Punjab

ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਵੱਡੀ ਮਾਤਰਾ ‘ਚ ਸ਼ਰਾਬ ਕੀਤੀ ਬਰਾਮਦ

ਚੋਣਾਂ ਦੇ ਦਿਨਾਂ ਵਿੱਚ ਨਸ਼ਾ ਵੋਟਰਾਂ ਨੂੰ ਲਭਾਉਣ ਲਈ ਆਮ ਹੀ ਵੰਡਿਆ ਜਾਂਦਾ ਹੈ। ਹਰ ਚੋਣ ਵਿੱਚ ਨਸ਼ੇ ਦੀ ਵਰਤੋਂ ਹੁੰਦੀ ਹੈ। ਜਿਸ ਨੂੰ ਦੇਖਦਿਆਂ ਹੋਇਆਂ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਪੁਲਿਸ ਦੇ ਸੀ.ਆਈ.ਏ.-2 ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਸੀ.ਆਈ.ਏ.-2 ਪੁਲਿਸ ਨੇ ਲੁਧਿਆਣਾ ਵਿੱਚ 700 ਪੇਟੀਆਂ ਅੰਗਰੇਜ਼ੀ ਵਿਸਕੀ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ।

ਪੁਲਿਸ ਨੇ ਇਕ ਟਰੱਕ ਨੂੰ ਸਬਜ਼ੀ ਮੰਡੀ ਬਸਤੀ ਜੋਧੇਵਾਲ ਸਾਹਮਣੇ ਬਹਾਦਰਕੇ ਰੋਡ ਤੇ ਰੋਕ ਕੇ ਉਸ ਦੀ ਤਲਾਸੀ ਲਈ ਤਾਂ ਉਸ ਵਿੱਚੋਂ 700 ਪੇਟੀਆਂ ਅੰਗਰੇਜ਼ੀ ਵਿਸਕੀ ਅਤੇ ਨਾਜਾਇਜ਼ ਸ਼ਰਾਬ ਬਰਾਮਦ ਹੋਈ, ਜਿਸ ਤੋਂ ਬਾਅਦ ਟਰੱਕ ਨੰਬਰ MP-09-HH-1137 ਨੂੰ ਕਬਜੇ ਵਿੱਚ ਲੈ ਲਿਆ ਹੈ।ਜਾਣਕਾਰੀ ਦਿੰਦਿਆਂ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਅੱਜ ਸਵੇਰੇ ਪੁਲਸ ਟੀਮ ਨੇ ਬਹਾਦਰਕੇ ਰੋਡ ਸਬਜ਼ੀ ਮੰਡੀ ਦੇ ਬਾਹਰ ਨਾਕਾਬੰਦੀ ਕੀਤੀ ਹੋਈ ਸੀ। ਟਰੱਕ ਨੂੰ ਡਰਾਈਵਰ ਪ੍ਰਕਾਸ਼ ਚੰਦਰ ਵਾਸੀ ਲੋਹਮਰੋਕਾ ਜ਼ਿਲ੍ਹਾ ਬਾੜਮੇਰ ਰਾਜਸਥਾਨ ਚਲਾ ਰਿਹਾ ਸੀ। ਡਰਾਈਵਰ ਤੋਂ ਕਾਰ ਵਿੱਚ ਪਏ ਸਾਮਾਨ ਦੇ ਦਸਤਾਵੇਜ਼ ਮੰਗੇ ਪਰ ਉਹ ਨਹੀਂ ਦਿਖਾ ਸਕਿਆ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਰਾਬ ਨੂੰ ਫਲਾਂ ਦੀਆਂ ਕਰੇਟਾਂ ਦੇ ਹੇਠਾਂ ਲੁਕਾ ਕੇ ਰੱਖਿਆ ਹੋਇਆ ਸੀ। ਪਰ ਪੁਲਿਸ ਨੇ ਸ਼ੱਕ ਪੈਣ ‘ਤੇ ਇਸ ਦੀ ਤਲਾਸ਼ੀ ਲਈ ਤਾਂ ਇਸ ਵਿੱਚੋਂ ਸ਼ਰਾਬ ਬਰਾਮਦ ਹੋਈ।

ਇਹ ਨਾਜਾਇਜ਼ ਸ਼ਰਾਬ ਲੁਧਿਆਣਾ ਤੋਂ ਮੱਧ ਪ੍ਰਦੇਸ਼ ਨੂੰ ਸਪਲਾਈ ਕੀਤੀ ਜਾਣੀ ਸੀ।

ਇਹ ਵੀ ਪੜ੍ਹੋ – ਬਾਬਾ ਬਲਵਿੰਦਰ ਸਿੰਘ ਦੇ ਕਤਲ ਮਾਮਲੇ ‘ਚ ਪੁਲਿਸ ਨੂੰ ਮਿਲੀ ਸਫਲਤਾ, ਕਾਤਲ ਕਾਬੂ