Punjab

ਲੁਧਿਆਣਾ ਪੁਲਿਸ ‘ਤੇ ਗੰਭੀਰ ਇਲਜ਼ਾਮ ! ਕੁੱਟ-ਕੁੱਟ ਕੇ ਨੌਜਵਾਨ ਨੂੰ ਅੱਧਮਰਾ ਕੀਤਾ ! ਹਸਪਤਾਲ ਵਿੱਚ ਹੋਈ ਮੌਤ !

ਬਿਉਰੋ ਰਿਪੋਰਟ : ਲੁਧਿਆਣਾ ਪੁਲਿਸ ‘ਤੇ ਗੰਭੀਰ ਇਲਜ਼ਾਮ ਲੱਗੇ ਹਨ । ਇੱਕ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਨਾਲ ਪੁਲਿਸ ਹਿਰਾਸਤ ਵਿੱਚ ਕੁੱਟਮਾਰ ਕੀਤੀ ਗਈ ਜਿਸ ਦੀ ਵਜ੍ਹਾ ਕਰਕੇ ਪੁੱਤਰ ਨੇ ਦਮ ਤੋੜ ਦਿੱਤਾ । ਮ੍ਰਿਤਕ ਜਸਪ੍ਰੀਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਕੁੱਟਮਾਰ ਕਰਨ ਤੋਂ ਬਾਅਦ ਉਸ ਦੇ ਪੁੱਤਰ ਨੂੰ ਪੁਲਿਸ ਘਰ ਛੱਡ ਦਿੱਤਾ ਗਈ । ਜਦੋਂ ਹਾਲਤ ਵਿਗੜੀ ਤਾਂ ਉੁਨ੍ਹਾਂ ਨੇ PGI ਭਰਤੀ ਕਰਵਾਇਆ ਜਿੱਥੇ ਪੁੱਤਰ ਨੇ ਅਖੀਰਲੇ ਸਾਹ ਲਏ। ਪਰਿਵਾਰ ਮੁਤਾਬਿਕ 3 ਮਹੀਨੇ ਪਹਿਲਾਂ ਉਨ੍ਹਾਂ ਦੀ ਧੀ ਨੇ ਕਿਸੇ ਨੌਜਵਾਨ ਦੇ ਨਾਲ ਲਵ ਮੈਰੀਜ ਕਰਵਾਈ ਜਿਸ ਦੇ ਨਾਲ ਜਸਪ੍ਰੀਤ ਦਾ ਵਿਵਾਦ ਸੀ ।

ਪਰਿਵਾਰ ਦਾ ਕਹਿਣਾ ਹੈ ਜਸਪ੍ਰੀਤ ਭੈਣ ਨੂੰ ਘਰ ਵਾਪਸ ਲੈ ਆਇਆ । ਇਸ ਦੇ ਬਾਅਦ ਮੁੰਡੇ ਵਾਲਿਆਂ ਨੇ ਮਿਹਰਬਾਨ ਥਾਣੇ ਵਿੱਚ ਜਸਪ੍ਰੀਤ ਦੀ ਸ਼ਿਕਾਇਤ ਕੀਤੀ । ਇਲਜ਼ਾਮ ਮੁਤਾਬਿਕ ਪੁਲਿਸ ਨੇ ਜਸਪ੍ਰੀਤ ਨੂੰ ਥਾਣੇ ਬੁਲਾਇਆ ਅਤੇ ਪੂਰਾ ਦਿਨ ਉਸ ਦੇ ਨਾਲ ਕੁੱਟਮਾਰ ਕੀਤੀ । ਪਰਿਵਾਰ ਨੇ ਲੁਧਿਆਣਾ ਦੇ ਕਮਿਸ਼ਨਰ ਦਫਤਰ ਦੇ ਬਾਹਰ ਪੁੱਤਰ ਦੇ ਇਨਸਾਫ ਲਈ ਧਰਨਾ ਦਿੱਤਾ ਹੈ ।

ਪਰਿਵਾਰ ਨੇ ਕਮਿਸ਼ਨਰ ਮਨਦੀਪ ਸਿੰਘ ਸੰਧੂ ਦੇ ਦਫਤਰ ਬਾਹਰ ਪ੍ਰਦਰਸ਼ਨ ਕਰਦੇ ਹੋਏ ਪੁੱਤਰ ਨਾਲ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ । ਪਰਿਵਾਰ ਦੇ ਮੁਤਾਬਿਕ ਇਲਾਕੇ ਅਤੇ ਥਾਣੇ ਦੇ ਕੈਮਰੇ ਚੈੱਕ ਕਰਵਾਏ ਜਾਣ। ਉਸ ਨਾਲ ਸਚਾਈ ਸਾਹਮਣੇ ਆ ਜਾਵੇਗੀ ਕਿ ਜਸਪ੍ਰੀਤ ਨੂੰ ਕਿਸ ਹਾਲਤ ਵਿੱਚ ਪੁਲਿਸ ਨੇ ਘਰ ਛੱਡਿਆ ਸੀ । ਪਰਿਵਾਰ ਨੇ ਕਿਹਾ ਜੇਕਰ ਹੁਣ ਵੀ ਕਾਰਵਾਈ ਨਹੀਂ ਹੋਈ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ।