Punjab

ਲੁਧਿਆਣਾ ਕਮਿਸ਼ਨ ਦਫਤਰ ਦੇ ਬਾਹਰ ਔਰਤ ਨੇ ਕੀਤਾ ਇਹ ਕੰਮ ! ਇਸ ਤਕਲੀਫ ਤੋਂ ਗੁਜ਼ਰ ਰਹੀ ਸੀ

ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਪੁਲਿਸ ਕਮਿਸ਼ਨਰ ਦੇ ਦਫ਼ਤਰ ਬਾਹਰ ਜ਼ਬਰ-ਜ਼ਿਨਾਹ ਦੀ ਪੀੜਤਾ ਨੇ ਖੁਦ ਉੱਤੇ ਪੈਟਰੋਲ ਪਾ ਕੇ ਆਪਣੀ ਜ਼ਿੰਦਗੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੌਕੇ ‘ਤੇ ਤਕਰੀਬਨ 25 ਮਿੰਟ ਤੱਕ ਹੰਗਾਮਾ ਹੋਇਆ। ਔਰਤ ਦਾ ਇਲਜ਼ਾਮ ਸੀ ਕਿ ਸਮਾਜ ਸੇਵੀ ਬਬਲੂ ਕੁਰੈਸ਼ੀ ਨੇ ਉਨ੍ਹਾਂ ਦੇ ਨਾਲ ਜ਼ਬਰ ਜ਼ਿਨਾਹ ਵਰਗਾ ਘਿਨਾਉਣਾ ਅਪਰਾਧ ਕੀਤਾ ਹੈ। ਥਾਣਾ ਟਿੱਬਾ ਦੀ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ ਹੈ। ਮੁਲਜ਼ਮ ਸ਼ਰੇਆਮ ਖੁਲ੍ਹੇ ਆਸਮਾਨ ਹੇਠ ਫਿਰ ਰਿਹਾ ਹੈ ਅਤੇ ਨਾਲ ਹੀ ਜਾਨ ਤੋਂ ਮਾਰਨ ਦੀ ਧਮਕੀ ਵੀ ਦੇ ਰਿਹਾ ਹੈ।

ਦੋਸ਼ ਲਾਉਣ ਵਾਲੀ ਔਰਤ ਨੇ ਦੱਸਿਆ ਕਿ 13 ਜੂਨ ਨੂੰ ਬਬਲੂ ਨੇ ਉਨ੍ਹਾਂ ਦੇ ਨਾਲ ਜ਼ਬਰ ਜ਼ਿਨਾਹ ਕੀਤਾ, 17 ਜੂਨ ਨੂੰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ। ਜਦੋਂ ਵੀ ਉਹ ਥਾਣੇ ਜਾਂਦੀ ਸੀ ਤਾਂ ਕੋਈ ਨਾ ਕਈ ਬਹਾਨਾ ਬਣਾ ਕੇ ਉਨ੍ਹਾਂ ਨੂੰ ਭੱਜਾ ਦਿੱਤਾ ਜਾਂਦਾ ਸੀ। ਉਨ੍ਹਾਂ ਦੀ ਕਿਸੇ ਪਾਸੇ ਵੀ ਸੁਣਵਾਈ ਨਹੀਂ ਹੁੰਦੀ ਸੀ। ਉਸ ਨੇ ਕਿਹਾ ਉਸ ਦੀ ਮੌਤ ਦੇ ਜ਼ਿੰਮੇਵਾਰ ਥਾਣਾ ਟਿੱਬਾ ਪੁਲਿਸ ਅਤੇ ਬਬਲੂ ਕੁਰੈਸ਼ੀ ਹੋਣਗੇ। ਪੁਲਿਸ ਦੇ ਵੱਡੇ ਅਫ਼ਸਰਾਂ ਨਾਲ ਮਿਲਣ ਤੋਂ ਬਾਅਦ ਵੀ ਉਸ ਨੂੰ ਇਨਸਾਫ਼ ਨਹੀਂ ਮਿਲਿਆ ।

ਸਮਾਜ ਸੇਵੀ ਬਣ ਕੇ ਜ਼ਬਰ ਜ਼ਿਨਾਹ ਵਰਗਾ ਕੰਮ ਕੀਤਾ

ਔਰਤ ਨੇ ਪੁਲਿਸ ਨੂੰ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦਾ ਪਤੀ ਮੁਹੰਮਦ ਮੁਨੀਰ ਉਸ ਨਾਲ ਵਿਆਹ ਕਰਕੇ ਸੀਤਾਮੜੀ ਬਿਹਾਰ ਚਲਾ ਗਿਆ, ਉਸ ਨੇ ਕਈ ਥਾਵਾਂ ‘ਤੇ ਪਤੀ ਦੀ ਤਲਾਸ਼ ਕੀਤੀ ਸੀ ਪਰ ਉਹ ਨਹੀਂ ਮਿਲਿਆ। ਇਸ ਦੇ ਬਾਅਦ ਉਸ ਨੂੰ ਸਮਾਜ ਸੇਵੀ ਬਬਲੂ ਕੁਰੈਸ਼ੀ ਦੇ ਬਾਰੇ ਪਤਾ ਚੱਲਿਆ ਕਿ ਉਹ ਇਸ ਮਾਮਲੇ ਵਿੱਚ ਕਈ ਔਰਤਾਂ ਦੀ ਮਦਦ ਕਰ ਚੁੱਕਿਆ ਹੈ । ਜਿਸ ਦੇ ਬਾਅਦ ਉਸ ਨੇ ਆਪ ਬਬਲੂ ਕੁਰੈਸ਼ੀ ਦੇ ਨਾਲ ਸੰਪਰਕ ਕੀਤਾ,ਉਸ ਨੇ ਕਿਹਾ ਮੈਂ ਪਹਿਲਾਂ 2 ਤੋਂ 3 ਵਾਰ ਬਬਲੂ ਨਾਲ ਗੱਲਬਾਤ ਕੀਤੀ, ਉਸ ਨੇ ਘਰ ਬੁਲਾਇਆ ਜਦੋਂ ਉਸ ਨੇ ਬਬਲੂ ਨੂੰ ਆਪਣੀ ਗੱਲ ਦੱਸਣੀ ਸ਼ੁਰੂ ਕੀਤੀ ਤਾਂ ਉਸ ਨੇ ਮੇਰੇ ਨਾਲ ਜ਼ਬਰ ਜ਼ਿਨਾਹ ਵਰਗਾ ਘਿਨਾਉਣਾ ਅਪਰਾਧ ਕੀਤਾ।