Punjab

Live : ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਦੇ ਨਤੀਜੇ ਅੱਜ

ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਦੇ ਨਤੀਜੇ ਅੱਜ ਯਾਨੀ 23 ਜੂਨ ਨੂੰ ਆਉਣਗੇ। ਇਸ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿੱਚ ਸ਼ੁਰੂ ਹੋਵੇਗੀ। ਪਹਿਲਾ ਰੁਝਾਨ ਸਵੇਰੇ 9 ਵਜੇ ਤੱਕ ਆਉਣ ਦੀ ਉਮੀਦ ਹੈ। ਵੋਟਾਂ ਦੀ ਗਿਣਤੀ 14 ਗੇੜ੍ਹ ਵਿੱਚ ਹੋਵੇਗੀ। ਇਸ ਲਈ ਵੋਟਿੰਗ 19 ਜੂਨ ਨੂੰ ਹੋਈ ਸੀ, ਜਿਸ ਵਿੱਚ 51.33% ਵੋਟਰਾਂ ਨੇ ਵੋਟ ਪਾਈ।

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਆਮ ਆਦਮੀ ਪਾਰਟੀ ਨੇ ਇੱਥੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਮੈਦਾਨ ਵਿੱਚ ਉਤਾਰਿਆ ਸੀ। ਅਜਿਹੀ ਸਥਿਤੀ ਵਿੱਚ ਚਰਚਾ ਹੈ ਕਿ ਜੇਕਰ ਉਹ ਇਹ ਚੋਣ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਦੀ ਜਗ੍ਹਾ ‘ਤੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਾਜ ਸਭਾ ਜਾ ਸਕਦੇ ਹਨ।

ਕਾਂਗਰਸ ਨੇ ਇਸ ਸੀਟ ਤੋਂ 2 ਵਾਰ ਜੇਤੂ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਸ ਦੇ ਨਾਲ ਹੀ ਅਕਾਲੀ ਦਲ ਤੋਂ ਪਰਉਪਕਾਰ ਸਿੰਘ ਘੁੰਮਣ ਅਤੇ ਜੀਵਨ ਗੁਪਤਾ ਭਾਜਪਾ ਦੀ ਟਿਕਟ ‘ਤੇ ਚੋਣ ਲੜ ਚੁੱਕੇ ਹਨ।

23 June 2025
07:22 AM
14 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ

 ਜਨਰਲ ਆਬਜ਼ਰਵਰ ਰਾਜੀਵ ਕੁਮਾਰ ਆਈ.ਏ.ਐਸ ਅਤੇ ਜ਼ਿਲ੍ਹਾ ਚੋਣ ਅਫਸਰ (ਡੀ.ਈ.ਓ.) ਹਿਮਾਂਸ਼ੂ ਜੈਨ ਨੇ ਸੁਚਾਰੂ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਪ੍ਰਬੰਧਾਂ ਦਾ ਨਿਰੀਖਣ ਕੀਤਾ। ਅਧਿਕਾਰੀਆਂ ਨੇ ਪ੍ਰੀਖਿਆ ਹਾਲ ਦਾ ਜਾਇਜ਼ਾ ਲਿਆ ਜਿਸ ਵਿੱਚ ਵੋਟਾਂ ਦੀ ਗਿਣਤੀ ਲਈ 14 ਟੇਬਲ ਅਤੇ ਪੋਸਟਲ ਬੈਲਟ ਅਤੇ ਇਲੈਕਟ੍ਰਾਨਿਕਲੀ ਟ੍ਰਾਂਸਮਿਟੇਡ ਪੋਸਟਲ ਬੈਲਟ ਸਿਸਟਮ (ਈ.ਟੀ.ਪੀ.ਬੀ.ਐਸ) ਵੋਟਾਂ ਲਈ ਨਿਰਧਾਰਤ ਦੋ ਵਾਧੂ ਟੇਬਲ ਲਗਾਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਲਜ ਦੇ ਆਡੀਟੋਰੀਅਮ ਵਿੱਚ ਸਥਿਤ ਮੀਡੀਆ ਸੈਂਟਰ ਦਾ ਵੀ ਮੁਲਾਂਕਣ ਕੀਤਾ।

23 June 2025
08:05 AM
ਚੋਣ ਨਤੀਜੇ ਤੋਂ ਪਹਿਲਾਂ ਸੰਜੀਵ ਅਰੋੜਾ ਨੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ

ਚੋਣ ਨਤੀਜੇ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅਤੇ ਮੰਦਰ ਵਿਖੇ ਮੱਥਾ ਟੇਕਿਆ ਹੈ। 

23 June 2025
08:30 AM
ਗਿਣਤੀ ਕੇਂਦਰ 'ਤੇ 450 ਪੁਲਿਸ ਮੁਲਾਜ਼ਮ ਤਾਇਨਾਤ

ਵੋਟਾਂ ਦੀ ਗਿਣਤੀ ਦੌਰਾਨ ਸੁਰੱਖਿਆ ਬਾਰੇ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਡੀਕੇ ਚੌਧਰੀ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਤਿੰਨ ਪਰਤੀ ਸੁਰੱਖਿਆ ਹੈ। ਸਿਰਫ਼ ਅਧਿਕਾਰਤ ਵਿਅਕਤੀ ਹੀ ਗਿਣਤੀ ਕੇਂਦਰ ਵਿੱਚ ਦਾਖਲ ਹੋ ਸਕਣਗੇ। ਲਗਭਗ 450 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

23 June 2025
08:57 AM
ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਮੰਦਰ ’ਚ ਟੇਕਿਆ ਮੱਥਾ

ਹੈ। ਭਾਜਪਾ ਦੇ ਉਮੀਦਾਵਾਰ ਜੀਵਨ ਗੁਪਤਾ ਨੇ ਵੀ ਮੰਦਰ ਵਿਖੇ ਪਰਿਵਾਰ ਸਮੇਤ ਮੱਥਾ ਟੇਕਿਆ ਹੈ। ਉਨਾਂ ਨੇ ਕਿਹਾ ਕਿ ਭਾਜਪਾ ਉਮੀਦਵਾਰ ਜੀਵਨ ਗੁਪਤਾ ਕਹਿੰਦੇ ਹਨ, "ਮੈਂ ਆਪਣਾ ਸਾਰਾ ਕੰਮ ਪਰਮਾਤਮਾ ਦੇ ਆਸ਼ੀਰਵਾਦ ਨਾਲ ਸ਼ੁਰੂ ਕਰਦਾ ਹਾਂ। ਇਹ ਗਿਣਤੀ ਦਾ ਦਿਨ ਹੈ। ਮੈਂ ਭਗਵਾਨ ਸ਼ਿਵ ਦਾ ਪੈਰੋਕਾਰ ਹਾਂ, ਅਤੇ ਉਸਨੇ ਹਮੇਸ਼ਾ ਮੈਨੂੰ ਭਰਪੂਰ ਅਸੀਸ ਦਿੱਤੀ ਹੈ, ਇਸ ਲਈ ਮੈਂ ਇੱਥੇ ਮੱਥਾ ਟੇਕਿਆ। ਮੈਂ ਪੰਜਾਬ ਦੀ ਤਰੱਕੀ ਅਤੇ ਸੂਬੇ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਅੱਗੇ ਪ੍ਰਾਰਥਨਾ ਕੀਤੀ। ਉਹ ਜੋ ਵੀ ਫੈਸਲਾ ਲੈਣਗੇ, ਮੈਂ ਉਸ ਨੂੰ ਸਵੀਕਾਰ ਕਰਾਂਗਾ...।

 

23 June 2025
09:53AM
ਦੂਜਾ ਰੁਝਾਨ ਆਇਆ ਸਾਹਮਣੇ

ਦੂਜੇ ਦੌਰ ਦੀ ਗਿਣਤੀ ਪੂਰੀ ਹੋ ਗਈ ਹੈ। 'ਆਪ' ਉਮੀਦਵਾਰ 2482 ਵੋਟਾਂ ਨਾਲ ਅੱਗੇ ਹੈ। 'ਆਪ' ਨੂੰ 5854, ਕਾਂਗਰਸ ਨੂੰ 3372, ਭਾਜਪਾ ਨੂੰ 2796 ਅਤੇ ਅਕਾਲੀ ਦਲ ਨੂੰ 1764 ਵੋਟਾਂ ਮਿਲੀਆਂ।

23 june 2025
10:18 AM
ਤੀਜੇ ਗੇੜ੍ਹ ਵਿੱਚ ‘ਆਪ’ ਦੀ ਲੀਡ ਬਰਕਰਾਰ

ਵੋਟਾਂ ਦੀ ਤੀਜੇ ਗੇੜ ਦੀ ਗਿਣਤੀ ਤੋਂ ਬਾਅਦ ‘ਆਪ’ ਦੇ ਸੰਜੀਵ ਅਰੋੜਾ ਨੂੰ 8277 ਵੋਟਾਂ, ਭਾਜਪਾ ਦੇ ਜੀਵਨ ਗੁਪਤਾ ਨੂੰ 5217, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 5094 ਵੋਟਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ 2576 ਵੋਟਾਂ ਮਿਲੀਆਂ ਹਨ। ਇਸ ਗੇੜ ਵਿਚ ਭਾਜਪਾ ਨੇ ਕਾਂਗਰਸ ਨੂੰ ਤੀਜੇ ਨੰਬਰ ’ਤੇ ਧੱਕ ਦਿੱਤਾ ਹੈ।

23 June 2025
10:42 AM
ਚੌਥੇ ਰਾਊਂਡ ਵਿੱਚ AAP ਦੀ ਲੀਡ ਬਰਕਰਾਰ

 ਵੋਟਾਂ ਦੀ ਗਿਣਤੀ ਦੇ ਚੌਥੇ ਗੇੜ ਵਿਚ ‘ਆਪ’ ਨੇ ਆਪਣੀ ਲੀਡ ਬਰਕਰਾਰ ਰੱਖੀ ਹੈ, ਹਾਲਾਂਕਿ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਜੋ ਪਹਿਲਾਂ ਤੀਜੇ ਨੰਬਰ ’ਤੇ ਚਲੇ ਗਏ ਸਨ, ਮੁੜ 7421 ਵੋਟਾਂ ਨਾਲ ਦੂਜੇ ਨੰਬਰ ’ਤੇ ਆ ਗਏ ਹਨ। ਇਸ ਗੇੜ ਵਿਚ ਸੰਜੀਵ ਅਰੋੜਾ ਨੂੰ 10265, ਭਾਜਪਾ ਨੂੰ 7193 ਤੇ ਪਰਉਪਕਾਰ ਸਿੰਘ ਘੁੰਮਣ ਨੂੰ 2718 ਵੋਟਾਂ ਮਿਲੀਆਂ ਹਨ।

23 June 2025
11:35
ਛੇਵੇਂ ਗੇੜ੍ਹ ਵਿੱਚ ਵੀ ‘ਆਪ’ ਅੱਗੇ

 ਵੋਟਾਂ ਦੀ ਗਿਣਤੀ ਦੇ ਛੇਵੇਂ ਗੇੜ ਵਿਚ ‘ਆਪ’ ਨੇ ਆਪਣੀ ਲੀਡ ਬਰਕਰਾਰ ਰੱਖਦੇ ਹੋਏ 14483 ਵੋਟਾਂ ਹਾਸਲ ਕੀਤੀਆਂ ਹਨ। ਭਾਰਤ ਭੂਸ਼ਣ ਆਸ਼ੂ ਨੂੰ 12200 ਵੋਟਾਂ ਤੇ ਜੀਵਨ ਗੁਪਤਾ ਨੂੰ 10703 ਵੋਟਾਂ ਮਿਲੀਆਂ ਹਨ। ਫਿਲਹਾਲ ਪਰਉਪਕਾਰ ਸਿੰਘ ਘੁੰਮਣ 3283 ਵੋਟਾਂ ਹੀ ਲੈ ਸਕੇ ਹਨ।

23 June 2025
11:56 AM
ਲੁਧਿਆਣਾ ਪੱਛਮੀ ਚੋਣ ਲਈ AAP ਦੀ ਲੀਡ ਬਰਕਰਾਰ

ਜ਼ਿਮਨੀ ਚੋਣ ਦੌਰਾਨ ਪਈਆਂ ਵੋਟਾਂ ਦੀ ਗਿਣਤੀ ਦੇ 7 ਗੇੜ ਹੋ ਚੁੱਕੇ ਹਨ ਤੇ ਇਨ੍ਹਾਂ ਵਿਚ ਹੁਣ ਤੱਕ ‘ਆਪ’ ਨੇ ਆਪਣੀ ਲੀਡ ਬਰਕਰਾਰ ਰੱਖੀ ਹੋਈ ਹੈ। 7ਵੇਂ ਗੇੜ ਤੋਂ ਬਾਅਦ ‘ਆਪ’ ਨੂੰ 17358, ਕਾਂਗਰਸ ਨੂੰ 14086, ਭਾਜਪਾ ਨੂੰ 11839 ਤੇ ਸ਼੍ਰੋਮਣੀ ਅਕਾਲੀ ਦਲ ਨੂੰ 3706 ਵੋਟਾਂ ਮਿਲੀਆਂ ਹਨ। ਆਪ ਦੀ ਲੀਡ 3272 ਵੋਟਾਂ ਦੀ ਹੋ ਗਈ ਹੈ।

23 June 2025
12:25 PM
8ਵੇਂ ਗੇੜ੍ਹ ’ਚ ਵੀ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ
  1. ਸੰਜੀਵ ਅਰੋੜਾ 19,580 ਵੋਟਾਂ ਨਾਲ ਸਭ ਤੋਂ ਅੱਗੇ
  2. ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ ਪਈਆਂ 16,022 ਵੋਟਾਂ
  3. ਭਾਜਪਾ ਦੇ ਜੀਵਨ ਗੁਪਤਾ 12,764 ਵੋਟਾਂ ਨਾਲ ਤੀਜੇ ਨੰਬਰ ’ਤੇ
  4. ਅਕਾਲੀ ਦਲ ਦੇ ਪਰਉਪਕਾਰ ਸਿੰਘ ਨੂੰ ਪਈਆਂ 4,347 ਵੋਟਾਂ
23 jUNE 2025
01:09pm
11ਵੇਂ ਗੇੜ੍ਹ ਤੋਂ ਬਾਅਦ ਜਿੱਤ ਵੱਲ ਵਧੀ ਆਮ ਆਦਮੀ ਪਾਰਟੀ
  1. ਸੰਜੀਵ ਅਰੋੜਾ 27,695 ਵੋਟਾਂ ਨਾਲ ਸਭ ਤੋਂ ਅੱਗੇ    
  2. 20,213 ਵੋਟਾਂ ਨਾਲ ਭਾਰਤ ਭੂਸ਼ਣ ਆਸ਼ੂ ਦੂਜੇ ਨੰਬਰ ’ਤੇ
  3. ਭਾਜਪਾ ਦੇ ਜੀਵਨ ਗੁਪਤਾ 15,824 ਵੋਟਾਂ ਨਾਲ ਤੀਜੇ ਨੰਬਰ ’ਤੇ
  4. ਅਕਾਲੀ ਦਲ ਦੇ ਪਰਉਪਕਾਰ ਸਿੰਘ ਨੂੰ ਪਈਆਂ 6,133ਵੋਟਾਂ
  5. ਸੰਜੀਵ ਅਰੋੜਾ ਦੀ ਲੀਡ 7 ਹਜ਼ਾਰ ਦੇ ਕਰੀਬ ਹੋਰ ਵਧੀ
  6. ਬੀਜੇਪੀ ਹੋਈ ਮੁਕਾਬਲੇ ਤੋਂ ਬਾਹਰ
23 June 2025
01:33 PM
12ਵੇਂ ਗੇੜ੍ਹ ਚ’ ਜਿੱਤ ਵੱਲ ਵਧੀ ਆਮ ਆਦਮੀ ਪਾਰਟੀ
  • ਸੰਜੀਵ ਅਰੋੜਾ 30,272 ਵੋਟਾਂ ਨਾਲ ਸਭ ਤੋਂ ਅੱਗੇ     
  • 21,572 ਵੋਟਾਂ ਨਾਲ ਭਾਰਤ ਭੂਸ਼ਣ ਆਸ਼ੂ ਦੂਜੇ ਨੰਬਰ ’ਤੇ
  • ਭਾਜਪਾ ਦੇ ਜੀਵਨ ਗੁਪਤਾ 17,459  ਵੋਟਾਂ ਨਾਲ ਤੀਜੇ ਨੰਬਰ ’ਤੇ
  • ਅਕਾਲੀ ਦਲ ਦੇ ਪਰਉਪਕਾਰ ਸਿੰਘ ਨੂੰ ਪਈਆਂ 6,856 ਵੋਟਾਂ
  • ਸੰਜੀਵ ਅਰੋੜਾ ਦੀ ਲੀਡ 8 ਹਜ਼ਾਰ
23 June 2025
02:35 PM
'ਆਪ' ਦੇ ਸੰਜੀਵ ਅਰੋੜਾ ਨੇ ਮਾਰੀ ਬਾਜ਼ੀ, ਵੱਡੀ ਲੀਡ ਨਾਲ ਜਿੱਤ ਕੀਤੀ ਹਾਸਲ

ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ 'ਤੇ ਹੋਈ ਉਪ ਚੋਣ ਜਿੱਤ ਲਈ ਹੈ। 'ਆਪ' ਉਮੀਦਵਾਰ ਸੰਜੀਵ ਅਰੋੜਾ ਨੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 10637 ਵੋਟਾਂ ਨਾਲ ਹਰਾਇਆ। ਹਾਲਾਂਕਿ, ਰਸਮੀ ਐਲਾਨ ਅਜੇ ਹੋਣਾ ਬਾਕੀ ਹੈ। ਵਰਕਰ ਜਸ਼ਨ ਮਨਾ ਰਹੇ ਹਨ। ਹੁਣ ਰੋਡ ਸ਼ੋਅ ਦੀਆਂ ਤਿਆਰੀਆਂ ਜਾਰੀ ਹਨ।

ਇਸ ਦੇ ਨਾਲ ਹੀ ਭਾਜਪਾ ਦੇ ਜੀਵਨ ਗੁਪਤਾ ਤੀਜੇ ਸਥਾਨ 'ਤੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਚੌਥੇ ਸਥਾਨ 'ਤੇ ਰਹੇ। ਇਹ ਗਿਣਤੀ ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿੱਚ ਹੋਈ। ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਗਈ। ਇਸ ਤੋਂ ਬਾਅਦ, ਈਵੀਐਮ ਤੋਂ ਵੋਟਾਂ ਦੀ ਗਿਣਤੀ ਕੀਤੀ ਗਈ।