Punjab

ਸਰਕਾਰੀ ਸਕੂਲ ‘ਚ 8 ਵਾਰ ਚੋਰੀ ! ਪ੍ਰਿੰਸੀਪਲ ਨੇ ਚੋਰ ਦੇ ਨਾਂ ਲਿੱਖੀ ਚਿੱਠੀ !

ਫਿਰੋਜ਼ਪੁਰ : ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਪਿੰਡ ਰੂਕਨਾ ਮੰਗਲਾ ਦਾ ਸਰਕਾਰੀ ਸਕੂਲ ਚੋਰਾਂ ਦਾ ਘਰ ਬਣ ਗਿਆ ਹੈ, ਚੋਰ ਜਦੋਂ ਚਾਉਂਦੇ ਹਨ ਚੋਰੀ ਦਾ ਸਮਾਨ ਚੁੱਕ ਕੇ ਲੈ ਜਾਂਦੇ ਹਨ। ਇੱਕ ਸਾਲ ਵਿੱਚ ਚੋਰ 8 ਵਾਰ ਸਕੂਲ ਤੋਂ ਚੋਰੀ ਕਰ ਚੁੱਕੇ ਹਨ । ਸਿਰਫ ਇਨ੍ਹਾਂ ਹੀ ਨਹੀਂ ਪਿਛਲੇ ਇੱਕ ਮਹੀਨੇ ਤੋਂ ਤਿੰਨ ਵਾਰੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਹਨ। ਪਰ ਪੁਲਿਸ ਨੇ ਇੱਕ ਵਾਰ ਵੀ FIR ਦਰਜ ਨਹੀਂ ਕੀਤੀ ਹੈ । ਚੋਰਾਂ ਤੋਂ ਤੰਗ ਆਕੇ ਹੁਣ ਪ੍ਰਿੰਸੀਪਲ ਨੇ ਸਕੂਲ ਗੇਟ ਦੇ ਬਾਹਰ ਚੋਰਾਂ ਦੇ ਨਾਂ ਪਰਚੀ ਲੱਗਾ ਦਿੱਤੀ ਹੈ । ਉਧਰ ਫਿਰੋਜ਼ਪੁਰ ਦੇ ਇੱਕ ਦੁਕਾਨਦਾਰ ਨੇ ਆਪਣੀ ਦੁਕਾਨ ਦੇ ਬਾਹਰ ਚੋਰਾਂ ਦੇ ਨਾਂ ਇੱਕ ਸੁਨੇਹਾ ਲਿਖਿਆ ਹੈ ।

ਸਕੂਲ ਦੀ ਪ੍ਰਿੰਸੀਪਲ ਨੇ ਚੋਰਾਂ ਦੇ ਨਾਂ ਇੱਕ ਚਿੱਟ ਲਿੱਖੀ ਹੈ ‘ਤੁਸੀਂ ਸਾਰਾ ਸਮਾਨ ਚੋਰੀ ਕਰ ਲਿਆ ਹੈ, ਹੁਣ ਕੁਝ ਨਹੀਂ ਬਚਿਆ ਹੈ,ਬੇਨਤੀ ਹੈ ਹੁਣ ਤਾਲੇ ਨਾ ਤੋੜੋ ਚੋਰ ਜੀ’, ਸਕੂਲ ਦੇ ਬਾਹਰ ਲੱਗਿਆ ਇਹ ਪਰਚਾ ਫਿਰੋਜ਼ਪੁਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਪ੍ਰਿੰਸੀਪਲ ਸੁਰਿੰਦਰ ਪਾਲ ਕੌਰ ਨੇ ਕਿਹਾ ਚੋਰ ਸਕੂਲ ਵਿੱਚ ਕੁਝ ਵੀ ਨਹੀਂ ਛੱਡ ਰਿਹਾ ਹੈ,ਇੱਕ ਸਾਲ ਵਿੱਚ 2 ਲੱਖ ਤੋਂ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ, ਉਨ੍ਹਾਂ ਨੇ ਕਿਹਾ ਚੋਰਾਂ ਨੇ ਸਕੂਲ ਵਿੱਚ ਰੱਖੇ ਖਿਡੌਣੇ,ਮਿਡ-ਡੇ-ਮੀਲ ਦਾ ਰਾਸ਼ਨ,ਸੀਸੀਟੀਵੀ ਅਤੇ ਕੰਪਿਊਟਰ ਚੋਰੀ ਕਰ ਲਏ ਹਨ । ਇਸ ਵਾਰ ਮੇਰੀ ਘੁੰਮਣ ਵਾਲੀ ਕੁਰਸੀ ਵੀ ਚੋਰੀ ਕਰ ਲਈ ਹੈ,ਇਸ ਮੌਕੇ ‘ਤੇ ਸਕੂਲ ਦੇ ਅਧਿਆਪਕਾਂ ਨੇ ਕਿਹਾ ਹੈ ਗਰਾਂਟ ਮਿਲਣ ਦੇ ਬਾਅਦ ਨਵਾਂ ਸਮਾਨ ਖਰੀਦਿਆ ਜਾਵੇਗਾ ।

ਸਮਾਨ ਲਿਆਉਣ ਵਿੱਚ ਅਧਿਆਪਕਾਂ ਦੀ ਜੇਬ੍ਹ ਵੀ ਹੋ ਰਹੀ ਹੈ ਢਿੱਲੀ

ਅਧਿਆਪਕਾਂ ਨੇ ਦੱਸਿਆ ਕਿ ਕਈ ਵਾਰ ਆਪਣੀ ਜੇਬ੍ਹ ਤੋਂ ਸਮਾਨ ਲਿਆਉਣ ‘ਤੇ ਖਰਚ ਕਰਦੇ ਹਨ ਤਾਂਕੀ ਪੜਾਈ ਪ੍ਰਭਾਵਿਤ ਨਾ ਹੋਵੇ,ਅਜਿਹੇ ਵਿੱਚ ਇੱਕ ਮਹੀਨੇ ਵਿੱਚ ਤੀਜੀ ਅਤੇ ਸਾਲ ਵਿੱਚ 8ਵੀਂ ਵਾਰ ਸਕੂਲ ਵਿੱਚ ਚੋਰੀ ਦੀ ਘਟਨਾ ਤੋਂ ਦੁੱਖੀ ਹੋ ਕੇ ਪ੍ਰਾਈਮਰੀ ਸਕੂਲ ਰੂਕਨਾ ਮੰਗਲਾ ਦੀ ਪ੍ਰਿੰਸੀਪਲ ਨੇ ਦਰਵਾਜ਼ੇ ‘ਤੇ ਪਰਚੀ ਲੱਗਾ ਕੇ ਚੋਰਾਂ ਨੂੰ ਅਪੀਲ ਕੀਤੀ ਹੈ,ਪਰਚੀ ਵਿੱਚ ਚੋਰਾਂ ਨੂੰ ਲਿੱਖਿਆ ਹੈ ਤੁਸੀਂ ਸਕੂਲ ਦਾ ਸਾਰਾ ਸਮਾਨ ਚੋਰੀ ਕਰ ਲਿਆ ਹੈ, ਹੁਣ ਤਾਲੇ ਨਾ ਚੋਰੀ ਕਰੋ ਚੋਰ ਜੀ।

ਚੋਰ ਦੀ ਦੁਕਾਨ ਦੇ ਅੰਦਰ ਕੁਝ ਨਹੀਂ ਹੈ

ਉਧਰ ਇੱਕ ਦੁਕਾਨਦਾਰ ਨੇ ਆਪਣੀ ਦੁਕਾਨ ਦੇ ਬਾਹਰ ਸ਼ਟਰ ‘ਤੇ ਪਰਚੀ ਲਗਾਈ ਹੈ, ਜਿਸ ਵਿੱਚ ਅਪੀਲ ਕੀਤੀ ਗਈ ਹੈ ਕਿ ਚੋਰ ਜੀ ਦੁਕਾਨ ਦੇ ਅੰਦਰ ਕੁਝ ਵੀ ਨਹੀਂ, ਦੁਕਾਨ ਖਾਲੀ ਹੈ,ਬੇਨਤੀ ਹੈ ਕਿ ਦੁਕਾਨ ਦਾ ਤਾਲਾ ਨਾ ਤੋੜਿਆ ਜਾਵੇ,ਪਿਛਲੇ ਕੁਝ ਘੰਟਿਆਂ ਵਿੱਚ ਇਹ ਗੱਲ ਚਰਚਾ ਦਾ ਵਿਸ਼ਾ ਬਣ ਗਈ ਹੈ ।