ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਮਰਾਡੋ ਪੁਲਿਸ ਸਟੇਸ਼ਨ ਦੇ ਇੰਚਾਰਜ ਅਸ਼ਵਨੀ ਕੁਮਾਰ ਨੂੰ ACP ਨੇ ਸਸਪੈਂਡ ਕਰ ਦਿੱਤਾ ਹੈ । ਚੌਕੀ ਇੰਚਾਰਜ ਨੇ 5 ਦਿਨ ਪਹਿਲਾਂ ਰਾਤ ਮਹਿਲਾ ‘ਤੇ ਹੱਥ ਚੁੱਕਿਆ ਸੀ । ਵਾਰਦਾਤ GNE ਕਾਲਜ ਦੇ ਕੋਲ ਦੀ ਹੈ । ਪੂਰੀ ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ,ਜਿਸ ਵਿੱਚ ਪੁਲਿਸ ਮੁਲਾਜ਼ਮ ਇੱਕ ਰੈਸਟੋਰੈਂਟ ਵਿੱਚ ਇੱਕ ਸ਼ਖਸ ਦੇ ਮੂੰਹ ‘ਤੇ ਥੱਪੜ ਮਾਰਦਾ ਹੋਇਆ ਵਿਖਾਈ ਦੇ ਰਿਹਾ ਸੀ । ਅਧਿਕਾਰਿਆਂ ਵੱਲੋਂ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਚੌਕੀ ਇੰਚਾਰਜ ਅਸ਼ਵਨੀ ਕੁਮਾਰ ਨੇ ਵਰਦੀ ਪਾ ਕੇ ਇੱਕ ਮਹਿਲਾ ‘ਤੇ ਹੱਥ ਚੁੱਕਿਆ ਸੀ, ਫਿਰ ਹੱਥ ਫੜ ਕੇ ਖਿਚਿਆ ਵੀ ਸੀ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਉਨ੍ਹਾਂ ‘ਤੇ ਐਕਸ਼ਨ ਲਿਆ ਹੈ ।
ਉਧਰ , ASI ਅਸ਼ਵਨੀ ਕੁਮਾਰ ਨੇ ਮਹਿਲਾ ‘ਤੇ ਇਲਜ਼ਾਮ ਲਗਾਇਆ ਸੀ ਕਿ ਕਿਸੇ ਥਾਂ ਤੋਂ ਰੇਡ ਕਰਕੇ ਉਹ ਵਾਪਸ ਆ ਰਹੇ ਸਨ । ਰਸਤੇ ਵਿੱਚ ਕੁਝ ਲੋਕ ਬਹਿਸਬਾਜ਼ੀ ਕਰ ਰਹੇ ਸਨ,ਜਦੋਂ ਉਨ੍ਹਾਂ ਨੇ ਝਗੜੇ ਨੂੰ ਰੋਕਿਆ ਅਤੇ ਪੁੱਛ-ਗਿੱਛ ਕੀਤੀ ਤਾਂ ਉੱਥੇ ਮੌਜੂਦ ਮਹਿਲਾ ਨੇ ਉਨ੍ਹਾਂ ਨੂੰ ਗਾਲਾਂ ਕੱਢਿਆਂ ਜਦਕਿ ਮਹਿਲਾ ਦਾ ਕਹਿਣਾ ਕਿ ਚੌਕੀ ਇੰਚਾਰਜ ਨੇ ਉਸ ਨਾਲ ਕੁੱਟਮਾਰ ਕੀਤੀ ਸੀ ।
ਜਨਮ ਦਿਨ ਦੀ ਪਾਰਟੀ ਦੌਰਾਨ ਹੋਇਆ ਵਿਵਾਦ
ਮਹਿਲਾ ਦੇ ਸਾਥੀ ਅੰਕਿਤ ਅਤੇ ਸੰਦੀਪ ਨੇ ਦੱਸਿਆ ਕਿ ਉਹ ਸਾਰੇ ਜਨਮ ਦਿਨ ਦੀ ਪਾਰਟੀ ਕਰ ਰਹੇ ਸਨ, ਇਸ ਵਿਚਾਲੇ ਕੁਝ ਲੋਕ ਸਰੇਆਮ ਸ਼ਰਾਬ ਪੀ ਰਹੇ ਸਨ, ਉਹ ਲੋਕ ਵੀ ਸਾਇਡ ‘ਤੇ ਡ੍ਰਿੰਕ ਕਰਨ ਲੱਗੇ, ਉਨ੍ਹਾਂ ਨੇ ਸਮਝਿਆ ਕਿ ਸ਼ਾਇਦ ਰੈਸਟੋਰੈਂਟ ਦੇ ਕੋਲ ਪਰਮਿਟ ਹੈ, ਉਸੀ ਦੌਰਾਨ ਚੌਕੀ ਇੰਚਾਰਜ ਮਹਿਲਾ ਨੂੰ ਕਾਰ ਦੇ ਪਿੱਛੇ ਲੈ ਗਿਆ ਅਤੇ ਕੁੱਟਮਾਰ ਕਰਨ ਲੱਗਿਆ।
ACP ਨੇ ਕਿਹਾ ਵਰਦੀ ਪਾਕੇ ਮਹਿਲਾ ‘ਤੇ ਹੱਥ ਚੁੱਕਣਾ ਗਲਤ ਹੈ
ACP ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲੇ ਦੀ ਜਾਂਚ ਕੀਤੀ ਹੈ,ਵੀਡੀਓ ਜੋ ਸਾਹਮਣੇ ਆਇਆ ਹੈ ਉਸ ਵਿੱਚ ਵਿਖਾਈ ਦੇ ਰਿਹਾ ਹੈ ਕਿ ASI ਅਸ਼ਵਨੀ ਮਹਿਲਾ ‘ਤੇ ਵਰਦੀ ਪਾਕੇ ਹੱਥ ਚੁੱਕ ਰਿਹਾ ਸੀ । ਇਸ ਨਾਲ ਲੋਕਾਂ ਵਿੱਚ ਪੁਲਿਸ ਦਾ ਅਕਸ ਖਰਾਬ ਹੁੰਦਾ ਹੈ ਅਧਿਕਾਰੀਆਂ ਦੇ ਹੁਕਮਾਂ ਤੋਂ ਬਾਅਦ ਅਸ਼ਵਨੀ ਕੁਮਾਰ ਨੂੰ ਸਸਪੈਂਡ ਕੀਤਾ ਹੈ ।