Punjab

ਲੁਧਿਆਣਾ ਪੁਲਿਸ ਮਿਲੀ ਵੱਡੀ ਸਫਲਤਾ, 190 ਕਰੋੜ ਰੁਪਏ ਦੀ ਹੈਰੋਇਨ ਕੀਤੀ ਜ਼ਬਤ

‘ਦ ਖ਼ਾਲਸ ਬਿਊਰੋ :- ਲੁਧਿਆਣਾ ‘ਚ ਅੱਜ ਸਭ ਤੋਂ ਵੱਧ ਡਰੱਗ ਬਰਾਮਦ ਕਰਨ ‘ਚ STF ਦੀ ਟੀਮ ਨੂੰ ਵੱਡੀ ਸਫ਼ਲਤਾ ਹੱਥ ਲੱਗੀ ਹੈ। ਪੁਲਿਸ ਦੀ ਜਾਣਕਾਰੀ ਮੁਤਾਬਿਕ 28 ਕਿੱਲੋ ਹੈਰੋਈਨ ਦੀ ਦੱਸੀ ਜਾ ਰਹੀ ਹੈ ਜਿਸ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿੱਚ 190 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਸਿਰਫ਼ ਇੰਨਾਂ ਹੀ ਨਹੀਂ ਆਈ ਜੀ ਪੀ ਆਰ ਕੇ ਜੈਸਵਾਲ ਨੇ ਦੱਸਿਆ ਕਿ 6 ਕਿੱਲੋਂ ICE ਡਰੱਗ ਵੀ ਸਮਗਲਰਾਂ ਤੋਂ ਜ਼ਬਤ ਕੀਤੀ ਗਈ ਹੈ ਜਿਸ ਦੀ ਕੌਮਾਂਤਰੀ ਬਜ਼ਾਰ ਵਿੱਚ ਕੀਮਤ ਡਰੱਗ ਤੋਂ ਵੀ ਜ਼ਿਆਦਾ ਹੈ, 2017 ਤੋਂ ਲੈਕੇ ਹੁਣ ਤੱਕ ਲੁਧਿਆਣਾ ਵਿੱਚ ਕੁੱਲ 13  ਮਾਮਲੇ ICE ਡਰੱਗ ਦੇ ਸਾਹਮਣੇ ਆਏ ਨੇ ਜਿਨ੍ਹਾਂ ਵਿੱਚੋਂ ਇਹ ਸਭ ਤੋਂ ਵੱਡੀ ਬਰਾਮਦਗੀ ਹੈ।

STF ਨੇ ਡਰੱਗ ਦੇ ਨਾਲ 3 ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਕੁੱਲ 8 ਮੁਲਜ਼ਮ ਨੇ ਜਿੰਨਾਂ ਵਿੱਚੋਂ 5 ਦੀ ਪੁਲਿਸ ਤਲਾਸ਼ ਕਰ ਰਹੀ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਚੋਂ ਮਨਜੀਤ ਸਿੰਘ ਮੰਨਾ, ਵਿਸ਼ਾਲ ਤੇ ਅੰਗਰੇਜ਼ ਸਿੰਘ ਸ਼ਾਮਲ ਹਨ। ਵਿਸ਼ਾਲ ਬਟਾਲਾ ਤੋਂ ਅੰਗਰੇਜ਼ ਅਲੀ ਅਬੋਹਰ ਅਤੇ ਮੰਨਾ ਲੁਧਿਆਣਾ ਤੋਂ ਸਬੰਧਤ ਹੈ।