ਬਿਉਰੋ ਰਿਪੋਰਟ – ਲੁਧਿਆਣਾ ਪੱਛਮੀ ਚੋਣ ਦੇ ਲਈ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਆਪਣੀ ਨਾਮਜ਼ਦਗੀ ਭਰ ਦਿੱਤੀ ਹੈ । 2022 ਦੇ ਮੁਕਾਬਲੇ 2025 ਦੇ ਹਲਫਨਾਮ ਵਿੱਚ ਆਸ਼ੂ ਨੇ ਆਪਣੀ ਜਾਇਦਾਦ ਵਿੱਚ ਵਾਧਾ ਵਿਖਾਇਆ ਹੈ । ਇਹ ਵਾਧਾ 2.54 ਕਰੋੜ ਦਾ ਦੱਸਿਆ ਜਾ ਰਿਹਾ ਹੈ । ਆਸ਼ੂ ਨੇ ਆਪਣੇ ਤੇ ਚੜੇ ਕਰਜ਼ ਵਿੱਚੋਂ 10 ਲੱਖ ਘੱਟ ਵਿਖਾਏ ਹਨ । 2022 ਵਿੱਚ ਆਸ਼ੂ ਤੇ 35 ਲੱਖ ਦਾ ਕਰਜ਼ਾ ਸੀ ਜੋ ਹੁਣ ਘੱਟ ਕੇ 25 ਲੱਖ ਪਹੁੰਚ ਗਿਆ ਹੈ।
ਆਸ਼ੂ ਕੋਲ ਬੈਂਕ ਵਿੱਚ 2022 ਦੇ 2.33 ਕਰੋੜ ਦੇ ਮੁਕਬਾਲੇ 2 ਕਰੋੜ 80 ਲੱਖ ਹਨ। ਜਿਸ ਦੇ ਤਹਿਤ 47 ਲੱਖ ਰੁਪਏ ਦਾ ਵਾਧਾ ਹੋਇਆ ਹੈ । ਇਸ ਤਰ੍ਹਾਂ ਅਚਨ ਜਾਇਦਾਦ ਵਿੱਚ ਕਮੀ ਆਈ ਹੈ । 2022 ਵਿੱਚ ਆਸ਼ੂ ਕੋਲ 4.21 ਕਰੋੜ ਦੀ ਜਾਇਦਾਦ ਸੀ ਜੋ ਹੁਣ 2025 ਵਿੱਚ 3.74 ਕਰੋੜ ਹੈ ਜੋ 47 ਲੱਖ ਘੱਟ ਹੈ । ਆਸ਼ੂ ਦੀ 2025 ਵਿੱਚ ਕੁੱਲ ਜਾਇਦਾਦ 6.54 ਕਰੋੜ ਸੀ ।
ਆਸ਼ੂ ਦੀ ਪਤਨੀ ਮਮਤਾ ਦੀ ਚਲ ਜਾਇਦਾਦ ਵਿੱਚ 29 ਲੱਖ ਦਾ ਵਾਧਾ ਹੋਇਆ ਹੈ। ਪਹਿਲਾਂ 1.24 ਕਰੋੜ ਸੀ ਜੋ ਹੁਣ 1.53 ਕਰੋੜ ਹੋ ਗਈ ਹੈ। ਮਮਤਾ ਆਸ਼ੂ ਦੇ ਕੋਲ 171.510 ਗ੍ਰਾਮ ਜੁਵੈਲਰੀ ਹੈ ਜਿਸਦੀ ਕੀਮਤ 1,50 9288 ਰੁਪਏ ਹੈ।