Punjab

ਲੁਧਿਆਣਾ ’ਚ ਪੁਲਿਸ ਕਮਿਸ਼ਰ ਦੇ ਦਫ਼ਤਰ ਬਾਹਰ ਇੱਟਾਂ-ਪੱਥਰ ਚੱਲੇ! ਇਨਸਾਫ ਮੰਗ ਰਹੀ 13 ਸਾਲ ਦੀ ਬੱਚੀ ਨੂੰ ਬਣਾਇਆ ਗਿਆ ਨਿਸ਼ਾਨਾ

ਬਿਉਰੋ ਰਿਪੋਰਟ – ਲੁਧਿਆਣਾ ਵਿੱਚ ਫਿਰੋਜ਼ਪੁਰ ਰੋਡ ’ਤੇ ਸਥਿਤ ਪੁਲਿਸ ਕਮਿਸ਼ਨ ਦਫ਼ਤਰ (Ludhiana police commissioner office) ਤੋਂ ਕੁਝ ਮੀਟਰ ਦੂਰ ਧਰਨਾ ਲਾ ਕੇ ਬੈਠੇ ਜ਼ਬਰ ਜਨਾਹ ਪੀੜ੍ਹਤ ਨਾਬਾਲਿਗ ਅਤੇ ਉਸ ਦੀ ਮਾਂ ’ਤੇ ਕੁਝ ਔਰਤਾਂ ਨੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਫਿਰੋਜ਼ਪੁਰ ਰੋਡ ’ਤੇ ਜੰਮਕੇ ਦੋਵਾਂ ਪੱਖਾਂ ਵੱਲੋਂ ਇੱਟਾਂ-ਪੱਥਰ ਚੱਲੇ। ਇੱਟ-ਪੱਥਰ ਚੱਲਣ ਕਰਕੇ ਸੜਕ ਵਿੱਚ ਕਾਫੀ ਅਫ਼ਰਾ-ਤਫਰੀ ਮੱਚ ਗਈ।

ਕੁੱਟਮਾਰ ਕਰਕੇ ਟਰੈਫ਼ਿਕ ਜਾਮ ਦਾ ਫਾਇਦਾ ਚੁੱਕ ਕੇ ਭੱਜ ਰਹੀਆਂ ਔਰਤਾਂ ਨੂੰ ਲੋਕਾਂ ਦੀ ਮਦਦ ਨਾਲ ਫੜਿਆ ਗਿਆ। ਇਸ ਘਟਨਾ ਨੂੰ ਰਾਹਗੀਰਾਂ ਨੇ ਜੰਮਕੇ ਵੀਡੀਓ ਵੀ ਬਣਾਈਆਂ। ਲੋਕਾਂ ਦਾ ਕਹਿਣਾ ਹੈ ਕਿ ਪੀੜ੍ਹਤ ਪਰਿਵਾਰ ਇਨਸਾਫ ਲੈਣ ਲਈ ਭਟਕ ਰਿਹਾ ਹੈ। 13 ਸਾਲ ਦੀ ਬੱਚੀ ਨੇ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਸਿਰਫ਼ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ 2 ਮੁਲਜ਼ਮ ਫਰਾਰ ਚੱਲ ਰਹੇ ਹਨ। ਇਲਜ਼ਾਮ ਲਗਾਇਆ ਗਿਆ ਹੈ ਮੁਲਜ਼ਮਾਂ ਦੇ ਬਚਣ ਵਿੱਚ ਸਿਆਸੀ ਆਗੂ ਦਾ ਹੱਥ ਹੈ।

ਜ਼ਬਰ ਜਨਾਹ ਦੀ ਪੀੜ੍ਹਤ ਬਚੀ ਦੀ ਮਾਂ ਨੇ ਕਿਹਾ ਗਿਆਸਪੁਰਾ ਦੀ ਉਹ ਰਹਿਣ ਵਾਲੀ ਹੈ। ਪੁਲਿਸ ਕਮਿਸ਼ਨਰ ਦੇ ਦਫ਼ਤਰ ਬਾਹਰ ਇਨਸਾਫ ਲਈ ਧਰਨਾ ਲਗਾਇਆ ਸੀ। ਅਚਾਨਕ ਕੁਝ ਔਰਤ ਨੇ ਆ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਨਹੀਂ ਪਤਾ ਹਮਲਾ ਕਰਨ ਵਾਲੀਆਂ ਔਰਤਾਂ ਕੌਣ ਹਨ। ਪਰ ਉਹ ਆਪਣੀ ਧੀ ਦੇ ਲਈ ਇਨਸਾਫ਼ ਦੀ ਲੜਾਈ ਲੜਦੀ ਰਹੇਗੀ।