ਲੁਧਿਆਣਾ : ਲੁਧਿਆਣਾ ਦੇ ਇੱਕ ਪਰਿਵਾਰ ਲਈ ਦਿਵਾਲੀ ਦੀ ਰਾਤ ਕਾਲੀ ਰਾਤ ਬਣ ਗਈ । ਘਰ ਦੇ ਜਵਾਨ ਮੁੰਡੇ ਨੇ ਫਾਹਾ ਲਾਕੇ ਆਪਣੀ ਜਾਨ ਦੇ ਦਿੱਤੀ । 9 ਮਹੀਨੇ ਪਹਿਲਾਂ ਹੀ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੇ ਪੁੱਤਰ ਗੁਰਪ੍ਰੀਤ ਦਾ ਵਿਆਹ ਹਰਮਨ ਕੌਰ ਨਾਲ ਹੋਇਆ ਸੀ। ਪਰ ਦੋਵਾਂ ਦੇ ਵਿਚਾਲੇ ਅਨਬਨ ਹੋਣ ਦੀ ਵਜ੍ਹਾ ਕਰਕੇ ਪਤਨੀ ਹਰਮਨ ਆਪਣੇ ਪੇਕੇ ਚੱਲੀ ਗਈ ਸੀ । ਮੌਤ ਤੋਂ ਬਾਅਦ ਗੁਰਪ੍ਰੀਤ ਦਾ ਸੂਸਾਈਡ ਨੋਟ ਵੀ ਮਿਲਿਆ ਹੈ । ਜਿਸ ਵਿੱਚ ਉਸ ਨੇ ਆਪਣੀ ਪਤਨੀ ਹਰਮਨ ਅਤੇ ਆਪਣੀ ਮਾਂ ਤੋਂ ਮੁਆਫੀ ਮੰਗੀ ਹੈ । ਉਧਰ ਗੁਰਪ੍ਰੀਤ ਦੇ ਭਰਾ ਸਿਮਰਨ ਨੇ ਉਸ ਦੀ ਮੌਤ ਦੇ ਲਈ ਹਰਮਨ ਅਤੇ ਉਸ ਦੇ ਸੁਹਰੇ ਪਰਿਵਾਰ ਨੂੰ ਜ਼ਿੰਮੇਵਾਰ ਦੱਸਿਆ ਹੈ ।
ਮਾਂ ਨੂੰ ਮਿਲੀ ਸਭ ਤੋਂ ਪਹਿਲਾਂ ਸੂਸਾਈਡ ਦੀ ਖ਼ਬਰ
ਰਾਤ ਵੇਲੇ ਗੁਰਪ੍ਰੀਤ ਦੀ ਮਾਂ ਸੁਖਦੀਪ ਕੌਰ ਜਦੋਂ ਵਾਸ਼ਰੂਮ ਲਈ ਉੱਠੀ ਤਾਂ ਉਸ ਨੇ ਪੁੱਤਰ ਗੁਰਪ੍ਰੀਤ ਦਾ ਦਰਵਾਜ਼ਾ ਬੰਦ ਵੇਖਿਆ। ਉਸ ਨੂੰ ਸ਼ੱਕ ਹੋਇਆ ਤਾਂ ਆਵਾਜ਼ ਲਗਾਈ ਪਰ ਦਰਵਾਜ਼ਾ ਨਹੀਂ ਖੁੱਲਿਆ ਤਾਂ ਮਾਂ ਨੇ ਫੌਰਨ ਹੋਰ ਘਰ ਵਾਲਿਆਂ ਨੂੰ ਜਗਾਇਆ। ਜਦੋਂ ਕਮਰੇ ਦੇ ਅੰਦਰ ਦਾਖਲ ਹੋਏ ਤਾਂ ਗੁਰਪ੍ਰੀਤ ਹੇਠਾ ਡਿੱਗਿਆ ਹੋਇਆ ਸੀ ਅਤੇ ਪੱਖੇ ਨਾਲ ਚੁੰਨੀ ਚੰਗੀ ਹੋਈ ਸੀ । ਪਰਿਵਾਰ ਇਹ ਤਸਵੀਰ ਵੇਖ ਕੇ ਪੂਰੀ ਤਰ੍ਹਾਂ ਨਾਲ ਟੁੱਟ ਗਿਆ। ਵੇਖ ਦੇ ਹੀ ਵੇਖ ਦੇ ਆਲੇ-ਦੁਆਲੇ ਦੇ ਲੋਕ ਵੀ ਇਕੱਠੇ ਹੋ ਗਏ । ਮੌਕੇ ਤੋਂ ਇੱਕ ਸੂਸਾਈਟ ਨੋਟ ਵੀ ਮਿਲਿਆ ਹੈ
ਗੁਰਪ੍ਰੀਤ ਦਾ ਸੂਸਾਈਡ ਨੋਟ
ਗੁਰਪ੍ਰੀਤ ਨੇ ਆਪਣੇ ਸੂਸਾਈਡ ਨੋਟ ਵਿੱਚ ਲਿਖਿਆ ਸੀ ਕਿ ਅੱਜ ਮੈਂ ਜੋ ਕੁਝ ਕੀਤਾ ਉਸ ਦੇ ਲਈ ਮੈਨੂੰ ਮੁਆਫ ਕਰ ਦੇਣਾ, ਮੈਨੂੰ ਨਹੀਂ ਪਤਾ ਕਿ ਮੈਂ ਅਜਿਹਾ ਕਿਉਂ ਕਰ ਰਿਹਾ ਹਾਂ। ਮੇਰੇ ਦਿਲ ਵਿੱਚ ਬਹੁਤ ਗੱਲਾਂ ਹਨ ਜੋ ਮੈਂ ਕਿਸੇ ਨਾਲ ਨਹੀਂ ਕਰ ਸਕਦਾ ਹਾਂ,ਮੈਂ ਅੱਜ ਤੱਕ ਕਿਸੇ ਦਾ ਬੁਰਾ ਨਹੀਂ ਕੀਤਾ ਹੈ। ਹਾਂ ਗੁੱਸਾ ਜ਼ਰੂਰ ਹੋਇਆ ਹਾਂ,ਮੈਨੂੰ ਮੁਆਫ ਕਰ ਦੇਣਾ । ਬਸ ਇੱਕ ਵਾਰ ਹਰਮਨ ਨੂੰ ਕਹਿਣਾ ਕਿ ਉਹ ਮੇਰੇ ਮਰਨ ‘ਤੇ ਆ ਜਾਵੇ। ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ।
ਮੈਂ ਹਰਮਨ ਤੋਂ ਮੁਆਫੀ ਮੰਗ ਦਾ ਹਾਂ। ਉਧਰ ਮਾਂ ਤੋਂ ਮੁਆਫੀ ਮੰਗ ਦਾ ਹਾਂ,ਮਾਂ ਤੇਰਾ ਚੰਗਾ ਪੁੱਤਰ ਨਹੀਂ ਸੀ ਨਿਕਲਿਆ । ਗੁਰਪ੍ਰੀਤ ਨੇ ਕਿਹਾ ਮੈਂ ਸਾਰੀਆਂ ਨਾਲ ਪਿਆਰ ਕਰਦਾ ਹਾਂ । ਬਸ ਹਰਮਨ ਨੂੰ ਬੁਲਾ ਲੈਣਾ । ਮੈਂ ਇੱਥੇ ਨਾ ਹੁੰਦੇ ਹੋਏ ਵੀ ਇੱਥੇ ਹੀ ਰਹਾਂਗਾ ।
ਗੁਰਪ੍ਰੀਤ ਦੇ ਪਰਿਵਾਰ ਦਾ ਸੁਹਰੇ ਪਰਿਵਾਰ ‘ਤੇ ਇਲਜ਼ਾਮ
ਮ੍ਰਿਤਕ ਗੁਰਪ੍ਰੀਤ ਦੇ ਭਰਾ ਸਿਸਰਨ ਨੇ ਇਲਜ਼ਾਮ ਲਗਾਇਆ ਕਿ ਉਸ ਦੇ ਭਰਾ ਦਾ 9 ਮਹੀਨੇ ਪਹਿਲਾਂ ਵਿਆਹ ਹੋਇਆ ਸੀ । ਭਾਬੀ ਸਿਮਰਨ ਨੇ 15 ਦਿਨ ਬਾਅਦ ਹੀ ਘਰ ਵਿੱਚ ਕਲੇਸ਼ ਸ਼ੁਰੂ ਕਰ ਦਿੱਤਾ ਸੀ। ਸਿਮਰਨ ਨੇ ਦੱਸਿਆ ਕਿ ਭਾਬੀ ਹਰਮਨ ਨੂੰ ਕੈਨੇਡਾ ਭੇਜਣ ਦੇ ਲਈ 25 ਲੱਖ ਖਰਚੇ ਸਨ । ਜਦੋਂ ਵੀਜ਼ਾ ਆ ਗਿਆ ਤਾਂ ਉਸੇ ਦਿਨ ਤੋਂ ਹਰਮਨ ਬਦਲ ਗਈ । ਸਿਮਰਨ ਨੇ ਇਲਜ਼ਾਮ ਲਗਾਇਆ ਕਿ ਹਰਮਨ ਦੇ ਘਰ ਵਾਲੇ ਉਨ੍ਹਾਂ ਦੇ ਘਰ ਆਕੇ ਕੁੱਟਮਾਰ ਕਰਨ ਲੱਗੇ। ਸਿਰਫ਼ ਇੰਨਾਂ ਹੀ ਨਹੀਂ ਭਰਾ ਨੇ ਕਿਹਾ ਕਿ ਹਰਮਨ ਨੇ ਗੁਰਪ੍ਰੀਤ ਨੂੰ ਸਾਫ਼ ਕਰ ਦਿੱਤਾ ਸੀ ਕਿ ਉਹ ਉਸ ਨੂੰ ਕੈਨੇਡਾ ਬੁਲਾ ਕੇ ਤਲਾਕ ਦੇਵੇਗੀ ਅਤੇ ਕਾਂਟਰੈਕਟ ਮੈਰਿਜ ਕਰੇਗੀ । ਸਿਰਫ਼ ਇੰਨਾਂ ਹੀ ਨਹੀਂ ਵੀਜ਼ਾ ਦੇ ਕਾਗਜ਼ ਵਿੱਚ ਹਰਮਨ ਨੇ ਆਪਣੇ ਆਪ ਨੂੰ ਸਿੰਗਲ ਦੱਸਿਆ ਸੀ । ਦਰਾਸਲ ਇਲਜ਼ਾਮਾਂ ਮੁਤਾਬਿਕ ਹਰਮਨ ਦੀ ਮਾਂ ਨੇ ਸਾਰੇ ਕਾਗਜ਼ਾਦ ਤਿਆਰ ਕਰਵਾਏ ਸਨ, ਗੁਰਪ੍ਰੀਤ ਨੂੰ ਇਸ ਬਾਰੇ ਕੋਈ ਪਤਾ ਨਹੀਂ ਸੀ । ਸਿਮਰਨ ਮੁਤਾਬਿਕ ਉਸ ਦੀ ਭਾਬੀ ਹਰਮਨ ਭਰਾ ਗੁਰਪ੍ਰੀਤ ਦੇ ਮਾਪਿਆਂ ਨੂੰ ਛੱਡ ਕੇ ਵੱਖ ਰਹਿਣ ਦਾ ਦਬਾਅ ਪਾ ਰਹੀ ਸੀ ਪਰ ਗੁਰਪ੍ਰੀਤ ਅਜਿਹਾ ਨਹੀਂ ਕਰ ਸਕਦਾ ਸੀ । ਭਰਾ ਮੁਤਾਬਿਕ ਮਾਨਸਿਕ ਪਰੇਸ਼ਾਨੀ ਦੀ ਵਜ੍ਹਾ ਗੁਰਪ੍ਰੀਤ ਨੇ ਇਹ ਕਦਮ ਚੁੱਕਿਆ ਹੈ । ਹਰਮਨ ਅਤੇ ਗੁਰਪ੍ਰੀਤ ਦਾ ਰਿਸ਼ਤਾ ਅਖਬਾਰ ਦੇ ਜ਼ਰੀਏ ਹੋਇਆ ਸੀ ।
ਹਰਮਨ ਅਤੇ ਉਸ ਦਾ ਪਰਿਵਾਰ ਫਰਾਰ
ਗੁਰਪ੍ਰੀਤ ਦੀ ਮੌਤ ਦੀ ਖ਼ਬਰ ਤੋਂ ਬਾਅਦ ਪਤਨੀ ਹਰਮਨ ਅਤੇ ਉਸ ਦਾ ਪੂਰਾ ਪਰਿਵਾਰ ਫਰਾਰ ਦੱਸਿਆ ਜਾ ਰਿਹਾ ਹੈ । ਪਤਾ ਚੱਲਿਆ ਹੈ ਹਰਮਨ ਪਟਿਆਲਾ ਵਿੱਚ ਆਪਣੀ ਮਾਂ ਅਤੇ ਸੌਤਲੇ ਪਿਉ ਨਾਲ ਰਹਿੰਦੀ ਸੀ,ਗੁਰਪ੍ਰੀਤ ਦੇ ਪਰਿਵਾਰ ਮੁਤਾਬਿਕ ਜਦੋਂ ਹਰਮਨ ਘਰ ਛੱਡ ਕੇ ਗਈ ਸੀ ਤਾਂ ਉਹ ਆਪਣੇ ਨਾਲ ਗਹਿਣੇ ਵੀ ਨਾਲ ਲੈ ਗਈ । ਉਧਰ ਥਾਣਾ ਟਿੱਬਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਲਾਸ਼ ਸੌਂਪ ਦਿੱਤੀ ਜਾਵੇਗੀ ।