵਿੱਚ ਕੁਝ ਹੀ ਦੂਰੀ ‘ਤੇ ਸਫੇਦੇ ਵਿੱਚ ਫਸੀ ਸੀ । ਇਸ ਲਈ ਮਿਲ ਗਈ, ਪੁਲਿਸ ਨੂੰ ਨਹਿਰ ਦੇ ਨਜ਼ਦੀਕ ਇੱਕ ਗੁਰਦੁਆਰੇ ਵਿੱਚ ਲੱਗੇ CCTV ਤੋਂ ਸਰਵਣ ਸਿੰਘ ਅਤੇ ਸਹਿਜ ਦੇ ਨਾਲ ਜਾਂਦੇ ਹੋਏ ਫੁਟੇਜ ਵੀ ਮਿਲੀ ਸੀ।

ਤਾਏ ਦੇ ਦਿਮਾਗ ਦਾ ਆਪਰੇਸ਼ਨ ਹੋਇਆ ਸੀ

ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ 5 ਸਾਲ ਪਹਿਲਾਂ ਤਾਏ ਸਰਵਣ ਸਿੰਘ ਦੇ ਦਿਮਾਗ ਦਾ ਆਪਰੇਸ਼ਨ ਹੋਇਆ ਸੀ, ਮੁਲਜ਼ਮ ਦਿਮਾਗੀ ਤੌਰ ‘ਤੇ ਸਹੀ ਨਹੀਂ ਸੀ। ਪਿਛਲੇ 2 ਦਿਨਾਂ ਤੋਂ ਮੁਲਜ਼ਮ ਕਾਫੀ ਪਰੇਸ਼ਾਨ ਸੀ, ਲਗਾਤਾਰ ਪੁਲਿਸ ਦੇ ਸਾਹਮਣੇ ਝੂਠ ਬੋਲ ਦਾ ਰਿਹਾ ਕਿ ਬੱਚੇ ਨੂੰ ਜਲੰਧਰ ਬਾਈਪਾਸ ਕੋਲ ਲੈ ਕੇ ਗਿਆ ਜਦਕਿ ਉਹ ਗਿੱਲ ਨਹਿਰ ‘ਤੇ ਲੈ ਕੇ ਗਿਆ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਹਿਜਪ੍ਰੀਤ ਰੋਜ਼ਾਨਾ ਗੁਰਦੁਆਰੇ ਜਾਂਦਾ ਸੀ ਅਤੇ ਛੋਟੀ ਜੀ ਉਮਰ ਵਿੱਚ ਬਹੁਤ ਵੀ ਵਧੀਆਂ ਤਬਲਾ ਵਜਾਉਂਦਾ ਸੀ। ਪਰਿਵਾਰ ਦੇ ਨਾਲ ਗੁਆਂਢੀ ਵੀ ਉਸ ਦੇ ਆਉਣ ਦਾ ਹੁਣ ਵੀ ਇੰਤਜ਼ਾਰ ਕਰ ਰਹੇ ਹਨ।