Punjab

2000 ਦੇ ਨੋਟ ਬੰਦ ਹੋਣ ਨਾਲ ਲੁਧਿਆਣਾ ਦੇ ਕਾਰੋਬਾਰੀਆਂ ਦੀ ਲੱਗੀ ਲਾਟਰੀ !

ਬਿਊਰੋ ਰਿਪੋਰਟ : RBI ਵੱਲੋਂ 2 ਹਜ਼ਾਰ ਦੇ ਨੋਟ ਨੂੰ ਵਾਪਸ ਲੈਣ ਦੇ ਫੈਸਲੇ ਦੇ ਬਾਅਦ ਲੁਧਿਆਣਾ ਦੇ ਛੋਟੇ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਿਆ ਹੈ । ਕਾਰੋਬਾਰੀਆਂ ਦਾ ਜੋ ਬਾਜ਼ਾਰ ਵਿੱਚ ਉਦਾਰ ਰੁਕਿਆ ਹੋਇਆ ਸੀ ਉਹ ਵਾਪਸ ਆਉਣਾ ਸ਼ੁਰੂ ਹੋ ਗਿਆ ਹੈ ।
ਕਾਰੋਬਾਰੀਆਂ ਦੇ ਮੁਤਾਬਿਕ ਦੇਰ ਰਾਤ ਨੂੰ ਉਦਾਰ ਵਾਪਸ ਕਰਨ ਵਾਲਿਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਸਨ,ਤੁਹਾਡੀ ਪੇਮੈਂਟ ਕਿੰਨੀ ਹੈ ? ਉਸ ਦਾ ਹਿਸਾਬ ਕਰੋ ।

ਕਾਰੋਬਾਰਿਆਂ ਦੇ ਮੁਤਾਬਿਕ RBI ਦੇ ਇਸ ਫੈਸਲੇ ਦੇ ਬਾਅਦ ਬਾਜ਼ਾਰ ਵਿੱਚ ਉਛਾਲ ਆ ਗਿਆ ਹੈ । ਹੌਜਰੀ ਕਾਰੋਬਾਰੀ ਰਮਨ ਚੋਪੜਾ ਨੇ ਕਿਹਾ ਲੋਕਾਂ ਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ । 2 ਹਜ਼ਾਰ ਦਾ ਨੋਟ ਵੇਖ ਕੇ ਆਮ ਲੋਕਾਂ ਨੂੰ ਕਾਫੀ ਸਮੇਂ ਹੋ ਚੁੱਕਿਆ ਹੈ। ਜਿੰਨਾਂ ਲੋਕਾਂ ਨੇ ਭ੍ਰਿਸ਼ਟਾਚਾਰ ਦੇ ਨੋਟ ਜਮਾ ਕੀਤੇ ਹਨ ਉਹ ਹੁਣ ਬਾਹਰ ਕੱਢਣੇ ਪੈਣਗੇ । ਬਾਜ਼ਾਰ ਵਿੱਚ ਖਲਬਲੀ ਮੱਚ ਗਈ ਹੈ । ਰੁਕਿਆ ਹੋਇਆ ਪੈਸਾ ਆਉਣ ਲੱਗਿਆ ਹੈ ।

ਬਾਜ਼ਾਰ ਵਿੱਚ ਤੇਜ਼ੀ ਆਈ

ਕੱਪੜਾ ਕਾਰੋਬਾਰੀ ਸੁਮਿਤ ਅਰੋੜਾ ਨੇ ਕਿਹਾ ਕਿ ਲੰਮੇ ਵਕਤ ਤੋਂ ਜਿੰਨਾਂ ਲੋਕਾਂ ਕੋਲ ਉਦਾਰ ਰੁਕਿਆ ਸੀ ਉਹ ਕਾਲ ਕਰ ਰਹੇ ਹਨ । ਉਨ੍ਹਾਂ ਮੁਤਾਬਿਕ ਰੁਕੇ ਹੋਏ ਪੈਸੇ ਦੇ ਵਾਪਸ ਆਉਣ ਨਾਲ ਕਾਰੋਬਾਰ ਵਧੇਗਾ । ਇੱਕ ਹੋਰ ਹੌਜਰੀ ਵਪਾਰੀ ਸੁਮੇਸ਼ ਰਾਜਪਾਲ ਨੇ ਕਿਹਾ
ਜਿੰਨਾਂ ਲੋਕਾਂ ਤੋਂ ਉਦਾਰ ਵਾਪਸ ਆਉਣ ਦੀ ਉਮੀਦ ਨਹੀਂ ਸੀ ਉਹ ਵੀ ਕਾਲ ਕਰਕੇ ਕਹਿ ਰਹੇ ਹਨ ਕਿ ਹਿਸਾਬ ਦੱਸੋਂ,ਕਿੰਨੇ ਪੈਸੇ ਦੇਣੇ ਹਨ । ਇਸ ਨਾਲ ਲੰਮੇ ਸਮੇਂ ਤੋਂ ਰੁਕਿਆ ਹੋਇਆ ਪੈਸਾ ਵਾਪਸ ਮਿਲ ਰਿਹਾ ਹੈ ।

ਕਾਰੋਬਾਰੀਆਂ ਨੂੰ ਨੋਟ ਬਦਲਣ ਦਾ ਸਮਾਂ ਮਿਲੇਗਾ

ਕੋਲਾ ਕਾਰੋਬਾਰੀ ਗੌਰਵ ਜਿੰਦਲ ਨੇ ਕਿਹਾ ਆਮ ਵਪਾਰੀ ਨੂੰ ਫਾਇਦਾ ਹੋਵੇਗਾ । 20 ਹਜ਼ਾਰ ਤੱਕ ਬਿਨਾਂ ਖਾਤੇ ਦੇ ਨੋਟ ਬਦਲੇ ਜਾ ਸਕਣਗੇ । ਇਸ ਤੋਂ ਇਲਾਵਾ ਸਰਕਾਰ ਨੇ ਨੋਟ ਬਦਲਣ ਦੇ ਲਈ ਪੂਰਾ ਸਮਾਂ ਦਿੱਤਾ ਹੈ । ਇਸ ਕਾਰਨ ਕਾਰੋਬਾਰੀਆਂ ਨੂੰ ਸਮਾਂ ਮਿਲੇਗਾ ਨੋਟ ਬਦਲਣ ਲਈ ।

2016 ਵਿੱਚ 2 ਹਜ਼ਾਰ ਦਾ ਨੋਟ ਮਾਰਕਿਟ ਵਿੱਚ ਆਇਆ ਸੀ

2 ਹਜ਼ਾਰ ਦਾ ਨੋਟ ਨਵੰਬਰ 2016 ਵਿੱਚ ਮਾਰਕਿਟ ਵਿੱਚ ਆਇਆ ਸੀ । ਉਸ ਵੇਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 500 ਅਤੇ 1000 ਦੇ ਨੋਟ ਬੰਦ ਕਰ ਦਿੱਤੇ ਸੀ । ਇਸ ਦੀ ਥਾਂ ਨਵੇਂ ਪੈਟਰਨ ਦੇ 500 ਅਤੇ 2000 ਦੇ ਨੋਟ ਜਾਰੀ ਕੀਤਾ ਗਿਆ ਸੀ । RBI ਸਾਲ 2018-19 ਤੋਂ 2000 ਦੇ ਨੋਟਾਂ ਦੀ ਛਪਾਈ ਬੰਦ ਕਰ ਚੁੱਕਿਆ ਸੀ । RBI ਨੇ ਫਿਲਹਾਲ 30 ਸਤੰਬਰ ਤੱਕ 2000 ਦੇ ਨੋਟ ਬੈਕਾਂ ਵਿੱਚ ਬਦਲਨ ਜਾਂ ਅਕਾਉਂਟ ਵਿੱਚ ਜਮਾ ਕਰਨ ਨੂੰ ਕਿਹਾ ਹੈ ।