ਬਿਊਰੋ ਰਿਪੋਰਟ : ਲੁਧਿਆਣਾ ਦੇ ਵਿਸ਼ਕਰਮਾ ਚੌਕ ਦੇ ਮਸ਼ਹੂਰ ਢਾਬੇ ਵਿੱਚ ਮਟਨ ਦੀ ਪਲੇਟ ਵਿੱਚੋਂ ਚੂਹਾ ਮਿਲਿਆ ਹੈ। ਪੂਰੇ ਮਾਮਲੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ । ਖਾਣਾ ਖਾਣ ਪਹੁੰਚੇ ਪਰਿਵਾਰ ਨੇ ਮਟਨ ਆਰਡਰ ਕੀਤਾ ਸੀ । ਜਿਵੇਂ ਹੀ ਉਨ੍ਹਾਂ ਨੇ ਖਾਣਾ ਸ਼ੁਰੂ ਕੀਤਾ ਤਾਂ ਚਮਚੇ ਦੇ ਹੇਠਾਂ ਮਰਿਆ ਹੋਇਆ ਚੂਹਾ ਨਜ਼ਰ ਆਇਆ । ਜਦੋਂ ਉਨ੍ਹਾਂ ਨੇ ਮਾਲਿਕ ਨੂੰ ਸ਼ਿਕਾਇਤ ਕੀਤੀ ਤਾਂ ਪੂਰਾ ਸਟਾਫ ਮਾਫੀ ਮੰਗਣ ਲੱਗ ਪਿਆ । ਉਧਰ ਬਾਅਦ ਵਿੱਚੋਂ ਢਾਬਾ ਮਾਲਿਕ ਹਨੀ ਘਈ ਨੇ ਦੱਸਿਆ ਕਿ ਕੁਝ ਸ਼ਰਾਰਤੀ ਲੋਕ ਐਤਵਾਰ ਰਾਤ ਨੂੰ ਪਰਿਵਾਰ ਦੇ ਨਾਲ ਢਾਬੇ ਵਿੱਚ ਖਾਣਾ ਖਾਣ ਆਏ ਸਨ। ਸਾਜਿਸ਼ ਦੇ ਤਹਿਤ ਉਨ੍ਹਾਂ ਨੇ ਆਪਣੀ ਮਟਨ ਦੀ ਪਲੇਟ ਵਿੱਚ ਮਰਿਆ ਹੋਇਆ ਚੂਹਾ ਸੁੱਟ ਦਿੱਤਾ ਤਾਂਕੀ ਉਨ੍ਹਾਂ ਦੇ ਢਾਬੇ ਦਾ ਨਾਂ ਖ਼ਰਾਬ ਹੋਏ।
ਗਾਹਕ ‘ਤੇ ਪਹਿਲਾਂ ਤੋਂ ਝਗੜੇ ਦਾ ਇਲਜ਼ਾਮ ਲਗਾਇਆ
ਹਨੀ ਘਈ ਨੇ ਕਿਹਾ ਉਸ ਦੇ ਢਾਬੇ ਦੀ ਸਿਹਤ ਵਿਭਾਗ ਕੋਲੋ ਚੈਕਿੰਗ ਕਰਵਾਇਆ ਜਾ ਸਕਦੀ ਹੈ । ਉਸ ਦਾ ਖਾਣਾ ਬਿਲਕੁਲ ਸਾਫ ਸੁਥਰਾ ਹੈ । ਮੈਨੇਜਰ ਨੇ ਉਸ ਨੂੰ ਦੱਸਿਆ ਕਿ ਜਿਸ ਵਿਅਕਤੀ ਦੇ ਮਟਨ ਵਿੱਚ ਚੂਹਾ ਮਿਲਿਆ ਹੈ ਉਹ 3 ਮਹੀਨੇ ਪਹਿਲਾਂ ਵੀ ਢਾਬੇ ‘ਤੇ ਆਇਆ ਸੀ । ਉਸ ਦੌਰਾਨ ਉਸ ਵਿਅਕਤੀ ਨੇ ਬਿੱਲ ਵਿੱਚ ਛੋਟ ਲੈਣ ਦੇ ਲਈ ਕਾਫੀ ਡਰਾਮਾ ਕੀਤਾ ਸੀ ਅਤੇ ਗ੍ਰੇਵੀ ਨੂੰ ਲੈਕੇ ਵੀ ਝਗੜਾ ਕੀਤਾ ਸੀ ।
CCTV ਦੀ ਰੇਂਜ ਤੋਂ ਦੂਰ ਸੀ ਟੇਬਲ
ਹਨੀ ਘਈ ਨੇ ਦੱਸਿਆ ਕਿ ਗਾਹਕ ਬਣ ਕੇ ਕੁਝ ਵਿਅਕਤੀਆਂ ਨੇ CCTV ਕੈਮਰੇ ਦੀ ਰੇਂਜ ਤੋਂ ਬਾਹਰ ਟੇਬਲ ਬੈਠਣ ਨੂੰ ਲਈ ਹੈ। ਜਦਕਿ ਪੂਰਾ ਢਾਬਾ ਖਾਲੀ ਸੀ। ਖਾਣਾ ਖਾਣ ਦੇ ਬਾਅਦ ਬਿੱਲ ਦੇਣ ਦੇ ਸਮੇਂ ਉਸ ਨੇ ਡ੍ਰਾਮੇਬਾਜ਼ੀ ਕੀਤੀ । ਉਸ ਦੇ ਢਾਬੇ ਦੀ ਟਾਇਲਾਂ ਲਗਾਉਣ ਦਾ ਕੰਮ ਚੱਲ ਰਿਹਾ ਸੀ । ਇਸ ਕਾਰਨ ਕੈਮਰੇ ਸਹੀ ਨਾਲ ਕੰਮ ਨਹੀਂ ਕਰ ਰਹੇ ਸਨ,ਜਿਸ ਦਾ ਫਾਇਦਾ ਵਿਅਕਤੀ ਨੇ ਚੁੱਕਿਆ । ਢਾਬੇ ਦੇ ਮਾਲਿਕ ਨੇ ਦੱਸਿਆ ਕਿ 54 ਸਾਲ ਉਨ੍ਹਾਂ ਦੇ ਢਾਬੇ ਨੂੰ ਹੋ ਗਏ ਹਨ । ਉਨ੍ਹਾਂ ਦੀ ਚੌਥੀ ਪੀੜੀ ਢਾਬੇ ‘ਤੇ ਕੰਮ ਕਰ ਰਹੀ ਹੈ । ਸ਼ਹਿਰ ਵਿੱਚ ਉਨ੍ਹਾਂ ਦੇ ਚਾਰ ਢਾਬੇ ਹਨ ।