ਬਿਉਰੋ ਰਿਪੋਰਟ : ਪੰਜਾਬ ਵਿੱਚ ਨਸ਼ਾ ਸਮੱਗਲਰਾਂ ਦੇ ਹੌਸਲੇ ਇਨ੍ਹੇ ਬੁਲੰਦ ਹੋ ਗਏ ਹਨ ਉਨ੍ਹਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ । ਸਮੱਗਲਰ ਹੁਣ ਨਸ਼ੇ ਦੀ ਸਪਲਾਈ ਵਿਦੇਸ਼ ਕੌਰੀਅਰ ਦੇ ਨਾਲ ਕਰਨ ਲੱਗੇ ਹਨ । ਲੁਧਿਆਣਾ ਦੇ ਸਾਹਨੇਵਾਲ ਥਾਣੇ ਵਿੱਚ ਇੱਕ ਮਾਮਲਾ ਦਰਜ ਹੋਇਆ ਹੈ । ਸਮੱਗਲਰ ਜਲੰਧਰ ਦੀ ਪਛਾਣ 110 ਗੋਲਡ ਐਵਿਨਿਉ ਫੇਸ 2 ਗੜਾ ਨਿਵਾਸੀ ਪਰਗਟ ਸਿੰਘ ਦੇ ਰੂਪ ਵਿੱਚ ਹੋਈ ਹੈ ।
DHL ਕੰਪਨੀ ਦੇ ਮੈਨੇਜਰ ਨਿਤਿਨ ਨੇ ਦੱਸਿਆ ਕਿ ਪਰਗਟ ਸਿੰਘ ਨੇ ਪਾਰਸਲ ਦੇ ਜ਼ਰੀਏ ਨਿਊਜ਼ੀਲੈਂਡ ਵਿੱਚ ਨਸ਼ੇ ਦੀ ਸਪਲਾਈ ਕਰਨੀ ਸੀ । ਜਿਵੇ ਹੀ ਉਨ੍ਹਾਂ ਦੇ ਕੋਲ ਨਿਊਜ਼ੀਲੈਂਡ ਭੇਜਣ ਦੇ ਲਈ ਪਾਰਸਲ ਆਇਆ ਤਾਂ ਉਨ੍ਹਾਂ ਨੂੰ ਸ਼ੱਕ ਹੋ ਗਿਆ । ਉਨ੍ਹਾਂ ਨੇ ਪਾਰਸਲ ਨੂੰ ਐਕਸਰੇ ਮਸ਼ੀਨਾਂ ਵਿੱਚ ਚੈੱਕ ਕੀਤਾ ਤਾਂ ਪਤਾ ਚੱਲਿਆ ਕਿ ਪਾਰਸਲ ਦੇ ਅੰਦਰ ਗੈਰ ਕਾਨੂੰਨੀ ਚੀਜ਼ਾ ਹਨ। ਇਸ ਦੇ ਬਾਅਦ ਉਨ੍ਹਾਂ ਨੇ ਫੌਰਨ ਪੁਲਿਸ ਨੂੰ ਇਤਲਾਹ ਦਿੱਤੀ ।
ਜੀਨਸ ਦੀ ਪੈਂਟ ਵਿੱਚ ਲੁਕਾਈ ਸੀ ਹਫੀਮ
ਪਾਰਸਲ ਕੰਪਨੀ ਦੀ ਸ਼ਿਕਾਇਤ ‘ਤੇ SHO ਜਸਪਾਲ ਸਿੰਘ ਪਹੁੰਚੇ ਤਾਂ ਪਾਰਸਲ ਖੋਲ੍ਹ ਕੇ ਚੈੱਕ ਕੀਤਾ ਤਾਂ ਉਸ ਵਿੱਚ 1 ਕਿਲੋ ਅਫੀਮ,2 ਪੈਂਟ,5 ਪੀਸ ਫੇਸੀਓ ਵਾਇਟ ਫੇਸਵਾਸ਼,1 ਗੁਲਦਸਤਾ,2 ਡੱਬੇ ਕ੍ਰੀਮ ਬਰਾਮਦ ਹੋਈ। ਅਫੀਮ ਨੂੰ ਪੈਂਟ ਦੀ ਜੇਬ੍ਹ ਵਿੱਚ ਲੁਕਾਇਆ ਹੋਇਆ ਸੀ ।
SHO ਨੇ ਦੱਸਿਆ ਕਿ ਪੁਲਿਸ ਮੁਲਜ਼ਮ ਦੇ ਅਧਾਰ ਕਾਰਡ ਵੈਰੀਫਿਕੇਸ਼ਨ ਕਰਕੇ ਉਸ ਦੀ ਤਲਾਸ਼ ਕਰ ਰਹੀ ਹੈ । ਪਰਗਟ ਸਿੰਘ ਦੀ ਗ੍ਰਿਫਤਾਰੀ ਦੇ ਬਾਅਦ ਖੁਲਾਸਾ ਹੋਇਆ ਹੈ ਕਿ ਉਹ ਪਹਿਲਾਂ ਵੀ ਕਈ ਵਾਰ ਵਿਦੇਸ਼ ਨਸ਼ੇ ਦੀ ਸਪਲਾਈ ਕਰ ਚੁੱਕਾ ਹੈ । ਉਸ ਦੇ ਖਿਲਾਫ਼ NDPS ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।