ਬਿਉਰੋ ਰਿਪੋਰਟ : ਲੁਧਿਆਣਾ ਦੇ ਦੋਰਾਹਾ ਵਿੱਚ ਪਿੰਡ ਲੰਡਾ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ । ਇੱਕ ਵਿਅਕਤੀ ਨੇ ਘਰ ਵਿੱਚ ਵੜ ਕੇ ਗੁਟਕਾ ਸਾਹਿਬ ਦੇ ਅੰਗ ਪਾੜੇ। ਸਰੇਆਮ ਜਦੋਂ ਵਿਅਕਤੀ ਬੇਅਦਬੀ ਕਰ ਰਿਹਾ ਸੀ ਤਾਂ ਗੁਆਂਢੀ ਨੇ ਇਸ ਦੀ ਵੀਡੀਓ ਬਣਾ ਕੇ ਇਲਾਕੇ ਦੇ ਸਮਾਜ ਸੇਵੀ ਨੂੰ ਭੇਜੀ। ਜਿਸ ਦੇ ਬਾਅਦ ਕੁਝ ਨੌਜਵਾਨ ਮੌਕੇ ‘ਤੇ ਪਹੁੰਚੇ। ਬੇਅਦਬੀ ਕਰਨ ਵਾਲੇ ਨਾਲ ਕੁੱਟਮਾਰ ਕੀਤੀ ਗਈ । ਇਸ ਦੇ ਬਾਅਦ ਮੁੜ ਥਾਣੇ ਵਿੱਚ ਜਾਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ । 41 ਸਾਲ ਦੇ ਮੁਲਜ਼ਮ ਦੀ ਪਛਾਣ ਗੁਰਦੀਪ ਸਿੰਘ ਦੇ ਰੂਪ ਵਿੱਚ ਹੋਈ ਹੈ ।
ਮੁਲਜ਼ਮ ਗੁਰਦੀਪ ਨੇ ਨਿਤਨੇਮ ਦੇ ਗੁਟਕਾ ਸਾਹਿਬ ਦੇ ਅੰਗ ਪਾੜੇ ਅਤੇ ਫਿਰ ਬੂਟ ਨਾਾਲ ਬੇਅਦਬੀ ਕੀਤੀ । ਜਦੋਂ ਵੀਡੀਓ ਲੋਕਾਂ ਤੱਕ ਪਹੁੰਚੀ ਤਾਂ ਉਸ ਨਾਲ ਫਿਰ ਜਮ ਕੇ ਕੁੱਟਮਾਰ ਕੀਤੀ ਗਈ । ਜਿਸ ਸ਼ਖਸ ਕੋਲ ਵੀਡੀਓ ਪਹੁੰਚੀ ਉਸ ਦਾ ਨਾਂ ਹਨੀ ਸੇਠੀ ਹੈ ਉਸ ਨੇ ਸਾਰੀਆਂ ਗੱਲਾਂ ਦਾ ਖੁਲਾਸਾ ਕੀਤਾ ਹੈ । ਉਸ ਨੇ ਕਿਹਾ ਕਿ ਹਮੇਸ਼ਾ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬੇਅਦਬੀ ਕਰਨ ਵਾਲਾ ਮਾਨਸਿਕ ਰੋਗੀ ਹੈ ਪਰ ਵੀਡੀਓ ਵਿੱਚ ਸਾਫ ਨਜ਼ਰ ਆ ਰਹੀ ਹੈ ਕਿ ਬੇਅਦਬੀ ਕਰਨ ਵਾਲਾ ਅਜਿਹੀ ਕਿਸੇ ਬਿਮਾਰੀ ਨਾਲ ਗ੍ਰਸਤ ਨਹੀਂ ਸੀ ਬਲਕਿ ਉਸ ਨੇ ਜਾਣ ਬੁਝ ਕੇ ਇਹ ਹਰਕਤ ਕੀਤੀ ਹੈ ।
ਵੀਡੀਓ ਵਿੱਚ ਮੁਲਜ਼ਮ ਆਪਣਾ ਗੁਨਾਹ ਕਬੂਲ ਰਿਹਾ ਹੈ ਅਤੇ ਉਸ ਨੇ ਬੇਅਦਬੀ ਦਾ ਕਾਰਨ ਵੀ ਪੁੱਛਿਆ ਗਿਆ ਹੈ। ਮੁਲਜ਼ਮ ਨੇ ਕਿਹਾ ਉਹ ਘਰ ਵਿੱਚ ਇਕੱਲਾ ਰਹਿੰਦਾ ਹੈ । 10 ਸਾਲਾ ਤੋਂ ਉਸ ਨੂੰ ਕੰਮ ਨਹੀਂ ਮਿਲ ਰਿਹਾ ਸੀ। ਰੋਜ਼ਾਨਾ ਪਾਠ ਵੀ ਕਰਦਾ ਸੀ । ਅੱਜ ਗੁੱਸੇ ਵਿੱਚ ਉਸ ਨੇ ਅੰਗ ਪਾੜ ਦਿੱਤੇ । ਇਹ ਗੱਲ ਸੁਣ ਦੇ ਹੀ ਨੌਜਵਾਨ ਉਸ ‘ਤੇ ਭੜਕ ਗਏ ਅਤੇ ਉਸ ਨਾਲ ਕੁਟਮਾਰ ਕੀਤੀ ।
ਪੁਲਿਸ ਨੇ ਦਰਜ ਕੀਤਾ ਕੇਸ
ਦੋਰਾਹਾ ਥਾਣਾ ਵਿੱਚ ਮੁਲਜ਼ਮ ਗੁਰਦੀਪ ਸਿੰਘ ਦੇ ਖਿਲਾਫ IPC ਦੀ ਧਾਰਾ 295 A ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ । ਨਾਲ ਹੀ ਪਾੜੇ ਹੋਏ ਅੰਗਾਂ ਨੂੰ ਮਰਿਆਦਾ ਨਾਲ ਇਕੱਠਾ ਕੀਤਾ ਗਿਆ ਅਤੇ ਉਸ ਨੂੰ ਲੋਕਲ ਗੁਰੂ ਘਰ ਵਿੱਚ ਰੱਖਿਆ ਗਿਆ ਹੈ ।