Punjab

ਲੁਧਿਆਣਾ ਦਾ ਕੌਮਾਂਤਰੀ ਕਾਲ ਸੈਂਟਰ ਦਾ ਪਰਦਾਫਾਸ਼ ! 29 ਨੂੰ ਕੀਤਾ ਗਿਆ ਕਾਬੂ !

 

ਬਿਊਰੋ ਰਿਪੋਰਟ : ਲੁਧਿਆਣਾ ਪੁਲਿਸ ਨੇ ਕੌਮਾਂਤਰੀ ਕਾਲ ਸੈਂਟਰ ਦਾ ਖੁਲਾਸਾ ਕੀਤਾ ਹੈ । ਪੁਲਿਸ ਨੇ 29 ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਿਰੋਹ ਦੇ ਮੈਂਬਰ ਜ਼ਿਆਦਾਤਰ ਵਿਦੇਸ਼ੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ । ਕਾਲ ਸੈਂਟਰ ਦੇ ਬਾਰੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ । ਜਿਸ ਦੇ ਬਾਅਦ ਪੁਲਿਸ ਨੇ ਰੇਡ ਕੀਤੀ ਅਤੇ ਮੁਲਜ਼ਮਾਂ ਨੂੰ ਫੜਿਆ । ਮੁਲਜ਼ਮਾਂ ਨੇ ਮਲਟੀਨੈਸ਼ਨਲ ਕੰਪਨੀ ਦੇ ਰੂਪ ਵਿੱਚ ਤਕਨੀਕੀ ਸੇਵਾ ਦੇਣ ਦੇ ਲਈ ਆਪਣੇ ਆਪ ਨੂੰ ਪੇਸ਼ ਕੀਤਾ ਸੀ। ਉਨ੍ਹਾਂ ਨੇ ਵਿਦੇਸ਼ੀਆਂ ਨੂੰ ਪੈਸਿਆਂ ਦਾ ਧੋਖਾ ਦਿੱਤਾ ।

ਇਸ ਵਿੱਚ ਵਰਤੇ ਗਏ ਸਾਰੇ ਮੋਬਾਈਲ ਫੋਨ ਪੁਲਿਸ ਨੇ ਜ਼ਬਤ ਕਰ ਲਏ ਹਨ । ਗ੍ਰਿਫਤਾਰੀ ਕੀਤੇ ਗਏ ਗਿਰੋਹ ਦੇ ਮੈਂਬਰ ਮੇਘਾਲਿਆ,ਉੱਤਰ ਪ੍ਰਦੇਸ਼,ਗੁਜਰਾਤ,ਹਿਮਾਚਲ,ਨਾਗਾਲੈਂਡ,ਦਿੱਲੀ ਅਤੇ ਪੰਜਾਬ ਦੇ ਸਨ ।

ਆਪਣੇ ਆਪ ਨੂੰ APPLE ਦੇ ਕਸਟਮਰ ਕੇਅਰ ਦਾ ਦੱਸ ਦੇ ਸਨ ।

ਪੁਲਿਸ ਕਮਿਸ਼ਨਰ ਮੰਦੀਪ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਕ੍ਰਿਸ਼ਣਾ ਕਾਲੋਨੀ ਦੇ ਚੰਦੂ ਲਾਲ ਚੋਪ ਬਾਪੂ ਨਗਰ ਅਹਿਮਦਾਬਾਦ ਗੁਜਰਾਤ ਅਤੇ ਉੱਤਰ ਪ੍ਰਦੇਸ਼ ਦੇ ਸਚਿਨ ਸਿੰਘ ਕੁਝ ਔਰਤਾਂ ਨਾਲ ਮਿਲਕੇ ਗੈਰ ਕਾਨੂੰਨੀ ਤਰੀਕੇ ਨਾਲ ਕਾਲ ਸੈਂਟਰ ਚੱਲਾ ਰਹੇ ਸਨ । ਗੈਂਗ ਦੇ ਮੈਂਬਰ ਵਿਦੇਸ਼ ਵਿੱਚ ਬੈਠੇ ਲੋਕਾਂ ਨੂੰ ਫੋਨ ਕਰਕੇ ਗੁੰਮਰਾਹ ਕਰਨ ਦੇ ਨਾਲ ਧੋਖਾਧੜੀ ਕਰਦੇ ਸਨ ।

ਆਪਣੇ ਆਪ ਨੂੰ ਮਾਇਕ੍ਰੋਸਾਫਟ ਹੈਡਕੁਆਟਰ APPLE ਕਸਟਮਰ ਪਲੇਟ ਫਾਰਮ ਰਿਪੋਰਟ ਸੁਵਿਧਾ ਦੇਣ ਦਾ ਦਾਅਵਾ ਕਰਕੇ ਫੋਨ ਨੰਬਰ +14258828080 ਅਤੇ ਟੋਲ ਫੀ ਨੰਬਰ 1800-102-1100 ਜਾਰੀ ਕੀਤਾ। ਇਸੇ ਨੰਬਰ ‘ਤੇ ਵਿਦੇਸ਼ ਵਿੱਚ ਰਹਿਣ ਵਾਲੇ ਲੋਕ ਕੰਮਪਿਊਟਰ ਸਿਸਟਮ ਵਿੱਚ ਤਕਨੀਕੀ ਖਰਾਬੀ ਹੋਣ ਦੇ ਕਾਲ ਕਰਦੇ ਸਨ । ਜਿਸ ਤੋਂ ਬਾਅਦ ਮੁਲਜ਼ਮ ਸਿਸਟਮ ਨੂੰ ਹੈੱਕ ਕਰ ਲੈਂਦੇ ਸਨ । ਉਸ ਨੂੰ IP ਅਡਰੈਸ ਅਤੇ ਸਿਸਟਮ ਹੈੱਕ ਹੋਣ ਦੇ ਬਾਰੇ ਦੱਸ ਕੇ ਨਿੱਜੀ ਬੈਂਕਿੰਗ ਜਾਣਕਾਰੀ ਹਾਸਿਲ ਕਰਕੇ ਧੋਖਾਧੜੀ ਕਰਕੇ ਗਿਫਟ ਕਾਰਡ ‘ਤੇ ਜਿਹੜਾ ਨੰਬਰ ਦਰਜ ਹੁੰਦਾ ਹੈ ਉਸ ਨੂੰ ਹਾਸਲ ਕਰਕੇ ਬੈਂਕ ਖਾਤੇ ਤੋਂ ਪੈਸੇ ਹੜਪ ਲੈਂਦੇ ਸਨ ।

ਕਿਰਾਏ ਦੀ ਕੋਠੀ ਵਿੱਚ ਕਾਲ ਸੈਂਟਰ

ਮੁਲਜ਼ਮਾਂ ਨੇ ਇੱਕ ਕੋਠੀ ਕਿਰਾਏ ‘ਤੇ ਲਈ ਸੀ। ਪੁਲਿਸ ਨੇ ਜਦੋਂ ਰੇਡ ਕੀਤੀ ਤਾਂ 27 ਲੋਕਾਂ ਨੂੰ ਫੜਿਆ ਗਿਆ । ਮੁਲਜ਼ਮਾਂ ਵਿੱਚ 2 ਕੁੜੀਆਂ ਵੀ ਸ਼ਾਮਲ ਸਨ । ਇਸ ਗੈਂਗ ਦਾ ਮਾਸਟਰ ਮਾਇੰਡ ਚੈਰੀ ਅਤੇ ਪਾਲ ਨਾਂ ਦੇ ਵਿਅਕਤੀ ਸਨ । ਇਹ ਦੋਵੇ ਸਬੰਧਤ ਪਰਿਵਾਰਾਂ ਨੂੰ ਜਲਦ ਤੋਂ ਜਲਦ ਅਮੀਰ ਬਣਨ ਦਾ ਸੁਪਣਾ ਵਿਖਾਉਂਦੇ ਸਨ । ਇਸ ਤੋਂ ਇਲਾਵਾ ਇੱਕ ਹੋਰ ਐਲਕਸ ਨਾਂ ਦਾ ਸ਼ਾਤਰ ਸੀ ਜੋ ਕੁੜੀਆਂ ਅਤੇ ਮੁੰਡਿਆਂ ਨੂੰ ਤਨਖਾਹ ਦਿੰਦਾ ਸੀ। ਇਸ ਮਾਮਲੇ ਵਿੱਚ ਚੈਰੀ,ਪਾਲ,ਅਲੈਕਸ ਨੂੰ ਨਾਮਜ਼ਦ ਕੀਤਾ ਗਿਆ ਹੈ । ਗ੍ਰਿਫਤਾਰ ਮੁਲਜ਼ਮਾਂ ਦੀ ਉਮਰ 20 ਤੋਂ 25 ਸਾਲ ਦੇ ਵਿੱਚ ਹੈ। ਫੜੇ ਗਏ ਮੁਲਜ਼ਮ 10 ਤੋਂ 12ਵੀਂ ਪਾਸ ਹਨ । ਸਾਰੇ ਮੁਲਜ਼ਮ 7 ਵੱਖ-ਵੱਖ ਸ਼ਹਿਰਾਂ ਤੋਂ ਸਬੰਧ ਰੱਖ ਦੇ ਹਨ ।

ਇੱਕ ਰਾਤ 10 ਹਜ਼ਾਰ ਡਾਲਰ ਦੀ ਠੱਗੀ

ਪੁਲਿਸ ਕਮਿਸ਼ਨਰ ਮੰਦੀਪ ਸਿੰਘ ਸੰਧੂ ਨੇ ਦੱਸਿਆ ਕਿ ਅਮਰੀਕਾ ਵਿੱਚ ਜਦੋਂ ਦਿਨ ਹੁੰਦਾ ਹੈ ਭਾਰਤ ਵਿੱਚ ਮੁਲਜ਼ਮ ਰਾਤ ਨੂੰ ਜਾਗ ਦੇ ਹਨ । ਇੱਕ ਦਿਨ 20 ਗਾਹਰਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ । ਇੱਕ ਰਾਤ ਵਿੱਚ 10 ਹਜ਼ਾਰ ਦੀ ਠੱਗੀ ਮਾਰ ਦੇ ਹਨ ।