ਬਿਊਰੋ ਰਿਪੋਰਟ : ਲੁਧਿਆਣਾ ਦੇ ਸਾਉਥ ਸਿਟੀ ਨਜ਼ਦੀਕ ਸ਼ਿਵਲਿਕ ਪੈਟਰੋਲ ਪੰਪ ਵਿੱਚ ਰੇਂਜ ਰੋਵਰ ਕਾਰ ਵਿੱਚੋਂ 22 ਲੱਖ ਚੋਰੀ ਹੋ ਗਏ ਹਨ । ਕਾਰ ਦਾ ਡਰਾਇਵਰ ਪੰਚਰ ਲਗਵਾਉਣ ਦੇ ਲਈ ਪੰਪ ‘ਤੇ ਆਇਆ ਸੀ । ਉਸ ਦਾ ਧਿਆਨ ਪੰਚਰ ਲਗਵਾਉਣ ‘ਤੇ ਸੀ ਪਿੱਛੋ ਕੁਝ ਬਦਮਾਸ਼ ਆਏ ਗੱਡੀ ਵਿੱਚ ਬੈਗ ਕੱਢ ਕੇ ਲੈ ਗਏ । ਇਸ ਦੇ ਬਾਅਦ ਉਹ ਕੁਝ ਦੂਰੀ ‘ਤੇ ਖੜੇ ਆਪਣੇ ਸਾਥੀਆਂ ਨਾਲ ਫਰਾਰ ਹੋ ਗਏ ।
ਬਹਾਦਰੁ ਸਿੰਘ ਨੇ ਦੱਸਿਆ ਕਿ ਉਹ ਮਾਲਕ ਕਰਨ ਨੂੰ ਉਨ੍ਹਾਂ ਦੇ ਰੀਅਲ ਅਸਟੇਟ ਦਫਤਰ ਛੱਡ ਕੇ ਗੱਡੀ ਨੂੰ ਪਾਰਕ ਕਰਨ ਲੱਗਿਆ ਸੀ । ਅਚਾਨਕ ਉਸ ਦਾ ਧਿਆਨ ਕਾਰ ਦੇ ਟਾਇਰ ‘ਤੇ ਗਿਆ । ਟਾਇਰ ਵਿੱਚ ਸੂਏ ਨਾਲ ਸੁਰਾਗ ਹੋ ਗਿਆ ਸੀ । ਇਸ ਵਜ੍ਹਾ ਨਾਲ ਉਹ ਗੱਡੀ ਦਾ ਪੰਚਰ ਲਗਵਾਉਣ ਗਇਆ ਸੀ ।
CCTV ਫੁਟੇਜ ਖੰਗਾਲ ਰਹੀ ਹੈ ਪੁਲਿਸ
ਡਰਾਈਵਰ ਬਹਾਦੁਰ ਸਿੰਘ ਨੇ ਫੌਰਨ ਇਸ ਘਟਨਾ ਦੀ ਜਾਣਕਾਰੀ ਮਾਲਿਕ ਕਰਨ ਅਰੋੜਾ ਨੂੰ ਦਿੱਤੀ । ਘਟਨਾ ਵਾਲੀ ਥਾਂ CIA-1 ਦੀ ਟੀਮ, ADCP ਸ਼ੁੱਭਮ ਅਗਰਵਾਲ ਅਤੇ ACP ਮੰਦੀਪ ਸਿੰਘ ਪਹੁੰਚੇ । ਪੁਲਿਸ ਆਲੇ ਦੁਆਲੇ ਦੀ CCTV ਫੁਟੇਜ ਖੰਗਾਲ ਰਹੀ ਹੈ । 2 ਮਹੀਨੇ ਪਹਿਲਾਂ ਵੀ ਲੁਧਿਆਣਾ ਵਿੱਚ ਇਸੇ ਤਰ੍ਹਾਂ ਗੱਡੀ ਤੋਂ ਬੈਗ ਚੋਰੀ ਦੀ ਘਟਨਾ ਹੋ ਚੁੱਕੀ ਹੈ ।
ਵਾਰਦਾਤ ਵੱਡੀ ਲਾਪਰਵਾਹੀ ਦਾ ਨਤੀਜਾ
ਇਸ ਵਿੱਚ ਕੋਈ ਸ਼ੱਕ ਨਹੀਂ ਇਹ ਪੂਰੀ ਵਾਰਦਾਤ ਕਿਧਰੇ ਨਾ ਕਿਧਰੇ ਲਾਪਰਵਾਹੀ ਦਾ ਨਤੀਜਾ ਹੈ। ਸਭ ਤੋਂ ਪਹਿਲਾਂ ਤਾਂ ਗੱਡੀ ਵਿੱਚ 22 ਲੱਖ ਰੱਖ ਕੇ ਮਾਲਿਕ ਨੇ ਉਸ ਨੂੰ ਡਰਾਈਵਰ ਦੇ ਹਵਾਲੇ ਕਰ ਦਿੱਤਾ । ਡਰਾਈਵਰ ਨੇ ਵੀ ਧਿਆਨ ਨਹੀਂ ਰੱਖਿਆ । ਇਸ ਤੋਂ ਇਲਾਵਾ ਜਿੰਨਾਂ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਨ੍ਹਾਂ ਨੇ ਪਹਿਲਾਂ ਰੇਕੀ ਕੀਤੀ ਹੋ ਸਕਦੀ ਹੈ । ਜਿੰਨਾਂ ਨੂੰ ਇਹ ਪਤਾ ਸੀ ਕਿ ਕਾਰ ਵਿੱਚ ਲੱਖਾਂ ਦਾ ਕੈਸ਼ ਪਿਆ ਹੈ । ਇਸ ਤੋਂ ਇਲਾਵਾ ਕਰਨ ਅਰੋੜਾ ਦੇ ਕਿਸੇ ਮੁਲਾਜ਼ਮ ਨੇ ਵੀ ਕੈਸ਼ ਦੀ ਜਾਣਕਾਰੀ ਦਿੱਤੀ ਹੋ ਸਕਦੀ ਹੈ। ਫਿਲਹਾਲ ਇਹ ਸਾਰਾ ਕੁਝ ਜਾਂਚ ਦਾ ਵਿਸ਼ਾ ਹੈ ।