‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਲੁਧਿਆਣਾ ‘ਚ ਕੋਰੋਨਾ ਮਹਾਂਮਾਰੀ ਦੀਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ ਹੇਠ ਅਦਾਕਾਰ ਜਿੰਮੀ ਸ਼ੇਰਗਿੱਲ ਸਣੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਫਿਲਮ ਦੀ ਸ਼ੂਟਿੰਗ ਕਰਨ ਦੇ ਦੋਸ਼ ਹੇਠ ਜਿੰਮੀ ਦਾ ਚਲਾਨ ਕੀਤਾ ਗਿਆ ਸੀ। ਉਨ੍ਹਾਂ ‘ਤੇ ਲੁਧਿਆਣਾ ਦੇ ਆਰੀਆ ਸਕੂਲ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਕਰਨ ਦੇ ਦੋਸ਼ ਲੱਗੇ ਹਨ। ਸਕੂਲ ਨੂੰ ਅਦਾਲਤ ਬਣਾਇਆ ਗਿਆ ਸੀ। ਜਿੰਮੀ ਨਾਲ ਫੜ੍ਹੇ ਗਏ ਹੋਰ ਮੁਲਜ਼ਮਾਂ ਦੀ ਪਛਾਣ ਮੁੰਬਈ ਵਾਸੀ ਇਸ਼ਵਰ ਨਿਵਾਸ, ਸਿਓੜਾ ਚੌਕ ਵਾਸੀ ਅਕਾਸ਼ਦੀਪ ਸਿੰਘ ਤੇ ਜ਼ੀਰਕਪੁਰ ਦੇ ਮਨਦੀਪ ਵਜੋਂ ਹੋਈ ਹੈ।