The Khalas Tv Blog Punjab ਲੁਧਿਆਣਾ ਦੀ ਪਤਨੀ ਬਣੀ ਜੱਲਾਦ ! ਪਤੀ ਨੂੰ ਤੜਪਾ-ਤੜਪਾ ਕੇ ਦਿੱਤੀ ਮੌਤ
Punjab

ਲੁਧਿਆਣਾ ਦੀ ਪਤਨੀ ਬਣੀ ਜੱਲਾਦ ! ਪਤੀ ਨੂੰ ਤੜਪਾ-ਤੜਪਾ ਕੇ ਦਿੱਤੀ ਮੌਤ

ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਇੱਕ ਔਰਤ ਜੱਲਾਦ ਬਣ ਗਈ,ਆਪਣੇ ਪਤੀ ਨੂੰ ਕਰੰਟ ਲੱਗਾ ਕੇ ਮਾਰ ਦਿੱਤਾ । ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਉਸ ਦਾ ਪ੍ਰੇਮੀ ਵੀ ਸ਼ਾਮਲ ਸੀ। ਰਾਤ ਵੇਲੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ । ਮ੍ਰਿਤਕ ਦੀ ਪਛਾਣ ਵਿਨੋਦ ਰਾਮ ਦੇ ਰੂਪ ਵਿੱਚ ਹੋਈ ਹੈ ਜੋ ਜਗੀਰਪੁਰ ਰੋਡ ਭੋਡਾ ਕਾਲੋਨੀ ਲੁਧਿਆਣਾ ਵਿੱਚ ਰਹਿੰਦਾ ਸੀ। ਜਾਂਚ ਪੜ੍ਹਤਾਲ ਦੇ ਬਾਅਦ ਪੁਲਿਸ ਨੇ ਵਿਨੋਦ ਦੀ ਪਤਨੀ ਰੰਜੀਤਾ ਦੇਵੀ ਅਤੇ ਉਸ ਦੇ ਪ੍ਰੇਮੀ ਗੋਪਾਲ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ ।

ਜਾਣਕਾਰੀ ਦੇ ਮੁਤਾਬਿਕ ਰੰਜੀਤਾ ਦੇਵੀ ਅਤੇ ਗੋਪਾਲ ਦੇ ਨਾਲ ਇਤਰਾਜ਼ਯੋਗ ਸਬੰਧ ਸਨ ਜਿਸ ਦੀ ਵਜ੍ਹਾ ਕਰਕੇ ਵਿਨੋਦ ਪਰੇਸ਼ਾਨ ਰਹਿੰਦਾ ਸੀ । ਘਰ ਵਿੱਚ ਝਗੜਾ ਹੁੰਦਾ ਸੀ,ਵਿਨੋਦ ਦੇ ਤਿੰਨ ਬੱਚੇ ਸਨ ਜੋ ਪਿੰਡ ਗਏ ਹੋਏ ਸਨ । ਦੀਵਾਲੀ ਦੀ ਰਾਤ ਵਿਨੋਦ ਨੇ ਸ਼ਰਾਬ ਪੀਤੀ ਹੋਈ ਸੀ ਤਾਂ ਇਸੇ ਵਿਚਾਲੇ ਰੰਜੀਤਾ ਨੇ ਬਿਜਲੀ ਦੀ ਤਾਰ ਨਾਲ ਆਪਣੇ ਪਤੀ ਨੂੰ ਕਰੰਟ ਲੱਗਾ ਦਿੱਤਾ । ਜਿਸ ਤੋਂ ਬਾਅਦ ਵਿਨੋਦ ਦੀ ਮੌਤ ਹੋ ਗਈ । ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 6 ਮਹੀਨੇ ਤੋਂ ਵਿਨੋਦ ਨੂੰ ਆਪਣੀ ਪਤਨੀ ਦੀ ਇਸ ਹਰਕਤ ਦੇ ਬਾਰੇ ਪਤਾ ਸੀ ਉਸ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਉਹ ਨਹੀਂ ਸੁਧਰੀ ਅਤੇ ਅਖੀਰ ਵਿੱਚ ਪਤੀ ਨੂੰ ਹੀ ਰਸਤੇ ਤੋਂ ਹਟਾ ਦਿੱਤਾ ।

ਦੋਵੇ ਮੁਲਜ਼ਮ ਗ੍ਰਿਫਤਾਰ

ਥਾਣਾ ਟਿਬਾ ਦੇ ਇੰਸਪੈਕਟਰ ਲਵਦੀਪ ਸਿੰਘ ਨੇ ਦੱਸਿਆ ਕਿ ਰੰਜੀਤਾ ਦੇਵੀ ਅਤੇ ਉਸ ਦੇ ਪ੍ਰੇਮੀ ਗੋਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਪਿੰਡ ਤੋਂ ਵਿਨੋਦ ਦੇ ਬੱਚਿਆਂ ਨੂੰ ਲੁਧਿਆਣਾ ਬੁਲਾਇਆ ਗਿਆ ਹੈ । ਪੋਸਟਮਾਰਟਮ ਦੇ ਬਾਅਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ ।

Exit mobile version