The Khalas Tv Blog Punjab ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਲੁਧਿਆਣਾ ਬੰਦ : ਸੜਕਾਂ ‘ਤੇ ਲੱਗਣਗੇ ਧਰਨੇ; 700 ਪੁਲਿਸ ਮੁਲਾਜ਼ਮ ਤਾਇਨਾਤ
Punjab

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਲੁਧਿਆਣਾ ਬੰਦ : ਸੜਕਾਂ ‘ਤੇ ਲੱਗਣਗੇ ਧਰਨੇ; 700 ਪੁਲਿਸ ਮੁਲਾਜ਼ਮ ਤਾਇਨਾਤ

Ludhiana shutdown today on the call of the United Kisan Morcha: Dharnas will be held on the roads; 700 police personnel deployed

Ludhiana shutdown today on the call of the United Kisan Morcha: Dharnas will be held on the roads; 700 police personnel deployed

ਚੰਡੀਗੜ੍ਹ : ਕਿਸਾਨ ਜਥੇਬੰਦੀਆਂ ਵੱਲੋਂ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਬੰਦ ਤਹਿਤ ਅੱਜ ਲੁਧਿਆਣਾ ਦੀਆਂ ਸਨਅਤਾਂ ਅਤੇ ਆਵਾਜਾਈ ਦੇ ਮੁੱਖ ਸਾਧਨ ਬੱਸਾਂ ਬੰਦ ਰਹਿਣਗੀਆਂ। ਲੁਧਿਆਣਾ ਵਿੱਚ 250 ਦੇ ਕਰੀਬ ਪ੍ਰਾਈਵੇਟ ਬੱਸਾਂ ਅਤੇ 150 ਦੇ ਕਰੀਬ ਸਰਕਾਰੀ ਬੱਸਾਂ ਸਵੇਰ ਤੋਂ 12 ਵਜੇ ਤੱਕ ਬੰਦ ਰਹਿਣਗੀਆਂ। ਪੰਜਾਬ ਬੱਸ ਅਪਰੇਟਰਜ਼ ਯੂਨੀਅਨ ਦੇ ਸਕੱਤਰ ਰਜਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਅਤੇ ਡਰਾਈਵਰਾਂ ਵਿਰੁੱਧ ਜਾਰੀ ਕੀਤੇ ਗਏ ਕਾਨੂੰਨ ਪੂਰੀ ਤਰ੍ਹਾਂ ਗ਼ਲਤ ਹਨ। ਅੱਜ ਬੱਸਾਂ ਨਾ ਚੱਲਣ ਕਾਰਨ ਸਰਕਾਰ ਨੂੰ ਕਰੀਬ 1 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ।

ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਵੀਰਵਾਰ ਸ਼ਾਮ ਨੂੰ ਹੋਈ ਤੀਜੇ ਦੌਰ ਦੀ ਗੱਲਬਾਤ ਵੀ ਆਪਣੇ ਸਿੱਟੇ ‘ਤੇ ਨਾ ਪੁੱਜ ਸਕੀ। ਲੁਧਿਆਣਾ ਵਿੱਚ ਬੰਦ ਦੇ ਮੱਦੇਨਜ਼ਰ ਪੂਰੇ ਜ਼ਿਲ੍ਹੇ ਵਿੱਚ 700 ਤੋਂ ਵੱਧ ਪੁਲੀਸ ਮੁਲਾਜ਼ਮ ਸੜਕਾਂ ’ਤੇ ਤਾਇਨਾਤ ਰਹਿਣਗੇ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਦੱਸ ਦੇਈਏ ਕਿ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਦੀਆਂ ਮੁੱਖ ਸੜਕਾਂ ‘ਤੇ ਭਾਰੀ ਟ੍ਰੈਫਿਕ ਜਾਮ ਰਹੇਗਾ। ਰਾਜ ਅਤੇ ਰਾਸ਼ਟਰੀ ਰਾਜਮਾਰਗ ਚਾਰ ਘੰਟੇ ਲਈ ਬੰਦ ਰਹਿਣਗੇ। ਪੰਜਾਬ ਵਿੱਚ ਬੰਦ ਨੂੰ ਸਫ਼ਲ ਬਣਾਉਣ ਲਈ ਕੁੱਲ 37 ਯੂਨੀਅਨਾਂ ਦਾ ਸਮਰਥਨ ਹੈ।

ਦੇਸ਼ ਦੀ ਰਾਜਧਾਨੀ ‘ਚ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਵਾਰ ਫਿਰ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਇਸ ਦੇ ਲਈ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਦਿੱਲੀ ਜਾ ਰਹੇ ਹਨ, ਪਰ ਉਨ੍ਹਾਂ ਨੂੰ ਸਰਹੱਦ ‘ਤੇ ਰੋਕ ਦਿੱਤਾ ਗਿਆ ਹੈ। ਪੁਲਿਸ ਨੇ ਕਿਸਾਨ ਜਥੇਬੰਦੀ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ, ਜਿਸ ‘ਚ ਕਈ ਲੋਕ ਜ਼ਖਮੀ ਹੋ ਗਏ।

ਬੀਕੇਯੂ-ਲੱਖੋਵਾਲ ਵੱਲੋਂ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਚੰਡੀਗੜ੍ਹ ਰੋਡ ਕੋਹਾੜਾ ਚੌਂਕ, ਬੀਕੇਯੂ-ਕਾਦੀਆਂ ਅਪੋਲੋ ਹਸਪਤਾਲ ਮੇਨ ਜੀ.ਟੀ ਰੋਡ, ਮੇਨ ਡੇਹਲੋਂ ਚੌਂਕ, ਜੋਧਾਂ ਅਤੇ ਜੋਧਾਂ ਬਜ਼ਾਰ ਜਮਹੂਰੀ ਕਿਸਾਨ ਸਭਾ ਮੱਲਾਂਪੁਰ ਵੱਲੋਂ ਬੀਕੇਯੂ-ਡਕੌਂਦਾ (ਬੁਰਜ) ਦੀ ਅਗਵਾਈ ਹੇਠ ਧਰਨਾ ਜੀ.ਟੀ ਰੋਡ ਨੇੜੇ ਹਸਪਤਾਲ, ਕਿਰਤੀ ਕਿਸਾਨ ਯੂਨੀਅਨ ਦੇ ਮੈਂਬਰ ਹਰੀ ਸਿੰਘ ਨਲਵਾ ਚੌਕ ਰਾਏਕੋਟ ਵਿਖੇ ਧਰਨਾ ਦੇਣਗੇ।

ਇਸੇ ਤਰ੍ਹਾਂ ਕਿਸਾਨਾਂ ਨੇ ਬੀਕੇਯੂ-ਡਕੌਂਦਾ ਬਰਨਾਲਾ ਰੋਡ ਰਾਏਕੋਟ, ਕਿਰਤੀ ਕਿਸਾਨ ਯੂਨੀਅਨ, ਬੀਕੇਯੂ-ਡਕੌਂਦਾ ਅਤੇ ਬੀਕੇਯੂ ਉਗਰਾਹਾ ਫਿਰੋਜ਼ਪੁਰ ਰੋਡ ਜਗਰਾਉਂ ਵਿਖੇ ਪੀਐਸਈਬੀ ਦਫ਼ਤਰ ਦੇ ਬਾਹਰ, ਬੀਕੇਯੂ-ਰਾਜੇਵਾਲ, ਬੀਕੇਯੂ-ਲੱਖੋਵਾਲ, ਬੀਕੇਯੂ-ਕਾਦੀਆਂ ਦੇ ਘੁਲਾਲ ਟੋਲ ਪਲਾਜ਼ਾ ਅਤੇ ਖਾਲਸਾ ਚੌਂਕ ਮੜ੍ਹਾਹਾ ਰੋਡ ਵਿਖੇ ਕਿਸਾਨ ਕਰਨਗੇ ਰੋਸ ਪ੍ਰਦਰਸ਼ਨ।

ਬੀਕੇਯੂ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਯੂਨਾਈਟਿਡ ਕਿਸਾਨ ਮੋਰਚਾ ਦੇ ਸੱਦੇ ’ਤੇ 16 ਫਰਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। 18 ਫਰਵਰੀ ਨੂੰ ਲੁਧਿਆਣਾ ਵਿੱਚ ਇੱਕ ਹੋਰ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਸਰਕਾਰ ਖ਼ਿਲਾਫ਼ ਹੋਰ ਸਖ਼ਤ ਫੈਸਲੇ ਲਏ ਜਾਣਗੇ। ਸਰਕਾਰ ਨੇ ਦਿੱਲੀ ਨੂੰ ਜਾਣ ਵਾਲੀਆਂ ਸੜਕਾਂ ‘ਤੇ ਵੱਡੀਆਂ-ਵੱਡੀਆਂ ਕੰਧਾਂ ਬਣਾ ਦਿੱਤੀਆਂ ਹਨ। ਭਾਰਤ-ਪਾਕਿਸਤਾਨ ਸਰਹੱਦ ‘ਤੇ ਅਜਿਹੇ ਪ੍ਰਬੰਧ ਨਹੀਂ ਕੀਤੇ ਗਏ ਹਨ।

Exit mobile version