Punjab

ਪੰਜਾਬ ਦੇ 2 ਬੱਚਿਆ ਨੇ ਜ਼ਿੰਦਗੀ ਨੂੰ ਖੇਡ ਸਮਝਿਆ ! ਦੁਨੀਆ ਤੋਂ ਚੱਲੇ ਗਏ ! ਮਾਪਿਆਂ ਲਈ ਵੱਡਾ ਅਲਰਟ

ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਇੱਕ ਮਾਂ ਦੇ ਦੋਵੇ ਪੁੱਤ ਇੱਕ ਹੀ ਦਿਨ ਵਿੱਚ ਚੱਲੇ ਗਏ। ਕਿਉਂਕਿ ਉਹ ਕਿਧਰੇ ਨਾ ਕਿਧਰੇ ਰੀਲ ਅਤੇ ਰੀਅਲ ਜ਼ਿੰਦਗੀ ਵਿੱਚ ਫਰਕ ਨਹੀਂ ਸਮਝ ਸਕੇ । ਕੁਮਕਲਾਂ ਦੇ ਪਿੰਡ ਝਲਨ ਖੁਰਦ ਦੇ ਕੋਲ ਸੋਸ਼ਲ ਮੀਡੀਆ ਐਕਾਊਂਟ ਦੇ ਲਈ ਇੱਕ ਫੋਟੋ ਖਿੱਚਣ ਅਤੇ ਰੀਲ ਸ਼ੂਟ ਕਰਦੇ ਸਮੇਂ ਦੋਵੇ ਭਰਾ ਨਹਿਰ ਵਿੱਚ ਡੁੱਬ ਗਏ । ਘਟਨਾ ਦੇ ਵਕਤ ਮ੍ਰਿਤਕ ਮਸਜਿਦ ਤੋਂ ਨਮਾਜ਼ ਪੜ ਕੇ ਪਰਤ ਰਿਹਾ ਸੀ । ਵੇਖ ਵਾਲਿਆਂ ਦੇ ਮੁਤਾਬਿਕ ਛੋਟਾ ਮੁੰਡਾ ਤਲਾਬ ਵਿੱਚ ਡੁੱਬ ਗਿਆ ਦੂਜਾ ਬਚਾਉਣ ਲਈ ਗਿਆ ਤਾਂ ਉਹ ਵੀ ਡੁੱਬ ਗਿਆ ।

ਪੀੜਤਾਂ ਦੀ ਪਛਾਣ ਪਿੰਡ ਪੰਜੇਟਾ ਦੇ 17 ਸਾਲਾ ਮਹੁੰਮਦ ਅਬਦੁਲਾਹ ਅਤੇ ਉਸ ਦੇ ਛੋਟੇ ਭਰਾ 12 ਸਾਲ ਦੇ ਮੁਹੰਮਦ ਮੰਤੁਲਾ ਦੇ ਰੂਪ ਵਿੱਚ ਹੋਈ ਹੈ । ਮੁੰਡੇ ਪਿੰਡ ਦੇ ਇੱਕ ਸਰਕਾਰੀ ਸਕੂਲ ਦੇ ਵਿਦਿਆਰਥੀ ਸਨ । ਮ੍ਰਿਤਕ ਦੀ ਮਾਂ ਸਲੀਨਾ ਖਾਤੂਨ ਨੇ ਦੱਸਿਆ ਕਿ ਉਹ ਲੋਕ ਪੰਜੇਟਾ ਪਿੰਡ ਵਿੱਚ ਝੋਪੜੀ ਬਣਾ ਕੇ ਰਹਿੰਦੇ ਸਨ । ਸ਼ੁੱਕਰਵਾਰ ਸਵੇਰ ਉਸ ਦੇ ਪੁੱਤਰ ਨਮਾਜ ਪੜਨ ਦੇ ਲਈ ਨਾਲ ਦੀ ਮਸਜਿਦ ਵਿੱਚ ਗਏ ਸਨ ।

ਘਰ ਪਰਤ ਦੇ ਸਮੇਂ ਉਹ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਅਪਲੋਡ ਕਰਨ ਦੇ ਲਈ ਤਸਵੀਰਾਂ ਲੈਣ ਲਈ ਰੀਲ ਸ਼ੂਟ ਕਰਨ ਦੇ ਲਈ ਨਹਿਰ ਦੇ ਕੋਲ ਰੁਕੇ । ਲੋਕਾਂ ਦੇ ਮੁਤਾਬਿਕ ਇਸ ਵਿਚਾਲੇ ਛੋਟੇ ਭਰਾ ਮੁਹੰਮਦ ਮੰਤੁਲਾ,ਜੋ ਤਸਵੀਰਾਂ ਖਿੱਛਚਣ ਦੇ ਲਈ ਪਾਣੀ ਵਿੱਚ ਗਿਆ ਸੀ । ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਉਸ ਦਾ ਬੈਲੰਸ ਵਿਗੜ ਗਿਆ ਅਤੇ ਉਹ ਡੁੱਬ ਗਿਆ । ਉਸ ਨੂੰ ਬਚਾਉਣ ਦੇ ਲਈ ਭਰਾ ਨੇ ਵੀ ਪਾਣੀ ਵਿੱਚ ਛਾਲ ਮਾਰ ਦਿੱਤੀ ।

ਕੁਮਕਲਾਂ ਪੁਲਿਸ ਸਟੇਸ਼ਨ ਦੇ SHO ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਤਲਾਹ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ । ਪੁਲਿਸ ਨੇ ਬਚਾਉਣ ਦੇ ਲਈ ਗੋਤਾਖੋਰਾ ਨੂੰ ਵੀ ਲਗਾਇਆ । ਦੋਵਾਂ ਦੀ ਲਾਸ਼ਾਂ ਨੂੰ ਨਹਿਰ ਤੋਂ ਬਾਹਰ ਕੱਢਿਆ ਗਿਆ ਅਤੇ ਪੋਸਟਮਾਰਟਮ ਦੇ ਲਈ ਸਿਵਲ ਹਸਵਤਾਲ ਭੇਜ ਦਿੱਤਾ ਗਿਆ ।