ਬਿਊਰੋ ਰਿਪੋਰਟ : ਲੁਧਿਆਣਾ ਤੋਂ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਇੱਕ ਸ਼ਖ਼ਸ ਨੇ ਕੈਂਚੀ ਦੇ ਨਾਲ ਦੂਜੇ ਦੇ ਕੰਨ ਵੱਢ ਦਿੱਤਾ । DMC ਹਸਪਤਾਲ ਦੇ ਬਾਹਰ 2 ਮੈਡੀਕਲ ਸਟੋਰ ਚਲਾਉਣ ਵਾਲਿਆਂ ਦੇ ਵਿਚਾਲੇ ਗਾਹਰਾਂ ਨੂੰ ਲੈਕੇ ਲੜਾਈ ਹੋ ਗਈ । ਇੱਕ ਪੱਖ ਦਾ ਕਹਿਣਾ ਹੈ ਕਿ ਗਾਹਕਾਂ ਨੂੰ ਲੈਕੇ ਝਗੜਾ ਹੋਇਆ ਜਦਕਿ ਕੁਝ ਲੋਕ ਝਗੜੇ ਦੇ ਪਿੱਛੇ ਪੁਰਾਣੀ ਰੰਜਿਸ਼ ਨੂੰ ਕਾਰਨ ਦੱਸ ਰਹੇ ਹਨ । ਦੱਸਿਆ ਜਾ ਰਿਹਾ ਹੈ ਕਿ ਲੜਾਈ ਦੌਰਾਨ ਇੱਕ ਦੁਕਾਨਦਾਰ ਨੇ ਦੂਜੇ ਦਾ ਕੰਨ ਕੈਂਚੀ ਨਾਲ ਵੱਢ ਦਿੱਤੀ ਅਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ।
ਦੋਵਾਂ ਪੱਖਾਂ ਨੇ ਲਗਾਏ ਗੰਭੀਰ ਇਲਜ਼ਾਮ
ਹਸਪਤਾਲ ਦੇ ਬਾਹਰ ਹੰਗਾਮਾ ਹੁੰਦੇ ਵੇਖ ਲੋਕਾਂ ਨੇ ਫੌਰਨ ਪੁਲਿਸ ਅਧਿਕਾਰੀਆਂ ਨੂੰ ਇਤਲਾਹ ਦਿੱਤੀ । ਜ਼ਖਮੀ ਨੌਜਵਾਨ ਮਨੀ ਨੇ ਦੱਸਿਆ ਕਿ ਉਹ ਪਹਿਲਾਂ ਪਾਇਲ ਮੈਡੀਕਲ ਵਿੱਚ ਨੌਕਰੀ ਕਰਦਾ ਸੀ ।ਹੁਣ ਉਸ ਨੇ ਆਪਣਾ ਕਾਰੋਬਾਰ ਸੈਟ ਕਰਕੇ ਹਸਪਤਾਲ ਦੇ ਨਜ਼ਦੀਕ ਦੁਕਾਨ ਖੋਲ ਲਈ ਹੈ । ਇਸੇ ਵਜ੍ਹਾ ਨਾਲ ਦੂਜੇ ਦੁਕਾਨਦਾਰ ਉਸ ਤੋਂ ਰੰਜਿਸ਼ ਰੱਖ ਦੇ ਹਨ ।
ਦੁਕਾਨ ‘ਤੇ ਗਾਹਕਾਂ ਦੀ ਭੀੜ ਵੇਖ ਕੇ ਭੜਕਿਆ
ਮਨੀ ਨੇ ਦੱਸਿਆ ਕਿ ਉਸ ਦੀ ਦੁਕਾਨ ‘ਤੇ ਕਾਫੀ ਗਾਹਕ ਸਨ । ਗਾਹਕਾਂ ਨੂੰ ਵੇਖ ਕੇ ਦੂਜੇ ਦੁਕਾਨਦਾਰ ਉਸ ਦੇ ਨਾਲ ਰੰਜਿਸ਼ ਰੱਖਣ ਲੱਗੇ । ਜਿਸ ਕਾਰਨ ਉਨ੍ਹਾਂ ਨੇ ਦੁਕਾਨ ‘ਤੇ ਹਮਲਾ ਕਰ ਦਿੱਤਾ । ਸੰਨੀ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੇ ਭਰਾ ਅਤੇ ਉਸ ਦੇ ਨਾਲ ਕੁੱਟਮਾਰ ਕੀਤੀ ।
ਸੀਸੀਟੀਵੀ ਵਿੱਚ ਕੈਦ ਹੋਈ ਝੜਪ
ਦੁਕਾਨਦਾਰ ਦੱਸ ਰਹੇ ਹਨ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਨਾ ਹੋਕੇ ਗਾਹਕਾਂ ਦਾ ਮਾਮਲਾ ਹੈ । ਦੋਵੇ ਪੱਖਾਂ ਦੀ ਝੜਪ ਇਲਾਕੇ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋਈ ਹੈ । ਥਾਣਾ ਡਿਵੀਜਨ ਨੰਬਰ 8 ਦੀ ਪੁਲਿਸ ਨੇ ਮੌਕੇ ਦੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ । ਪੁਲਿਸ ਮੁਤਾਬਿਕ ਦੋਵਾਂ ਪੱਖਾਂ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਬਿਆਨ ਦਰਜ ਕੀਤੇ ਜਾਣਗੇ ।