The Khalas Tv Blog Punjab ਮੁਲਜ਼ਮਾਂ ਨੇ ਪੁਲਿਸ ਥਾਣੇ ਦੀ ਪਾਣੀ ਦੀਆਂ ਟੈਂਕਿਆ ‘ਚ ਘੋਲਿਆ ਜ਼ਹਿਰ
Punjab

ਮੁਲਜ਼ਮਾਂ ਨੇ ਪੁਲਿਸ ਥਾਣੇ ਦੀ ਪਾਣੀ ਦੀਆਂ ਟੈਂਕਿਆ ‘ਚ ਘੋਲਿਆ ਜ਼ਹਿਰ

‘ਦ ਖ਼ਾਲਸ ਬਿਊਰੋ :- ਜ਼ਿਲ੍ਹਾਂ ਲੁਧਿਆਣਾ ਦੀ ਥਾਣਾ ਬਸਤੀ ਜੋਧੇਵਾਲ ਦੇ ਥਾਣਾ ਮੁਖੀ ਸਬ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਪੁਲਿਸ ਮੁਲਾਜ਼ਮਾਂ ਲਈ ਬਣਾਏ ਗਏ ਕੁਆਰੰਟੀਨ ਸੈਂਟਰ ਵਿੱਚ ਪਾਣੀ ਦੀ ਟੈਂਕੀ ਵਿੱਚ ਜ਼ਹਿਰ ਮਿਲਾਏ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਹਾਲਾਂਕਿ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਅਰਸ਼ਪ੍ਰੀਤ ਕੌਰ ਗਰੇਵਾਲ ਦਾ ਦਾਅਵਾ ਹੈ ਕਿ ਦਸੰਬਰ 2019 ਵਿੱਚ ਪੁਲਿਸ ਨੇ ਮੁਲਜ਼ਮ ਦੇ ਭਰਾ ਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਦਾ ਬਦਲਾ ਇਸ ਰੂਪ ਵਿੱਚ ਲਿਆ ਗਿਆ ਹੈ। ਉਨ੍ਹਾਂ ਦੂਜਾ ਦਾਅਵਾ ਇਹ ਵੀ ਕੀਤਾ ਹੈ ਕਿ ਜਿੱਥੇ ਮੁਲਜ਼ਮ ਰਹਿੰਦੇ ਹਨ ਉੱਥੇ ਪੁਲਿਸ ਦੀ ਮੌਜੂਦਗੀ ਕਾਰਨ ਉਨ੍ਹਾਂ ਦੇ ਜਾਇਜ-ਨਾਜਾਇਜ਼ ਕੰਮਾਂ ਵਿੱਚ ਵੀ ਰੁਕਾਵਟ ਆ ਰਹੀ ਸੀ। ਇਸੇ ਗੱਲ ਦਾ ਬਦਲਾ ਉਨ੍ਹਾਂ ਨੇ ਇਸ ਤਰੀਕੇ ਨਾਲ ਲਿਆ ਹੈ।

ਹਾਲਾਂਕਿ ਏਐੱਸਆਈ ਰਾਧੇ ਸ਼ਿਆਮ ਨੇ ਬੀਬੀਸੀ ਨੂੰ ਦੱਸਿਆ ਕਿ ਮੁੱਖ ਦੋਸ਼ੀ ਵਰਿੰਦਰ ਸਿੰਘ ਉਰਫ਼ ਗੁਨੂੰ, ਗੁਨੀਆ ਤੇ ਨਿਤਿਕਾ ਖੁੰਸੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਜਿਸ ਦੀ ਰਿਹਾਇਸ਼ ਕੁਆਰੰਟੀਨ ਸੈਂਟਰ ਦੇ ਨਾਲ ਹੀ 9 ਨੰਬਰ ਗਲ਼ੀ ਵਿੱਚ ਹੈ, ਨੇ ਆਪਣੇ ਦੋ ਦੋਸਤਾਂ ਗੌਰਵ ਤੇ ਸਿਮਰਨ ਨਾਲ ਮਿਲ ਕੇ ਇਸ ਕੰਮ ਨੂੰ ਅੰਜਾਮ ਦਿੱਤਾ।

ਪੁਲਿਸ ਦਾਅਵੇ ਮੁਤਾਬਿਕ ਇਹ ਲੋਕ ਵਰਿੰਦਰ ਦੇ ਭਰਾ ਪ੍ਰਦੀਪ ਉਰਫ਼ ਪੱਪੀ ਦੀ ਪੁਲਿਸ ਵੱਲੋਂ ਦੰਸਬਰ 2019 ਵਿੱਚ ਕੀਤੀ ਗ੍ਰਿਫ਼ਤਾਰੀ ਦਾ ਬਦਲਾ ਲੈਣਾ ਚਾਹੁੰਦੇ ਸਨ। ਤੇ ਦੂਜਾ ਇਹ ਲੋਕ ਇਲਾਕੇ ਵਿੱਚ ਪੁਲਿਸ ਦੀ ਮੌਜੂਦਗੀ ਤੋਂ ਪ੍ਰੇਸ਼ਾਨ ਸਨ, ਕਿਉਂਕਿ ਇਸ ਨਾਲ ਉਨ੍ਹਾਂ ਦੀਆਂ ਨਜਾਇਜ਼ ਕੰਮਾਂ ਵਿੱਚ ਵਿਘਨ ਪੈਂਦਾ ਸੀ।

Exit mobile version