Punjab

ਲੁਧਿਆਣਾ ਪੁਲਿਸ ਨੇ ਮਨਾਇਆ ਵੈਲੇਨਟਾਈਨ ਡੇ , ਤਲਾਕ ਦੀ ਕਗਾਰ ‘ਤੇ ਪਹੁੰਚੇ 20 ਜੋੜਿਆਂ ਨੂੰ ਵਾਪਸ ਇੱਕ ਕੀਤਾ

Ludhiana Police celebrated Valentine's Day reunited 20 couples who were on the verge of divorce.

ਲੁਧਿਆਣਾ ਵਿੱਚ ਪੰਜਾਬ ਪੁਲਿਸ ਨੇ ਵਧੀਆ ਤਰੀਕੇ ਨਾਲ ਵੈਲੇਨਟਾਈਨ ਡੇ ਮਨਾਇਆ। ਇਸ ਦੌਰਾਨ ਪੁਲਿਸ ਨੇ ਤਲਾਕ ਦੀ ਕਗਾਰ ‘ਤੇ ਖੜ੍ਹੇ ਜੋੜਿਆਂ ਦੇ ਕੇਸਾਂ ਨੂੰ ਸੁਲਝਾਉਂਦੇ ਹੋਏ ਉਨ੍ਹਾਂ ਦੇ ਪਰਿਵਾਰ ਨੂੰ ਮੁੜ ਇੱਕ ਕਰ ਦਿੱਤਾ। ਪੂਰੇ ਪ੍ਰੋਗਰਾਮ ਦਾ ਇੰਤਜ਼ਾਮ ਪੁਲਿਸ ਵੱਲੋਂ ਕੀਤਾ ਗਿਆ ਸੀ।

ਫਿਰੋਜ਼ਪੁਰ ਰੋਡ ‘ਤੇ ਸਥਿਤ ਪੀ.ਵੀ.ਆਰ ਵਿਖੇ ਮੂਵੀ ਡੇਟ ਦਾ ਪ੍ਰਬੰਧ ਕੀਤਾ ਗਿਆ ਸੀ। ਪੁਲਿਸ ਪ੍ਰਸ਼ਾਸਨ ਨੇ 20 ਜੋੜਿਆਂ ਲਈ ਮੂਵੀ ਡੇਟ ਦਾ ਇੰਤਜ਼ਾਮ ਕੀਤਾ ਗਿਆ। ਮਠਿਆਈਆਂ ਅਤੇ ਫੁੱਲ ਭੇਟ ਕਰਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਵੀ ਕਿਹਾ।

ਦੱਸ ਦਈਏ ਕਿ ਇਨ੍ਹਾਂ ਜੋੜਿਆਂ ਨੇ ਮਹਿਲਾ ਸੈੱਲ ‘ਚ ਇਕ-ਦੂਜੇ ਖਿਲਾਫ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਪੁਲਿਸ ਅਧਿਕਾਰੀਆਂ ਨੇ ਪਤੀ-ਪਤਨੀ ਦੀ ਕਾਊਂਸਲਿੰਗ ਕੀਤੀ ਅਤੇ ਉਨ੍ਹਾਂ ਨੂੰ ਦੁਬਾਰਾ ਜੀਵਨ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਕਰੀਬ 20 ਅਜਿਹੇ ਜੋੜੇ ਅੱਗੇ ਆਏ ਜੋ ਅਧਿਕਾਰੀਆਂ ਦੀ ਕਾਊਂਸਲਿੰਗ ਤੋਂ ਬਾਅਦ ਮੁੜ ਇਕੱਠੇ ਹੋਏ।

ਇਨ੍ਹਾਂ ਪਰਿਵਾਰਾਂ ਨੇ ਦੱਸਿਆ ਕਿ ਕਿਸੇ ਛੋਟੀ ਜਿਹੀ ਗੱਲ ਨੂੰ ਲੈ ਕੇ ਉਨ੍ਹਾਂ ਵਿਚਕਾਰ ਦੂਰੀ ਵਧ ਗਈ ਸੀ ਪਰ ਪੁਲਿਸ ਅਧਿਕਾਰੀਆਂ ਨੇ ਦੋਵਾਂ ਧਿਰਾਂ ਨੂੰ ਸਮਝਾ ਦਿੱਤਾ, ਜਿਸ ਤੋਂ ਬਾਅਦ ਅੱਜ ਮੂਵੀ ਡੇਟ ਰੱਖੀ ਗਈ। ਪੁਲਿਸ ਦੇ ਇਸ ਕੰਮ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ।

ਸੁਸ਼ੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਨੂੰ ਕਰੀਬ 20 ਸਾਲ ਹੋ ਗਏ ਹਨ। ਇੰਨੇ ਸਾਲ ਬੀਤ ਜਾਣ ਤੋਂ ਬਾਅਦ ਉਸਦੀ ਪਤਨੀ ਨਾਲ ਅਣਬਣ ਹੋ ਗਈ ਸੀ। ਪਤਨੀ ਨੇ ਮਹਿਲਾ ਸੈੱਲ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੇ ਨਾਲ ਹੀ ਉਸ ਨੇ ਸ਼ਿਕਾਇਤ ਵੀ ਦਰਜ ਕਰਵਾਈ ਪਰ ਪੁਲਿਸ ਨੇ ਕਾਉਂਸਲਿੰਗ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਇਕਜੁੱਟ ਕਰ ਦਿੱਤਾ।

ਅੱਜ ਫਿਰ ਉਹ ਆਪਣੇ ਪਰਿਵਾਰ ਨਾਲ ਖੁਸ਼ ਹੈ। ਅੱਜ ਮੂਵੀ ਡੇਟ ਤੈਅ ਕਰਕੇ ਪੁਲਿਸ ਨੇ ਉਨ੍ਹਾਂ ਨੂੰ ਉਮਰ ਭਰ ਦੀ ਯਾਦ ਦਿਵਾਈ। ਸੁਸ਼ੀਲ ਦੀ ਪਤਨੀ ਬੇਬੀ ਨੇ ਦੱਸਿਆ ਕਿ ਕਿਸੇ ਛੋਟੀ ਜਿਹੀ ਗੱਲ ਨੂੰ ਲੈ ਕੇ ਉਸ ਦਾ ਪਤੀ ਨਾਲ ਝਗੜਾ ਹੋ ਗਿਆ ਸੀ, ਪੁਲਿਸ ਨੇ ਉਸ ਦਾ ਰਾਜ਼ੀਨਾਮਾ ਕਰਵਾ ਦਿੱਤਾ ਸੀ। ਉਸ ਦੀਆਂ ਤਿੰਨ ਧੀਆਂ ਹਨ। ਪਰਿਵਾਰ ਪੁਲਿਸ ਦਾ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਦੁਬਾਰਾ ਮਿਲਾਇਆ।