ਬਿਊਰੋ ਰਿਪੋਰਟ : ਲੁਧਿਆਣਾ ਦੇ ਸੇਖਵਾਲ ਸਰਕਾਰੀ ਸਕੂਲ ਦੀ ਅਧਿਆਪਕ ਗਗਨਦੀਪ ਕੌਰ ਨੇ ਇੱਕ ਆਪਣੀ ਜ਼ਿੰਦਗੀ ਨਾਲ ਜੁੜਿਆ ਨੋਟ ਲਿਖ ਕੇ ਪੂਰੇ ਸਿੱਖਿਆ ਵਿਭਾਗ ਵਿੱਚ ਹੜਕੰਪ ਮਚਾ ਦਿੱਤਾ । ਅਧਿਆਪਕਾਂ ਗਗਨਦੀਪ ਕੌਰ ਨੇ ਆਪਣੀ ਜ਼ਿੰਦਗੀ ਖਤਮ ਕਰਨ ਦੀ ਧਮਕੀ ਦਿੰਦੇ ਹੋਏ ਪੱਤਰ ਵਿੱਚ ਇਲਜ਼ਾਮ ਲਗਾਇਆ ਹੈ ਕਿ 3 ਅਧਿਆਪਕ ਸਰੀਰਕ ਅਤੇ ਮਾਨਸਿਕ ਤੌਰ ‘ਤੇ ਉਸ ਨੂੰ ਪਰੇਸ਼ਾਨ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰੀ ਪ੍ਰਾਇਮਰੀ ਕਲਾਸਾਂ ਦੇ ਨਾਲ ਉਸ ‘ਤੇ ਹੋਰ ਕਲਾਸਾਂ ਦਾ ਦਬਾਅ ਪਾਇਆ ਜਾਂਦਾ ਹੈ । ਜਿਵੇਂ ਹੀ ਇਸ ਦਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਪ੍ਰਿੰਸੀਪਲ ਦੇ ਧਿਆਨ ਵਿੱਚ ਮਾਮਲਾ ਲਿਆਇਆ । ਇਸ ਤੋਂ ਬਾਅਦ ਪੁਲਿਸ ਵੀ ਸਕੂਲ ਪਹੁੰਚੀ
ਗਗਨਦੀਪ ਨੇ ਪੱਤਰ ਵਿੱਚ ਇਹ ਸ਼ਿਕਾਇਤ ਕੀਤੀ
ਮੈਂ ਗਗਨਦੀਪ ਕੌਰ ਐੱਸ ਵੀ ਆਰ ਵਾਰੰਟੀਅਰ ਸਰਕਾਰੀ ਪ੍ਰਾਈਮਰੀ ਸਕੂਲ ਸੇਖੋਵਾਲ ਵਿੱਚ 22-02-2014 ਤੋਂ ਸੇਵਾ ਨਿਭਾ ਰਹੀ ਹਾਂ। ਕਈ ਸਾਲਾਂ ਤੋਂ ਕੱਚੀ ਮੁਲਾਜ਼ਮ ਹਾਂ । ਸਰਕਾਰ ਦੀ ਗਲਤ ਨੀਤੀਆਂ ਦੇ ਕਾਰਨ ਕੱਚੇ ਮੁਲਾਜ਼ਮਾਂ ਨੂੰ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ ਕਈ ਕੱਚੇ ਅਧਿਆਪਕ ਆਪਣੀ ਜਾਨ ਗਵਾ ਚੁੱਕੇ ਹਨ । ਸਮੇਂ ਦੀਆਂ ਸਰਕਾਰ ਇਸ ਲੋਕ ਮਾਰੂ ਨੀਤੀ ਬਾਰੇ ਕੁਝ ਨਹੀਂ ਕਰਦੀਆਂ ਹਨ । ਇਸ ਕਾਰਨ ਅੱਜ ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਚੁੱਕੀ ਹੈ ਸਕੂਲ ਵਿੱਚ ਮਿਹਨਤ ਨਾਲ ਬੱਚਿਆਂ ਨੂੰ ਪੜਾਉਂਦੀ ਹਾਂ । ਪਰ ਉਨ੍ਹਾਂ ਨੂੰ ਸਟਾਫ ਪਰੇਸ਼ਾਨ ਕਰ ਰਿਹਾ ਹੈ ।
ਪਿਛਲੇ 10 ਸਾਲ ਤੋਂ ਐਡਜੈਸਟਮੈਂਟਾਂ ਦਾ ਕੰਮ ਕਰ ਰਹੀ ਹਾਂ। ਪਿਛਲੇ ਕਈ ਮਹੀਨਿਆਂ ਤੋਂ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਹੋ ਰਿਹਾ ਹੈ । ਕਿਹਾ ਜਾਂਦਾ ਹੈ ਕਿ ਪ੍ਰੀ ਪ੍ਰਾਈਮਰੀ ਕਲਾਸ ਦੇ ਨਾਲ-ਨਾਲ ਹੋਰ ਕਲਾਸਾਂ ਵਿੱਚ ਐਡਜੈਸਟਮੈਂਟ ਕਰੋ । ਪ੍ਰੀ ਪ੍ਰਾਇਮਰੀ ਕਲਾਸ ਖਤਮ ਹੋਣ ਦੇ ਬਾਅਦ ਜਾਣ ਬੁੱਝ ਕੇ ਉਸ ਨੂੰ ਪਰੇਸ਼ਾਨ ਕਰਨ ਦੇ ਲਈ HT ਮਨਜੀਤ ਕੌਰ,ਰਾਜਕੁਮਾਰ ਅਤੇ BPO ਮੈਡਮ ਇੰਦੂ ਸੂਦ ਵੱਲੋਂ ਨੌਕਰੀ ਛੱਡਣ ਦੇ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ । ਧਮਕੀ ਦਿੱਤੀ ਜਾ ਰਹੀ ਹੈ ਕਿ ਤੁਹਾਡੀ ਬਦਲੀ ਕਿਸੇ ਦੂਰ ਥਾਂ ‘ਤੇ ਕਰ ਦਿੱਤੀ ਜਾਵੇਗੀ। ਤੂੰ ਆਪ ਹੀ ਨੌਕਰੀ ਛੱਡ ਦੇਵੇਗੀ । ਮਨਜੀਤ ਕੌਰ ਨੇ BPO ਨਾਲ ਨਜ਼ਦੀਕੀ ਸਬੰਧ ਦੱਸ ਦੇ ਹੋਏ ਉਸ ਨੂੰ ਨੌਕਰੀ ਤੋਂ ਕੱਢਣ ਦੀ ਵੀ ਧਮਕੀ ਦਿੱਤੀ ਹੈ । ਮੈਂ ਜ਼ਿਆਦਾ ਕਲਾਸਾਂ ਪੜਾਉਣ ਵਿੱਚ ਅਸਮਰਥ ਹਾਂ ਕਿਉਂਕਿ ਮੈਂ ਸਰੀਰਕ ਅਤੇ ਮਾਨਸਿਕ ਤੌਰ ‘ਤੇ ਬਿਮਾਰ ਹਾਂ। ਮੇਰੇ 2 ਛੋਟੇ ਬੱਚੇ ਹਨ ਮੈਨੂੰ ਅੱਜ BPO ਵੱਲੋਂ ਵੈਰੀਫਿਕੇਸ਼ਨ ਦੇ ਦਸਤਾਵੇਜ਼ ਦੇਣ ਤੋਂ ਮਨਾ ਕਰ ਦਿੱਤਾ । ਜੇਕਰ ਮੈਂ ਉਨ੍ਹਾਂ ਦੀ ਗੱਲ ਨਹੀਂ ਮੰਨੀ ਤਾਂ ਉਹ ਮੇਰੀ ਫਾਇਲ ‘ਤੇ ਹਸਤਾਖਰ ਨਹੀਂ ਕਰਨਗੇ ।
ਮੈਂ 6 ਹਜ਼ਾਰ ਵਿੱਚ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਹਾਂ ਅਤੇ ਛੁੱਟੀ ਦੇ ਬਾਅਦ ਕੱਪੜੇ ਦੀ ਸਿਲਾਈ ਕਰਦੀ ਹਾਂ ਖਰਚਾ ਕੱਢਣ ਦੇ ਲਈ । ਮੇਰੇ ਪਤੀ ਪ੍ਰਾਈਵੇਟ ਨੌਕਰੀ ਕਰਦੇ ਹਨ। ਜੇਕਰ ਮੈਂ ਆਪਣੀ ਨੌਕਰੀ ਛੱਡ ਦੇਵਾਂਗੀ ਤਾਂ ਜ਼ਿੰਦਗੀ ਖਤਮ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ । ਮੈਂ ਆਪਣੀ ਜ਼ਿੰਦਗੀ ਪਰਿਵਾਰ ਨਾਲ ਖਤਮ ਕਰਾਂਗੀ, ਕਿਉਂ ਬੱਚਿਆਂ ਨੂੰ ਸੰਭਾਲਣ ਵਾਲਾ ਹੋਰ ਕੋਈ ਨਹੀਂ । ਕਿਰਪਾ ਕਰਕੇ ਡਿਪਟੀ DEO ਜੀ ਮੈਨੂੰ ਇਨਸਾਫ ਦਿਉ ਮੈਂ ਬਹੁਤ ਹੀ ਭਰੋਸੇ ਨਾਲ ਤੁਹਾਨੂੰ ਇਹ ਪੱਤਰ ਲਿਖ ਰਹੀ ਹਾਂ । BPO ਮੈਡਮ ਦਾ ਤਾਨਾਸ਼ਾਹੀ ਵਤੀਰਾ ਹੋਣ ਵਲੰਟੀਅਰ ਨੂੰ ਵੀ ਪਰੇਸ਼ਾਨ ਕਰਦਾ ਹੈ ਕੋਈ ਵੀ ਟਰਾਂਸਫਰ ਦੇ ਡਰ ਤੋਂ ਕੁਝ ਨਹੀਂ ਬੋਲ ਦਾ ਹੈ ।