ਬਿਉਰੋ ਰਿਪੋਰਟ : ਲੁਧਿਆਣਾ ਦੇ ਰੇਲਵੇ ਸਟੇਸ਼ਨ ‘ਤੇ 3 ਮਹੀਨੇ ਦਾ ਬੱਚਾ ਚੋਰੀ ਹੋ ਗਿਆ ਹੈ । ਸੀਵਾਨ,ਬਿਹਾਰ ਦਾ ਪਰਿਵਾਰ ਲੁਧਿਆਣਾ ਆਇਆ ਸੀ, ਉਨ੍ਹਾਂ ਨੂੰ ਜੰਡਿਆਲਾ ਜਾਣਾ ਸੀ। ਰਾਤ ਜ਼ਿਆਦਾ ਹੋ ਦੀ ਵਜ੍ਹਾ ਕਰਕੇ ਬੱਚੇ ਦੀ ਮਾਂ ਸੋਨਮ ਦੇਵੀ ਅਤੇ ਪਿਤਾ ਸਟੇਸ਼ਨ ‘ਤੇ ਹੀ ਅਰਾਮ ਕਰਨ ਲਈ ਰੁਕ ਗਿਆ ।
ਬੈਂਚ ਦੇ ਹੇਠਾਂ ਤੋਂ ਅਗਵਾ ਕੀਤਾ
ਗੋਪਾਲਗੰਜ ਸੀਵਾਨ ਦੀ ਔਰਤ ਸੋਨਮ ਨੇ ਦੱਸਿਆ ਕਿ ਉਸ ਦਾ ਬੱਚਾ ਭੁੱਖਾ ਰੋ ਰਿਹਾ ਸੀ। ਬੱਚੇ ਨੂੰ ਦੁੱਧ ਪਿਲਾਉਣ ਦੇ ਲਈ ਉਹ ਰੇਲਵੇ ਸਟੇਸ਼ਨ ਦੀ ਕੈਂਟੀਨ ਦੇ ਕੋਲ ਹੀ ਲੇਟ ਗਈ । ਥਕਾਨ ਜ਼ਿਆਦਾ ਹੋਣ ਦੀ ਵਜ੍ਹਾ ਕਰਕੇ ਦੋਵੇ-ਪਤੀ-ਪਤਨੀ ਨੂੰ ਨੀਂਦ ਆ ਗਈ। ਬੱਚੇ ਨੂੰ ਉਨ੍ਹਾਂ ਨੇ ਬੈਂਚ ਦੇ ਹੇਠਾਂ ਰੱਖ ਦਿੱਤਾ। ਸਵੇਰ ਵੇਲੇ ਜਦੋਂ ਉਹ ਉੱਠੇ ਤਾਂ ਬੱਚਾ ਉਨ੍ਹਾਂ ਦੇ ਨਾਲ ਨਹੀਂ ਸੀ । ਪਰਿਵਾਰ ਨੇ ਕਾਫੀ ਸ਼ੋਰ ਮਚਾਇਆ,ਪਰ ਉਹ ਨਹੀਂ ਮਿਲਿਆ ।
ਬੱਚੇ ਦੀ ਕਾਫੀ ਤਲਾਸ਼ ਕੀਤੀ ਜਾ ਰਹੀ ਹੈ,ਪਰਿਵਾਰ ਮੁਤਾਬਿਕ ਉਨਾਂ ਦਾ ਬੱਚਾ ਕੋਈ ਅਣਪਛਾਤੇ ਚੁੱਕ ਕੇ ਲੈ ਗਿਆ । ਫਿਲਹਾਲ ਪੁਲਿਸ ਇਸ ਮਾਮਲੇ ਨੂੰ ਸ਼ੱਕੀ ਮੰਨ ਕੇ ਜਾਂਚ ਕਰ ਰਹੀ ਹੈ। ਸਟੇਸ਼ਨ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ।
ਭਿਖਾਰੀਆਂ ‘ਤੇ ਪੁਲਿਸ ਨੂੰ ਸ਼ੱਕ
ਰੇਲਵੇ ਸਟੇਸ਼ਨ ‘ਤੇ ਮੌਜੂਦ ਭਿਖਾਰੀਆਂ ‘ਤੇ ਪੁਲਿਸ ਨੂੰ ਸ਼ੱਕ ਹੈ। ਥਾਣਾ GRP ਦੇ ਇੰਸਪੈਕਟਰ ਜਤਿੰਦਰ ਸਿੰਘ ਬੱਚੇ ਦੀ ਤਸਵੀਰ ਲੈ ਕੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਚੈੱਕ ਕਰ ਰਹੇ ਹਨ। ਸਟੇਸ਼ਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਜਿਸ ਥਾਂ ‘ਤੇ ਬੱਚਾ ਚੋਰੀ ਹੋਇਆ ਉਹ ਥਾਂ ਸੀਸੀਟੀਵੀ ਵਿੱਚ ਕੈਦ ਨਹੀਂ ਹੋ ਰਹੀ ਹੈ।
ਔਰਤ ਨੇ ਗੋਦ ਵਿੱਚ ਚੁੱਕਿਆ ਬੱਚਾ,ਹਿਰਾਸਤ ਵਿੱਚ ਆਟੋ ਡਰਾਈਵਰ
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਬੱਚਾ ਚੋਰੀ ਕਰਨ ਵਾਲੀ ਇੱਕ ਔਰਤ ਹੈ । ਸਟੇਸ਼ਨ ਦੇ ਬਾਹਰ ਤੋਂ ਉਹ ਇੱਕ ਆਟੋ ਵਿੱਚ ਬੱਚਾ ਲੈਕੇ ਗਈ ਹੈ । ਫਿਲਹਾਲ ਪੁਲਿਸ ਨੇ ਉਸ ਆਟੋ ਚਲਾਉਣ ਵਾਲੇ ਡਰਾਈਵਰ ਨੂੰ ਹਿਰਾਸਤ ਵਿੱਚ ਲਿਆ ਹੈ । ਉਸ ਤੋਂ ਪੁੱਛ-ਗਿੱਛ ਕੀਤੀ ਜੀ ਰਹੀ ਹੈ । ਉਸ ਥਾਂ ‘ਤੇ ਵੀ ਪੁਲਿਸ ਚੈਕਿੰਗ ਕਰਨ ਦੇ ਲਈ ਆਈ ਜਿੱਥੇ ਆਟੋ ਡਰਾਈਵਰ ਔਰਤ ਨੂੰ ਛੱਡ ਕੇ ਆਇਆ ਸੀ ।